ਚੰਡੀਗੜ੍ਹ: ਅਕਸਰ ਲੋਕ ਆਪਣੇ ਵਿਆਹ ਵਾਲੇ ਕਾਰਡ ’ਤੇ ਤੋਹਫੇ ਨਾ ਲਿਆਉਣ ਦੀ ਅਪੀਲ ਕਰਦੇ ਹਨ ਜਾਂ ਤੋਹਫੇ ਦੀ ਬਜਾਏ ਪੈਸੇ ਦਾਨ ਕਰਨ ਲਈ ਕਹਿੰਦੇ ਹਨ। ਸੂਰਤ ਵਿੱਚ ਇੱਕ ਜੋੜੇ ਨੇ ਮਹਿਮਾਨਾਂ ਨੂੰ 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੋਟ ਦੇਣ ਦੀ ਅਪੀਲ ਕੀਤੀ ਹੈ। ਵਿਆਹ ਵਾਲਾ ਇਹ ਕਾਰਡ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ ਵ੍ਹੱਟਸਐਪ ’ਤੇ ਵੀ ਕਾਫੀ ਸ਼ੇਅਰ ਹੋ ਰਿਹਾ ਹੈ।


 
ਲਾੜਾ ਤੇ ਲਾੜੀ ਦੇ ਮਾਤਾ-ਪਿਤਾ ਨੇ ਵਿਆਹ ਵਾਲੇ ਕਾਰਡ ਹੇਠਾਂ ਲਿਖਿਆ ਹੈ, ‘2019 ਲੋਕ ਸਭਾ ਚੋਣਾਂ ਵਿੱਚ ਮੋਦੀ ਨੂੰ ਤੁਹਾਡਾ ਵੋਟ ਸਾਡੇ ਲਈ ਤੋਹਫਾ ਹੋਏਗਾ’। ਇਹ ਵਿਆਹ ਪਹਿਲੀ ਜਨਵਰੀ ਨੂੰ ਹੋਇਆ ਜਿਸ ਦਾ ਕਾਰਡ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਯਾਦ ਰਹੇ ਕਿ ਇਸੇ ਸਾਲ ਲੋਕ ਸਭਾ ਚੋਣਾਂ ਹੋਣੀਆਂ ਹਨ। ਮੋਦੀ ਸਰਕਾਰ ਦੇ 5 ਸਾਲ ਪੂਰੇ ਹੋਣ ਵਾਲੇ ਹਨ। ਚੁਣਾਵੀ ਮੌਸਮ ਵਿੱਚ ਲੋਕ ਮੋਦੀ ਦੇ ਪ੍ਰਚਾਰ ਦੇ ਵੱਖ-ਵੱਖ ਤਰੀਕੇ ਤਲਾਸ਼ ਰਹੇ ਹਨ।


ਸਿਰਫ ਇਹੀ ਕਾਰਡ ਨਹੀਂ, ਮੈਂਗਲੌਰ ਵਿੱਚ ਵੀ ਇੱਕ ਪੀਐਮ ਮੋਦੀ ਦੇ ਇੱਕ ਪ੍ਰਸ਼ੰਸਕ ਨੇ ਇਸੇ ਅੰਦਾਜ਼ ਵਿੱਚ ਵਿਆਹ ਵਾਲੇ ਕਾਰਡ ਜ਼ਰੀਏ ਮਹਿਮਾਨਾਂ ਨੂੰ ਮੋਦੀ ਵੱਲ ਵੋਟ ਪਾਉਣ ਦੀ ਅਪੀਲ ਕੀਤੀ ਹੈ। ਇੰਨਾ ਹੀ ਨਹੀਂ, ਇਸ ਤੋਂ ਇਲਾਵਾ ਇੱਕ ਹੋਰ ਵੈਡਿੰਗ ਕਾਰਡ ਵਿੱਚ ਤਾਂ ਮੋਦੀ ਦੀਆਂ ਪਿਛਲੇ 5 ਸਾਲਾਂ ਦੀਆਂ ਸਕੀਮਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ ਹੈ। ਇਸ ਕਾਰਡ ਵਿੱਚ ਤਾਂ ਮੋਦੀ ਦੀਆਂ ਤਸਵੀਰਾਂ ਵੀ ਲਾਈਆਂ ਗਈਆਂ ਸੀ। ਇਸ ਤੋਂ ਪਹਿਲਾਂ ਵਿਆਹ ਵਾਲੇ ਕਾਰਡਾਂ ਵਿੱਚ ਸਵੱਛ ਭਾਰਤ ਦਾ ਲੋਗੋ ਵੀ ਲੱਗ ਚੁੱਕਿਆ ਹੈ। ਪੀਐਮ ਮੋਦੀ ਨੇ ਇਸ ਕਾਰਡ ਨੂੰ ਰੀਟਵੀਟ ਵੀ ਕੀਤਾ ਸੀ।