Man On Burj Khalifa Top: ਸੋਸ਼ਲ ਮੀਡੀਆ (Social Media) 'ਤੇ ਕਦੋਂ ਕੀ ਵਾਇਰਲ ਹੋ ਜਾਵੇ, ਕਿਹਾ ਨਹੀਂ ਜਾ ਸਕਦਾ। ਮਸ਼ਹੂਰ (famous) ਹੋਣ ਲਈ ਲੋਕ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ। ਕੁਝ ਲੋਕ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਹਨ ਅਤੇ ਕੁਝ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਸ਼ੋਸਲ ਮੀਡੀਆ ਉਤੇ ਵਾਇਰਲ ਵੀਡੀਓ ਨੂੰ ਐਡਵੈਂਚਰ (Adventure) ਕਰਨ ਵਾਲੇ ਲੋਕ ਪਸੰਦ ਕਰਨਗੇ। ਦੂਜੇ ਪਾਸੇ ਜਿਨ੍ਹਾਂ ਲੋਕਾਂ ਦਾ ਐਡਵੈਂਚਰ ਨਾਲ ਦੂਰ-ਦੂਰ ਤੱਕ ਕੋਈ ਲੈਣਾ-ਦੇਣਾ ਨਹੀਂ ਹੈ, ਵੀਡੀਓ ਨੂੰ ਦੇਖ ਕੇ ਉਨ੍ਹਾਂ ਨੂੰ ਜ਼ਰੂਰ ਪਸੀਨਾ ਆ ਜਾਵੇਗਾ। 


ਇਹ ਹੈਰਾਨ ਕਰਨ ਵਾਲੀ ਵੀਡੀਓ ਦੁਬਈ ਦੀ ਹੈ। ਤੁਸੀਂ ਵਾਇਰਲ ਵੀਡੀਓ (Viral Video)  'ਚ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ (Burj Khalifa) ਦੀ ਚੋਟੀ 'ਤੇ ਚੜ੍ਹ ਗਿਆ ਹੈ। ਇਸ ਵੀਡੀਓ ਨੂੰ ਦੇਖ ਚੰਗੇ-ਭਲੇ ਲੋਕਾਂ ਨੂੰ ਵੀ ਪਸੀਨਾ ਆ ਜਾਵੇਗਾ।  ਹੈਰਾਨੀ ਦੀ ਗੱਲ ਇਹ ਹੈ ਕਿ ਬੁਰਜ ਖਲੀਫਾ 'ਤੇ ਚੜ੍ਹਨ ਵਾਲੇ ਵਿਅਕਤੀ ਦੇ ਚਿਹਰੇ 'ਤੇ ਥੋੜ੍ਹਾ ਜਿਹਾ ਵੀ ਡਰ ਨਜ਼ਰ ਨਹੀਂ ਆਇਆ। ਸਗੋਂ ਵਿਅਕਤੀ ਬਹੁਤ ਉਤਸਾਹਿਤ ਅਤੇ ਖੁਸ਼ ਨਜ਼ਰ ਆਉਂਦਾ ਹੈ।


ਵਾਇਰਲ ਹੋਈ ਵੀਡੀਓ


ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਇੰਸਟਾਗ੍ਰਾਮ (Instagram)  'ਤੇ viewfever ਨਾਮ ਦੇ ਅਕਾਊਂਟ ਨਾਲ ਪੋਸਟ ਕੀਤਾ ਗਿਆ ਹੈ। ਵੀਡੀਓ ਨੂੰ ਹੁਣ ਤੱਕ 5 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਲੋਕ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਵੀ ਸ਼ੇਅਰ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- 'ਆਖ਼ਰ ਇਹ ਕਿਵੇਂ ਸੰਭਵ ਹੈ।' ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਕਿਹਾ, 'ਇਹ ਰਾਕੇਟ ਵਰਗਾ ਲੱਗਦਾ ਹੈ।'


 



 


ਵਿਲ ਸਮਿਥ ਨੇ ਇਹ ਕਾਰਨਾਮਾ ਕੀਤਾ ਹੈ


ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਵਿਅਕਤੀ ਬੁਰਜ ਖਲੀਫਾ ਦੀ ਚੋਟੀ 'ਤੇ ਪਹੁੰਚਿਆ ਹੋਵੇ। ਇਸ ਤੋਂ ਪਹਿਲਾਂ ਹਾਲੀਵੁੱਡ ਦੇ ਦਿੱਗਜ ਅਦਾਕਾਰ ਵਿਲ ਸਮਿਥ (Will Smith) ਵੀ ਅਜਿਹਾ ਕਰ ਚੁੱਕੇ ਹਨ। ਬੁਰਜ ਖਲੀਫਾ ਦੀ ਇਮਾਰਤ 160 ਮੰਜ਼ਿਲਾ ਹੈ ਅਤੇ ਇਸ ਦੀ ਉਚਾਈ 2,722 ਫੁੱਟ ਹੈ। ਅਭਿਨੇਤਾ ਨੂੰ ਇਸ ਇਮਾਰਤ ਦੀ ਸਿਖਰ 'ਤੇ ਚੜ੍ਹਨ ਲਈ ਲਗਭਗ 1 ਘੰਟਾ 15 ਮਿੰਟ ਦਾ ਸਮਾਂ ਲੱਗਾ ਅਤੇ ਇਸ ਵੀਡੀਓ ਨੂੰ ਬਣਾਉਣ ਵਿੱਚ ਲਗਭਗ 5 ਘੰਟੇ ਦਾ ਸਮਾਂ ਲੱਗਾ ਸੀ।