ਇੰਟਰਨੈੱਟ 'ਤੇ ਹਰ ਰੋਜ਼ ਡੌਗੀ ਦੀਆਂ ਕਈ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ। ਇਸ 'ਚ ਉਨ੍ਹਾਂ ਦੀਆਂ ਪਿਆਰੀ-ਪਿਆਰੀ ਸ਼ਰਾਰਤਾਂ ਨਜ਼ਰ ਆਉਂਦੀਆਂ ਹਨ। ਜ਼ਿਆਦਾਤਰ ਵੀਡੀਓਜ਼ 'ਚ ਸਾਨੂੰ ਡੌਗੀ ਦੀ ਐਕਟਿਵਿਟੀ ਦੇਖਣ ਨੂੰ ਮਿਲਦੀ ਹੈ। ਪਰ ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਡੌਗੀ ਕੁਝ ਨਹੀਂ ਕਰ ਰਿਹਾ, ਉਹ ਚੁੱਪਚਾਪ ਲੇਟਿਆ ਹੋਇਆ ਹੈ। ਪਰ ਇਸ ਵੀਡੀਓ 'ਚ ਕੁਝ ਅਜਿਹਾ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਇਸ 'ਤੇ ਆਪਣਾ ਪਿਆਰ ਲੁਟਾ ਰਹੇ ਹਨ।
ਮਾਲਕ ਦਾ ਕੁੱਤੇ ਲਈ ਅਨ-ਕੰਡਸ਼ਨਲ ਲਵ
ਵਾਇਰਲ ਵੀਡੀਓ 'ਚ ਤੁਸੀਂ ਦੇਖੋਗੇ ਕਿ ਇਕ ਕਮਰੇ 'ਚ ਇਕ ਵੱਡਾ ਬੈੱਡ ਹੈ, ਜਿਸ 'ਤੇ ਇਕ ਕੁੱਤਾ ਲੇਟਿਆ ਹੋਇਆ ਹੈ। ਉਸ ਨੇ ਆਪਣਾ ਮੂੰਹ ਬੈੱਡ ਤੋਂ ਥੋੜ੍ਹਾ ਹੇਠਾਂ ਲਟਕਾਇਆ ਹੋਇਆ ਹੈ। ਉਹ ਕੁਝ ਨਹੀਂ ਕਰ ਰਿਹਾ, ਚੁੱਪ-ਚਾਪ ਪਿਆ ਹੈ। ਪਰ ਇਸ ਵੀਡੀਓ 'ਚ ਜਿਸ ਚੀਜ਼ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ ਉਹ ਹੈ ਬੈੱਡ ਦੇ ਕੋਲ ਜ਼ਮੀਨ 'ਤੇ ਸੌਂ ਰਿਹਾ ਵਿਅਕਤੀ। ਇਹ ਸ਼ਖ਼ਸ ਗੂੜ੍ਹੀ ਨੀਂਦ 'ਚ ਸੁੱਤਾ ਪਿਆ ਹੈ। ਦਰਅਸਲ, ਉਹ ਕੁੱਤੇ ਦਾ ਮਾਲਕ ਹੈ। ਮਾਲਕ ਆਪ ਤਾਂ ਜ਼ਮੀਨ 'ਤੇ ਸੌਂ ਰਿਹਾ ਹੈ ਪਰ ਉਸ ਦਾ ਕੁੱਤਾ ਬੈੱਡ 'ਤੇ ਸੁੱਤਾ ਪਿਆ ਹੈ।
ਵੀਡੀਓ 'ਤੇ ਲੋਕ ਲੁਟਾ ਰਹੇ ਹਨ ਪਿਆਰ
ਮਾਲਕ ਦਾ ਆਪਣੇ ਕੁੱਤੇ ਪ੍ਰਤੀ ਪਿਆਰ ਦੇਖ ਕੇ ਲੋਕ ਉਸ ਦੇ ਦੀਵਾਨੇ ਹੋ ਰਹੇ ਹਨ। ਯੂਜ਼ਰਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਇਸ ਨੂੰ oscarnkarma ਨਾਮ ਦੇ ਅਕਾਊਂਟ ਤੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਹੈ ਅਤੇ ਇਸ 'ਤੇ ਕੈਪਸ਼ਨ ਲਿਖਿਆ ਹੈ, "ਸਾਡੇ ਵਾਲੇ ਘਰ ਦੇ ਰਾਜੇ ਹਨ।' ਵੀਡੀਓ 'ਤੇ ਹੁਣ ਤੱਕ 4 ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ ਅਤੇ ਲੋਕ ਇਸ 'ਤੇ ਖੂਬ ਕੁਮੈਂਟ ਵੀ ਕਰ ਰਹੇ ਹਨ।