Viral News: ਆਮ ਤੌਰ 'ਤੇ ਤੁਸੀਂ ਕਾਲੇ ਕੋਟ ਪਹਿਨੇ ਵਕੀਲਾਂ, ਖਾਕੀ ਵਰਦੀ 'ਚ ਪੁਲਿਸ ਵਾਲੇ ਤੇ ਮੁਕੱਦਮਿਆਂ ਦੀਆਂ ਪੇਸ਼ੀਆਂ ਭੁਗਤਣ ਲੋਕਾਂ ਨੂੰ ਅਦਾਲਤ 'ਚ ਆਉਂਦੇ-ਜਾਂਦੇ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਕਚਹਿਰੀ ਵਿੱਚ ਮੱਝ ਨੂੰ ਪੇਸ਼ ਹੁੰਦੇ ਦੇਖਿਆ ਹੈ, ਸ਼ਾਇਦ ਸਭ ਦਾ ਜਵਾਬ ਹੋਏਗਾ ਨਹੀਂ। ਹਾਲਾਂਕਿ ਸਾਲ 2015 'ਚ ਰਿਲੀਜ਼ ਹੋਈ ਫਿਲਮ 'ਮਿਸ ਟਨਕਪੁਰ ਹਾਜ਼ਿਰ ਹੋ' 'ਚ ਕੁਝ ਅਜਿਹਾ ਹੀ ਦਿਖਾਇਆ ਗਿਆ ਸੀ, ਜਿੱਥੇ ਮੱਝ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ।


ਹੁਣ ਅਜਿਹਾ ਹੀ ਅਜੀਬ ਮਾਮਲਾ ਰਾਜਸਥਾਨ ਦੀ ਰਾਜਧਾਨੀ ਜੈਪੁਰ ਕੋਲ ਸਥਿਤ ਚੌਮੂ ਕੋਰਟ ਤੋਂ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਮੱਝ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੱਝ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਜੈਪੁਰ ਤੋਂ ਚੌਮੂ ਲਿਆਂਦਾ ਗਿਆ। ਫਿਲਹਾਲ ਮੱਝ ਦੀ ਮੈਡੀਕਲ ਜਾਂਚ ਨਹੀਂ ਕਰਵਾਈ ਗਈ। ਅਜਿਹੇ 'ਚ ਇਸ ਮੱਝ ਨੂੰ ਅਗਲੀ ਤਰੀਕ 'ਤੇ ਮੁੜ ਅਦਾਲਤ 'ਚ ਆਉਣਾ ਪੈ ਸਕਦਾ ਹੈ।


ਇਹ ਅਜੀਬ ਮਾਮਲਾ ਜੈਪੁਰ ਕਮਿਸ਼ਨਰੇਟ ਦੇ ਹਰਮਾਦਾ ਥਾਣਾ ਖੇਤਰ ਦਾ ਹੈ। ਕਰੀਬ 10 ਸਾਲ ਪਹਿਲਾਂ ਹਰਮਾੜਾ ਇਲਾਕੇ ਦੇ ਰਹਿਣ ਵਾਲੇ ਚਰਨ ਸਿੰਘ ਸ਼ੇਖਾਵਤ ਦੀ ਮੱਝ ਚੋਰੀ ਹੋ ਗਈ ਸੀ। ਸ਼ਿਕਾਇਤਕਰਤਾ ਨੇ ਥਾਣਾ ਹਰਮਾੜਾ ਵਿਖੇ ਰਿਪੋਰਟ ਦਰਜ ਕਰਵਾਈ। ਮਾਮਲਾ ਦਰਜ ਹੋਣ ਤੋਂ ਕੁਝ ਦਿਨ ਬਾਅਦ ਭਰਤਪੁਰ ਪੁਲਿਸ ਨੇ ਮੱਝ ਨੂੰ ਲਾਵਾਰਿਸ ਹਾਲਤ 'ਚ ਫੜ ਲਿਆ। ਥਾਣਾ ਹਰਮਾੜਾ ਦੀ ਪੁਲਿਸ ਨੇ ਸ਼ਿਕਾਇਤਕਰਤਾ ਨੂੰ ਸੂਚਨਾ ਦੇ ਕੇ ਮੱਝ ਨੂੰ ਦੇਖਣ ਲਈ ਬੁਲਾਇਆ। ਸ਼ਿਕਾਇਤਕਰਤਾ ਚਰਨ ਸਿੰਘ ਨੇ ਮੱਝ ਨੂੰ ਪਛਾਣ ਲਿਆ, ਜਿਸ ਤੋਂ ਬਾਅਦ ਪੁਲਿਸ ਨੇ ਮੱਝ ਚਰਨ ਸਿੰਘ ਦੇ ਹਵਾਲੇ ਕਰ ਦਿੱਤੀ।


