ਚੰਡੀਗੜ੍ਹ : ਬੁੱਧਵਾਰ ਨੂੰ ਚੰਡੀਗੜ੍ਹ ਦੇ ਇੱਕ ਵਿਆਹ ਵਿੱਚ ਵਿਆਹੇ ਜੋੜੇ ਨੂੰ ਗਿਫ਼ਟ ਦੇ ਰੂਪ ਵਿੱਚ ਚੈੱਕ ਮਿਲਿਆ। ਇਸ ਵਿਆਹ ਵਿੱਚ ਜ਼ਿਆਦਾਤਰ ਲੋਕਾਂ ਨੇ ਪਰੰਪਰਾਗਤ ਰੂਪ ਵਿੱਚ 100 ਦੇ ਨੋਟ ਹੀ ਸ਼ਗਨ ਦੇ ਰੂਪ ਵਿੱਚ ਦਿੱਤੇ। ਇਸ ਲਈ ਵਿਆਹ ਜੋੜੇ ਕੋਲ 100 ਦੇ ਨੋਟਾਂ ਦਾ ਢੇਰ ਲੱਗ ਗਿਆ। ਜ਼ੀਰਕਪੁਰ ਵਿੱਚ ਇੱਕ ਵਿਆਹ ਵਿੱਚ ਜਾ ਰਹੀ ਨੇਹਾ ਨੇ ਦੱਸਿਆ ਕਿ ਵਿਆਹੇ ਜੋੜ ਨੂੰ ਦੇਣ ਲਈ ਉਸ ਕੋਲ ਸਿਰਫ਼ ਪੰਜ ਸੋ ਦੇ ਨੋਟ ਹਨ। ਇਹ ਨੋਟ ਉਸ ਨੇ ਬੈਂਕ ਤੋਂ ਕਢਵਾਏ ਸਨ। ਇਸ ਲਈ ਉਸ ਦੀ ਮਜਬੂਰੀ ਹੈ। ਸੈਕਟਰ 24 ਵਿੱਚ ਵੀ ਹੋਏ ਇੱਕ ਵਿਆਹ ਵਿੱਚ ਜੋੜੇ ਨੂੰ ਇੱਕ ਚੈੱਕ ਹੀ ਮਿਲਿਆ। ਇਸ ਤਰ੍ਹਾਂ  ਸ਼ਗੁਨ ਵਿੱਚ ਲੋਕ ਵੱਡੇ ਨੋਟ ਨਹੀਂ ਦੇ ਰਹੇ 100 ਜਾਂ 50 ਦੇ ਨੋਟ ਦੇ ਰਹੇ ਹਨ।