Trending Video: ਸਾਡੀ ਦੁਨੀਆ ਵਿੱਚ ਪ੍ਰਤਿਭਾਸ਼ਾਲੀ (Talent) ਲੋਕਾਂ ਦੀ ਕੋਈ ਕਮੀ ਨਹੀਂ ਹੈ। ਹਰ ਕੋਈ ਪ੍ਰਤਿਭਾ ਨਾਲ ਭਰਪੂਰ ਹੈ ਅਤੇ ਸੋਸ਼ਲ ਮੀਡੀਆ (Social Media) ਨੇ ਇਨ੍ਹਾਂ ਪ੍ਰਤਿਭਾਸ਼ਾਲੀ ਲੋਕਾਂ ਨੂੰ ਪਛਾਣ ਦਿੱਤੀ ਹੈ। ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਤੁਸੀਂ ਬਿਨਾਂ ਕਿਸੇ ਰੋਕ-ਟੋਕ ਦੇ ਆਪਣੀ ਪ੍ਰਤਿਭਾ ਨੂੰ ਪੂਰੀ ਦੁਨੀਆ ਤੱਕ ਪਹੁੰਚਾ ਸਕਦੇ ਹੋ। ਆਪਣੀ ਪ੍ਰਤਿਭਾ ਦਿਖਾਉਣ ਲਈ ਨਾ ਤਾਂ ਸਿਫਾਰਸ਼ ਅਤੇ ਨਾ ਹੀ ਕਿਸੇ ਪੈਸੇ ਦੀ ਲੋੜ ਹੁੰਦੀ ਹੈ। ਅਜਿਹੇ ਪ੍ਰਤਿਭਾਸ਼ਾਲੀ ਲੋਕਾਂ ਦੇ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੁੰਦੇ ਹਨ ਅਤੇ ਉਨ੍ਹਾਂ ਨੂੰ 'ਸੋਸ਼ਲ ਮੀਡੀਆ ਸਟਾਰ' ਕਿਹਾ ਜਾਂਦਾ ਹੈ।


ਇਨ੍ਹੀਂ ਦਿਨੀਂ ਇੱਕ ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਛੋਟੇ ਬੱਚੇ ਦੀ ਪ੍ਰਤਿਭਾ ਨੂੰ ਦੇਖ ਕੇ ਹਰ ਕਿਸੇ ਦੀ ਅੱਖਾਂ ਖੁੱਲੀਆਂ ਰਹਿ ਗਈਆਂ ਹਨ। ਵੀਡੀਓ ਨੂੰ ਇੱਕ ਵਾਰ ਦੇਖ ਕੇ ਲੋਕਾਂ ਨੂੰ ਬੱਚੇ ਦੇ ਟੈਲੇਂਟ 'ਤੇ ਯਕੀਨ ਨਹੀਂ ਹੁੰਦਾ ਪਰ ਇਸ ਨੂੰ ਦੁਬਾਰਾ ਦੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਬੱਚੇ 'ਚ ਟੇਲੇਂਟ ਵਾਕਈ ਕਮਾਲ ਦਾ ਹੈ।


 



.


ਹੱਥ 'ਤੇ ਖੜੇ ਹੋਕੇ ਪੈਰਾਂ ਨਾਲ ਸਹੀ ਨਿਸ਼ਾਨਾ


ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਤੁਹਾਨੂੰ ਕਈ ਬੱਚੇ ਇਕੱਠਿਆਂ ਖੜ੍ਹੇ ਦਿੱਸਣਗੇ। ਇੱਕ ਬੱਚਾ ਅੱਗੇ ਤੀਰ ਲੈ ਕੇ ਖੜ੍ਹਾ ਹੈ। ਹੁਣ ਵੀਡੀਓ ਇੱਥੋਂ ਸ਼ੁਰੂ ਹੁੰਦੀ ਹੈ। ਬੱਚੇ ਦੇ ਇੱਕ ਹੱਥ ਵਿੱਚ ਤੀਰ ਕਮਾਨ (Bow Arrow) ਹੈ ਅਤੇ ਹੁਣ ਉਹ ਬੈਕ ਫਲਿਪ ਰਾਹੀਂ ਪੁੱਠਾ ਖੜ੍ਹਾ ਹੋ ਜਾਂਦਾ ਹੈ। ਹੁਣ ਤੀਰ ਕਮਾਨ ਬੱਚੇ ਦੇ ਦੋਹਾਂ ਪੈਰਾਂ ਵਿੱਚ ਹੈ ਅਤੇ ਬੱਚਾ ਹੱਥ 'ਤੇ ਖੜ੍ਹਾ ਹੈ। ਬੱਚਾ ਤੀਰ ਖਿੱਚਦਾ ਹੈ ਅਤੇ ਸਾਹਮਣੇ ਨਿਸ਼ਾਨੇ 'ਤੇ ਮਾਰਦਾ ਹੈ। ਬੱਚੇ ਦਾ ਨਿਸ਼ਾਨਾ ਬਿਲਕੁਲ ਸਹੀ ਲੱਗਦਾ ਹੈ।


ਇਸ ਬੱਚੇ ਨੂੰ ਪੈਰਾਂ ਨਾਲ ਤੀਰ ਕਮਾਨ ਚਲਾਉਂਦਾ ਵੇਖ ਹਰ ਕੋਈ ਹੈਰਾਨ ਹੈ। ਸਿੱਧੇ ਖੜ੍ਹੇ ਹੋ ਕੇ ਨਿਸ਼ਾਨਾ ਲਗਾਉਣਾ ਬਹੁਤ ਮੁਸ਼ਕਲ ਹੁੰਦਾ ਹੈ ਪਰ ਇਸ ਬੱਚੇ ਨੇ ਹੱਥਾਂ 'ਤੇ ਖੜ੍ਹੇ ਹੋ ਕੇ ਆਪਣੇ ਪੈਰਾਂ ਨਾਲ ਨਿਸ਼ਾਨਾ ਲਗਾਇਆ ਹੈ। ਇਸ ਹੋਣਹਾਰ ਬੱਚੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।


ਵਾਇਰਲ ਹੋਈ ਵੀਡੀਓ


ਇਸ ਵੀਡੀਓ ਨੂੰ ਇੰਸਟਾਗ੍ਰਾਮ (Instagram)  'ਤੇ earthdixe ਨਾਮ ਦੇ ਅਕਾਊਂਟ ਨਾਲ ਪੋਸਟ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 96 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਇਸ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਲੋਕ ਵੀਡੀਓ 'ਤੇ ਕੁਮੈਂਟ ਵੀ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਵਾਹ! ਸ਼ਾਨਦਾਰ ਟੈਲੇਂਟ ਹੈ।' ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਕਿਹਾ ਕਿ ਜੇਕਰ ਇਸ ਬੱਚੇ ਨੂੰ ਜ਼ਿਆਦਾ ਟ੍ਰੇਨਿੰਗ ਦਿੱਤੀ ਜਾਵੇ ਤਾਂ ਇਹ ਕਾਫੀ ਅੱਗੇ ਤੱਕ ਜਾ ਸਕਦਾ ਹੈ।