ਇਹ ਚੋਰੀ ਦਾ ਮਾਮਲਾ ਥਾਣਾ ਹਰਮਾੜਾ ਵਿੱਚ ਦਰਜ ਹੋਇਆ ਸੀ, ਇਸ ਸਥਿਤੀ ਵਿੱਚ ਜਾਂਚ ਜਾਰੀ ਰਹੀ। ਕਈ ਸਾਲਾਂ ਬਾਅਦ ਸ਼ਿਕਾਇਤਕਰਤਾ ਨੂੰ ਅਦਾਲਤ ਦਾ ਸੰਮਨ ਮਿਲਿਆ ਕਿ ਇਹ ਕਿਹੜੀ ਮੱਝ ਹੈ, ਉਸ ਨੂੰ ਪੇਸ਼ ਕੀਤਾ ਜਾਵੇ। ਫਿਰ ਸ਼ਿਕਾਇਤਕਰਤਾ ਚਰਨ ਸਿੰਘ ਮੱਝ ਨੂੰ ਗੱਡੀ ਵਿੱਚ ਲੱਦ ਕੇ ਚੋਮੂ ਅਦਾਲਤ ਵਿੱਚ ਪਹੁੰਚਿਆ। ਸਰਕਾਰੀ ਵਕੀਲ ਨੇ ਮੱਝ ਦੇਖੀ। ਸ਼ਿਕਾਇਤਕਰਤਾ ਤੋਂ ਮੱਝ ਬਾਰੇ ਜਾਣਕਾਰੀ ਲਈ। ਜ਼ੁਬਾਨੀ ਗੱਲਬਾਤ ਤੋਂ ਬਾਅਦ ਸਰਕਾਰੀ ਵਕੀਲ ਨੇ ਅਦਾਲਤ ਵਿੱਚ ਆਪਣਾ ਬਿਆਨ ਪੇਸ਼ ਕੀਤਾ।


ਇਹ ਵੀ ਪੜ੍ਹੋ: Earthquake: ਫਿਰ ਤੜਕੇ-ਤੜਕੇ ਹਿੱਲੀ ਧਰਤੀ, ਅਫਗਾਨਿਸਤਾਨ 'ਚ ਆਇਆ ਜ਼ਬਰਦਸਤ ਭੂਚਾਲ, ਝਟਕਿਆਂ ਤੋਂ ਡਰ ਗਏ ਲੋਕ


ਫਿਲਹਾਲ ਕਾਨੂੰਨੀ ਪ੍ਰਕਿਰਿਆ 'ਚੋਂ ਲੰਘਣ ਵਾਲੀ ਮੱਝ ਦਾ ਕੋਈ ਡਾਕਟਰੀ ਮੁਆਇਨਾ ਨਹੀਂ ਹੋਇਆ। ਨਾਲ ਹੀ ਮੱਝ ਦੀ ਵੈਰੀਫਿਕੇਸ਼ਨ ਵੀ ਨਹੀਂ ਕੀਤੀ ਗਈ। ਫਿਲਹਾਲ ਇਹ ਮੱਝ ਆਰਜ਼ੀ ਤੌਰ 'ਤੇ ਸ਼ਿਕਾਇਤਕਰਤਾ ਦੀ ਮੰਗ ਅਨੁਸਾਰ ਉਸ ਨੂੰ ਸੌਂਪ ਦਿੱਤੀ ਗਈ ਹੈ। ਮੱਝ ਨੂੰ ਅਜੇ ਤੱਕ ਕਾਨੂੰਨੀ ਤੌਰ 'ਤੇ ਸ਼ਿਕਾਇਤਕਰਤਾ ਦੇ ਹਵਾਲੇ ਨਹੀਂ ਕੀਤਾ ਗਿਆ। ਕਾਨੂੰਨੀ ਪ੍ਰਕਿਰਿਆ ਚੱਲ਼ਦੇ 10 ਸਾਲ ਹੋ ਗਏ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਕੇਸ ਅਦਾਲਤ ਵਿੱਚ ਕਦੋਂ ਤੱਕ ਚੱਲੇਗਾ ਤੇ ਸ਼ਿਕਾਇਤਕਰਤਾ ਨੂੰ ਕਾਨੂੰਨੀ ਹੁਕਮ ਕਦੋਂ ਮਿਲੇਗਾ।


ਇਹ ਵੀ ਪੜ੍ਹੋ: Viral Video: ਬੱਚਿਆਂ ਲਈ ਨਾ ਖਰੀਦੋ ਇਹ ਗੈਸ ਵਾਲੇ ਗੁਬਾਰੇ, ਜਾਨ ਨੂੰ ਵੀ ਖਤਰਾ! ਯਕੀਨ ਨਹੀਂ ਆਉਂਦਾ ਤਾਂ ਇਹ ਵੀਡੀਓ ਦੇਖੋ