ਔਰਤ ਨੇ ਦਿੱਤਾ ਇਕੱਠੇ ਛੇ ਬੱਚਿਆਂ ਨੂੰ ਜਨਮ, ਜਾਣੋ ਪੂਰੀ ਕਹਾਣੀ
ਪੋਲੈਂਡ ਦੇ ਰਾਸ਼ਟਰਪਤੀ ਆਦਰਜੇਜ ਦੂਦਾ ਨੇ ਟਵੀਟ ਕਰ ਬੱਚਿਆਂ ਦੇ ਮਾਂਪੀਆ ਤੇ ਡਾਕਟਰਾਂ ਨੂੰ ਵਧਾਈ ਦਿੱਤੀ ਹੈ।
ਹਸਪਤਾਲ ਦੇ ਨਿਓਨੈਟੋਲੋਜੀ ਵਿਭਾਗ ਦੇ ਪ੍ਰਮੁੱਖ ਪ੍ਰੋਫੈਸਰ ਰਿਸਜਾਰਡ ਲੌਟਰਬਾਖ ਨੇ ਕਿਹਾ ਕਿ ਇਹ ਪੌਲੈਂਡ ‘ਚ ਪਹਿਲੀ ਵਾਰ ਹੋਇਆ ਹੈ ਕਿ ਇਕੱਠੇ ਛੇ ਜੁੜਵਾ ਬੱਚੇ ਪੈਦਾ ਹੋਏ ਹਨ। ਇਹ ਪੂਰੀ ਦੁਨੀਆ ‘ਚ ਅਨੋਖੀ ਘਟਨਾ ਹੈ।
ਪਹਿਲਾਂ ਉਮੀਦ ਕੀਤੀ ਜਾ ਰਹੀ ਸੀ ਕਿ ਪੰਜ ਬੱਚਿਆਂ ਦਾ ਜਨਮ ਹੋਣ ਵਾਲਾ ਹੈ।
ਮਾਰੀਆ ਨੇ ਕਿਹਾ ਕਿ ਬੱਚੇ ਸਿਹਤਮੰਦ ਹਨ ਪਰ ਅੱਗੇ ਦੇ ਵਿਕਾਸ ਲਈ ਉਨ੍ਹਾਂ ਨੂੰ ਇੰਕਊਬੇਟਰ ‘ਚ ਰੱਖਿਆ ਗਿਆ ਹੈ।
ਕ੍ਰਾਕੋਵ ਸਥਿਤ ਯੂਨੀਵਰਸੀਟੀ ਹਸਪਤਾਲ ਦੇ ਬੁਲਾਰੇ ਮਾਰੀਆ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦਾ ਜਨਮ ਗਰਭ ਦੇ 29ਵੇਂ ਹਫਤੇ ‘ਚ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦਾ ਵਜ਼ਨ 890 ਗ੍ਰਾਮ ਤੋਂ 1.3 ਕਿਲੋਗ੍ਰਾਮ ‘ਚ ਹੈ।
ਇਨ੍ਹਾਂ ਬੱਚਿਆਂ ਦਾ ਜਨਮ ਉੱਤਰੀ ਪੌਲੈਂਡ ਦੇ ਹਸਪਤਾਲ ‘ਚ ਸੀਜੇਰੀਅਨ ਰਾਹੀਂ ਹੋਇਆ। ਇਨ੍ਹਾਂ ਛੇ ਬੱਚਿਆਂ ‘ਚ ਚਾਰ ਕੁੜੀਆਂ ਤੇ ਦੋ ਮੁੰਡੇ ਹਨ।
ਪੋਲੈਂਡ ‘ਚ ਸੋਮਵਾਰ ਨੂੰ ਇੱਕ ਮਹੀਲਾ ਨੇ ਇਕੱਠੇ ਛੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਪੌਲੈਂਡ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ।