ਮੁੰਬਈ : Fuel Delivered At Doorstep : ਮੁੰਬਈ ਵਿੱਚ ਲੋਕਾਂ ਨੂੰ ਜਲਦੀ ਹੀ ਘਰ ਦੇ ਦਰਵਾਜ਼ੇ 'ਤੇ CNG ਮਿਲੇਗੀ। ਐਨਰਜੀ ਡਿਸਟ੍ਰੀਬਿਊਸ਼ਨ ਸਟਾਰਟਅਪ ਫਿਊਲ ਡਿਲਿਵਰੀ ਨੇ ਸ਼ਹਿਰ ਵਿੱਚ ਮੋਬਾਈਲ ਸੀਐਨਜੀ ਸਟੇਸ਼ਨ ਸਥਾਪਤ ਕਰਨ ਲਈ ਮਹਾਨਗਰ ਗੈਸ ਲਿਮਿਟੇਡ ਨਾਲ ਦਿਲਚਸਪੀ ਦੇ ਇੱਕ ਪੱਤਰ (LOI) 'ਤੇ ਹਸਤਾਖਰ ਕੀਤੇ ਹਨ। ਇਨ੍ਹਾਂ ਮੋਬਾਈਲ ਸੀਐਨਜੀ ਸਟੇਸ਼ਨਾਂ ਦੀ ਮਦਦ ਨਾਲ ਗਾਹਕਾਂ ਨੂੰ ਉਨ੍ਹਾਂ ਦੇ ਦਰਵਾਜ਼ੇ 'ਤੇ ਈਂਧਨ ਪਹੁੰਚਾਇਆ ਜਾਵੇਗਾ।
24 ਘੰਟੇ ਉਪਲਬਧ ਰਹੇਗੀ ਇਹ ਸੇਵਾ
ਫਿਊਲ ਡਿਲਿਵਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਸੇਵਾ 24 ਘੰਟੇ ਉਪਲਬਧ ਹੋਵੇਗੀ ਅਤੇ ਸੀਐਨਜੀ ਨਾਲ ਚੱਲਣ ਵਾਲੇ ਆਟੋ ਰਿਕਸ਼ਾ, ਕੈਬ, ਨਿੱਜੀ ਅਤੇ ਵਪਾਰਕ ਵਾਹਨਾਂ, ਸਕੂਲੀ ਬੱਸਾਂ ਅਤੇ ਹੋਰ ਵਾਹਨਾਂ ਦੀਆਂ ਈਂਧਨ ਲੋੜਾਂ ਨੂੰ ਪੂਰਾ ਕਰੇਗੀ। ਇਸ ਸੇਵਾ ਦੇ ਸ਼ੁਰੂ ਹੋਣ ਨਾਲ ਗਾਹਕਾਂ ਨੂੰ ਸੀਐਨਜੀ ਲਈ ਲੰਬੀਆਂ ਕਤਾਰਾਂ ਵਿੱਚ ਨਹੀਂ ਲੱਗਣਾ ਪਵੇਗਾ।
ਅਗਲੇ ਤਿੰਨ ਮਹੀਨਿਆਂ ਵਿੱਚ ਸ਼ੁਰੂ ਹੋਵੇਗੀ ਇਹ ਸੇਵਾ
ਸਟਾਰਟਅੱਪ ਨੇ ਕਿਹਾ ਕਿ ਉਸ ਨੂੰ ਮੁੰਬਈ ਵਿੱਚ ਦੋ ਮੋਬਾਈਲ ਸੀਐਨਜੀ ਸਟੇਸ਼ਨਾਂ ਨੂੰ ਚਲਾਉਣ ਲਈ ਐਮਜੀਐਲ (ਮਹਾਨਗਰ ਗੈਸ ਲਿਮਿਟੇਡ) ਤੋਂ ਮਨਜ਼ੂਰੀ ਮਿਲ ਗਈ ਹੈ। ਇਹ ਸੇਵਾ ਅਗਲੇ ਤਿੰਨ ਮਹੀਨਿਆਂ ਵਿੱਚ ਮੁੰਬਈ ਦੇ ਸਿਓਂ ਅਤੇ ਮਹਾਪੇ ਤੋਂ ਸ਼ੁਰੂ ਹੋਵੇਗੀ ਅਤੇ ਹੌਲੀ-ਹੌਲੀ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਵੀ ਵਧਾਈ ਜਾਵੇਗੀ। ਦਾ ਫਿਊਲ ਡਿਲੀਵਰੀ ਦੇ ਸੰਸਥਾਪਕ -ਸੀਈਓ ਰਕਸ਼ਿਤ ਮਾਥੁਰ ਨੇ ਕਿਹਾ ਦੇਸ਼ ਭਰ ਵਿੱਚ ਡੀਜ਼ਲ ਦੀ ਸਫਲਤਾਪੂਰਵਕ ਡੋਰਸਟੈਪ ਡਿਲੀਵਰੀ ਕਰਨ ਤੋਂ ਬਾਅਦ ਹੁਣ ਸੀਐਨਜੀ ਦੀ ਡੋਰਸਟੈਪ ਡਿਲੀਵਰੀ ਦਾ ਐਲਾਨ ਕਰਕੇ ਇੱਕ ਕਦਮ ਅੱਗੇ ਵਧਾ ਰਹੇ ਹਾਂ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।