Viral Video: ਅੱਜ ਕੱਲ੍ਹ ਸੋਸ਼ਲ ਮੀਡੀਆ ਦਿਲ ਨੂੰ ਛੂਹਣ ਵਾਲੀਆਂ ਵੀਡੀਓਜ਼ ਨਾਲ ਭਰਿਆ ਹੋਇਆ ਹੈ। ਇਸ ਨੂੰ ਦੇਖ ਕੇ ਕਿਸੇ ਦਾ ਵੀ ਦਿਨ ਬਣ ਜਾਵੇਗਾ। ਹਾਲ ਹੀ 'ਚ ਅਜਿਹਾ ਹੀ ਇਕ ਵੀਡੀਓ ਸਾਹਮਣੇ ਆਇਆ ਹੈ, ਜੋ ਤੇਜ਼ੀ ਨਾਲ ਵਾਇਰਲ ਹੋਣ ਦੇ ਨਾਲ-ਨਾਲ ਯੂਜ਼ਰਸ ਦਾ ਦਿਲ ਵੀ ਜਿੱਤ ਰਿਹਾ ਹੈ। ਇੱਥੇ ਇਹ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਬੇਜ਼ੁਬਾਨ ਜਾਨਵਰਾਂ ਨੂੰ ਵੀ ਸੰਗੀਤ ਰਾਹੀਂ ਹਿਪਨੋਟਾਈਜ਼ ਕੀਤਾ ਜਾ ਸਕਦਾ ਹੈ।
ਦਰਅਸਲ, ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਇੱਕ ਵੀਡੀਓ ਵਿੱਚ, ਇੱਕ ਬਜ਼ੁਰਗ ਵਿਅਕਤੀ ਪਾਰਕ ਵਿੱਚ ਦੋ Geese ਦੇ ਸਾਹਮਣੇ ਹਾਰਮੋਨਿਕਾ 'ਤੇ ਮਨਮੋਹਕ ਸੰਗੀਤ ਵਜਾਉਂਦਾ ਦਿਖਾਈ ਦੇ ਰਿਹਾ ਹੈ। ਸ਼ਖਸ ਆਪਣੇ ਹਾਰਮੋਨਿਕਾ 'ਤੇ ਟੇਰੇਸਾ ਟੇਂਗ ਵੱਲੋਂ ਦ ਮੂਨ ਰਿਪ੍ਰਜ਼ੈਂਟਸ ਮਾਈ ਹਾਰਟ ਨਾਮ ਦਾ ਇੱਕ ਗਾਣਾ ਵਜਾਉਂਦੇ ਦਿਖਾਈ ਦੇ ਰਿਹਾ ਹੈ। ਇਹ ਸੁਣਨ ਲਈ ਦੋਨਾਂ ਗੀਜ਼ ਤੋਂ ਇਲਾਵਾ ਪਾਰਕ ਵਿੱਚ ਸੈਰ ਕਰਨ ਵਾਲੇ ਲੋਕ ਵੀ ਉਸਨੂੰ ਦੇਖਣ ਲਈ ਰੁਕ ਜਾਂਦੇ ਹਨ।
ਵੀਡੀਓ ਨੂੰ Buitengebieden ਨਾਮ ਦੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ 'ਚ ਸ਼ਖਸ ਦੇ ਮਿਊਜ਼ਿਕ ਦਾ ਅਸਲੀ ਮਜ਼ਾ ਦੋਵੇਂ ਗੀਜ਼ ਲੈਂਦੇ ਹੋਏ ਨਜ਼ਰ ਆ ਰਹੇ ਹਨ, ਜੋ ਲਗਾਤਾਰ ਉਸ ਨੂੰ ਦੇਖ ਰਹੇ ਹਨ ਅਤੇ ਵਿਚਕਾਰ ਉਸ ਦਾ ਸਾਥ ਦਿੰਦੇ ਵੀ ਨਜ਼ਰ ਆ ਰਹੇ ਹਨ। ਵੀਡੀਓ 'ਚ ਦੋਵੇਂ ਗੀਜ਼ ਹਾਰਮੋਨਿਕਾ ਦੀ ਧੁਨ 'ਤੇ ਸਿਰ ਹਿਲਾਉਂਦੇ ਨਜ਼ਰ ਆ ਰਹੇ ਹਨ।
ਫਿਲਹਾਲ ਇਸ ਵਿਅਕਤੀ ਦਾ ਸੰਗੀਤ ਇੰਨਾ ਸੁਰੀਲਾ ਸੀ ਕਿ ਵੀਡੀਓ ਦੇ ਅੰਤ 'ਚ ਉਸ ਦੇ ਆਲੇ-ਦੁਆਲੇ ਖੜ੍ਹੇ ਲੋਕ ਉਸ ਵਿਅਕਤੀ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਖ਼ਬਰ ਲਿਖੇ ਜਾਣ ਤੱਕ 70 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਯੂਜ਼ਰਸ ਲਗਾਤਾਰ ਆਪਣੀ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ। ਹਰ ਕੋਈ ਇਸ ਨੂੰ ਦਿਲ ਛੂਹਣ ਵਾਲਾ ਪ੍ਰਦਰਸ਼ਨ ਦੱਸ ਰਿਹਾ ਹੈ।