Punjab Government: ਲਗਾਤਾਰ ਇਤਿਹਾਸਕ ਫੈਸਲੇ ਲੈ ਰਹੀ ਮਾਨ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲੈਂਦਿਆਂ VIP ਕਲਚਰ 'ਤੇ ਇੱਕ ਹੋਰ ਹਮਲਾ ਕੀਤਾ ਹੈ । ਹੁਣ ਜੇਲ੍ਹਾਂ ਵਿੱਚ ਵੀਆਈਪੀ ਕਲਚਰ ਖ਼ਤਮ ਕਰਨ ਦਾ ਫੈਸਲਾ ਲਿਆ ਗਿਆ ਹੈ। ਹੁਣ ਪੰਜਾਬ ਦੀਆਂ ਜੇਲ੍ਹਾਂ ਵਿੱਚ ਵੀਆਈਪੀ ਸੈੱਲ ਨਹੀਂ ਹੋਣਗੇ।


ਜੇਲ੍ਹਾਂ ਵਿੱਚ ਮਿਲਣ ਵਾਲੇ ਮੋਬਾਈਲਾਂ ਨੂੰ ਲੈ ਕੇ ਮਾਨ ਸਰਕਾਰ ਵੱਲੋਂ ਸਖ਼ਤੀ ਕੀਤੀ ਜਾ ਰਹੀ ਹੈ। ਸੀਐੱਮ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਲਗਾਤਾਰ ਸਰਚ ਅਭਿਆਨ ਜਾਰੀ ਹੈ ਅਤੇ ਹੁਣ ਤੱਕ 710 ਮੋਬਾਈਲ ਬਰਾਮਦ ਕੀਤੇ ਗਏ ਹਨ ਉਹਨਾਂ ਦਾ ਕਹਿਣਾ ਹੈ ਕਿ ਹੁਣ ਜੇਲ੍ਹ ਅੰਦਰੋਂ ਨਹੀਂ ਕਾਲਾ ਕਾਰੋਬਾਰ ਨਹੀਂ ਚੱਲੇਗਾ । ਉਹਨਾਂ ਕਿਹਾ ਕਿ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਨੂੰ ਪੂਰਾ ਕਰਦਿਆ ਜੇਲ੍ਹਾਂ 'ਚ ਚੱਲ ਰਹੇ ਨੈੱਟਵਰਕ ਨੂੰ ਖਤਮ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ ਅਤੇ ਇਸ ਲਈ ਜੇਲ੍ਹਾਂ 'ਚ  ਸਰਚ ਡ੍ਰਾਈਵ ਚੱਲ ਰਹੀ ਹੈ। ਸੀਐੱਮ ਮਾਨ ਦਾ ਕਹਿਣਾ ਹੈ ਕਿ ਲਾਪਰਵਾਹੀ ਵਰਤਣ ਵਾਲੇ ਅਧਿਕਾਰੀ ਮੁਅੱਤਲ ਕੀਤੇ ਜਾਣਗੇ ਅਤੇ ਸੁਧਾਰ ਘਰ ਹੁਣ ਅਸਲ ਵਿੱਚ ਅਪਰਾਧੀਆਂ ਦਾ ਸੁਧਾਰ ਕਰਨਗੇ । 






ਉਹਨਾਂ ਕਿਹਾ ਕਿ ਜੇਲ੍ਹਾਂ ਨੂੰ ਆਰਾਮ ਘਰ ਨਹੀਂ ਸੁਧਾਰ ਘਰ ਬਣਾਇਆ ਜਾਵੇਗਾ ਜਿਸ ਲਈ ਵੀਆਈਪੀ ਸੈੱਲ ਖਤਮ ਕਰਨਾ ਜਰੂਰੀ ਹੈ। ਸੀਐੱਮ ਨੇ ਦੱਸਿਆ ਕਿ ਹੁਣ ਵੀਆਈਪੀ ਸੈੱਲ ਪ੍ਰਬੰਧਕੀ ਬਲੌਕ 'ਚ ਤਬਦੀਲ ਕੀਤੇ ਜਾਣਗੇ । 


Punjab Weather Forecast: ਪੰਜਾਬ 'ਚ ਅਗਲੇ ਕੁਝ ਦਿਨ ਗਰਮੀ ਕਰੇਗੀ ਬੇਹੱਦ ਪਰੇਸ਼ਾਨ, ਜਾਣੋ ਮੌਸਮ ਦੀ ਤਾਜ਼ਾ ਅਪਡੇਟ