ਵਿਆਹ ਯਾਦਗਾਰ ਬਣਾਉਣ ਲਈ ਜੋੜੇ ਭੇਜੇ ਖ਼ਾਸ ‘ਵ੍ਹੱਟਸਐਪ' ਸੱਦਾ ਪੱਤਰ, ਵੇਖੋ ਕ੍ਰੀਏਟਿਵ ਤਸਵੀਰਾਂ
ਦੋਵਾਂ ਜਣਿਆਂ ਦੀ ਇਸ ਪਹਿਲ ਤੋਂ ਉਨ੍ਹਾਂ ਦੇ ਪਰਿਵਾਰ ਵਾਲੇ ਬੇਹੱਦ ਖ਼ੁਸ਼ ਹਨ। ਆਰਜ਼ੂ ਤੇ ਚਿੰਤਨ ਫਰਵਰੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣਗੇ।
ਵ੍ਹੱਟਸਐਪ ਥੀਮ ਵਾਲੇ ਇਸ ਕਾਰਡ ਉੱਪਰ ‘ਅਨਲਾਕ ਇਨਵੀਟੇਸ਼ਨ’ ਲਿਖਿਆ ਹੋਇਆ ਹੈ। ਚਿੰਤਨ ਨੇ ਇਸ ਕਾਰਡ ਨੂੰ ਡਿਜ਼ਾਈਨ ਕਰਨ ਵਾਸਤੇ ਇੱਕ ਹਫ਼ਤੇ ਦਾ ਸਮਾਂ ਲਿਆ। ਵ੍ਹੱਟਸਐਪ ਲੋਗੋ ਦੀ ਬਜਾਇ ਭਗਵਾਨ ਗਣੇਸ਼ ਦੀ ਫੋਟੋ ਲਾਈ ਗਈ ਹੈ।
ਦੋਵੇਂ ਜਣੇ ਵੈਬ ਡਿਜ਼ਾਈਨਰ ਹਨ। ਚਿੰਤਨ ਨੇ ਕਿਹਾ ਕਿ ਇਹ ਆਰਜ਼ੂ ਦਾ ਆਈਡੀਆ ਸੀ ਜਿਸ ਨੂੰ ਅਮਲੀ ਜਾਮਾ ਉਸ ਨੇ ਪਹਿਨਾਇਆ। ਮਹਿਮਾਨਾਂ ਲਈ ਉਨ੍ਹਾਂ ਲਿਖਿਆ ਕਿ ਤੁਹਾਨੂੰ ਵਿਆਹ ’ਤੇ ਆਉਣਾ ਪਏਗਾ ਨਹੀਂ ਤਾਂ ਤੁਹਾਨੂੰ ਵ੍ਹੱਟਸਐਪ ਤੋਂ ਬਲਾਕ ਕਰ ਦਿੱਤਾ ਜਾਏਗਾ।
ਹਮੇਸ਼ਾ ਦੀ ਤਰ੍ਹਾਂ ਰਿਵਾਇਤੀ ਵਿਆਹ ਵਾਲੇ ਕਾਰਡ ਛਪਵਾਉਣ ਦੀ ਬਜਾਇ ਇਸ ਗੁਜਰਾਤੀ ਜੋੜੇ ਨੇ ਆਪਣੇ ਵਿਆਹ ਲਈ ਕੁਝ ਨਵਾਂ ਡਿਜ਼ਾਈਨ ਕਰਨ ਦੀ ਸੋਚੀ। ਇਸ ਲਈ ਆਰਜ਼ੂ ਤੇ ਚਿੰਤਨ ਦੇਸਾਈ ਨੇ ਵ੍ਹੱਟਸਐਪ ਤੋਂ ਪ੍ਰਭਾਵਿਤ ਹੋ ਕੇ ਆਪਣੇ ਵਿਆਹ ਲਈ ਚਾਰ ਪੇਜਾਂ ਦਾ ਵੈਡਿੰਗ ਕਾਰਡ ਛਪਵਾਇਆ।
ਸੂਰਤ (ਗੁਜਰਾਤ): ਅੱਜ ਕੱਲ੍ਹ ਲੋਕ ਵ੍ਹੱਟਸਐਪ ਵਿੱਚ ਇੰਨੇ ਮਸ਼ਰੂਫ ਹੋ ਗਏ ਹਨ ਕਿ ਇਸ ਨੂੰ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਸਮਝਦੇ ਹਨ। ਇਸੇ ਤਰ੍ਹਾਂ ਸੂਰਤ ਦੇ ਇੱਕ ਲਾੜੇ ਨੇ ਆਪਣੇ ਵਿਆਹ ਲਈ ਵੀ ਵ੍ਹੱਟਸਐਪ ਵੈਡਿੰਗ ਕਾਰਡ ਬਣਵਾ ਛੱਡਿਆ। ਜੇ ਤੁਸੀਂ ਵੀ ਆਪਣੇ ਵਿਆਹ ਲਈ ਕੁਝ ਵੱਖਰਾ ਕਾਰਡ ਛਪਵਾਉਣਾ ਚਾਹੁੰਦੇ ਹੋ ਤਾਂ ਇਹ ਵਧੀਆ ਵਿਕਲਪ ਹੈ।