ਚੀਨ ਨੂੰ ਗਧਿਆਂ ਦੇ ਭਾਰੀ ਲੋੜ !
ਇਸ ਦਵਾਈ ਦੀ ਵਰਤੋਂ ਚੀਨ 'ਚ ਸਰਦੀ, ਜ਼ੁਕਾਮ, ਅਨੀਮੀਆ ਅਤੇ ਅਨੀਂਦਰਾ ਜਿਹੀਆਂ ਬਿਮਾਰੀਆਂ ਲਈ ਹੁੰਦੀ ਹੈ। ਇਸ ਦੇ ਨਾਲ-ਨਾਲ ਇਸ ਦਵਾਈ ਦੀ ਵਰਤੋਂ ਫੇਸ ਕਰੀਮ ਅਤੇ ਐਂਟੀ ਏਜਿੰਗ ਦੇ ਤੌਰ 'ਤੇ ਵੀ ਹੁੰਦੀ ਹੈ।
ਇਸ ਦਵਾਈ ਦਾ ਨਾਂ ਟੀ. ਸੀ. ਐੱਮ. ਹੈ। ਚੀਨ 'ਚ ਇਸ ਦਵਾਈ ਦੀ ਭਾਰੀ ਮੰਗ ਹੈ। ਚੀਨ ਇਸ ਮੰਗ ਨੂੰ ਦੇਖਦੇ ਹੋਏ ਹਰ ਸਾਲ ਕਰੀਬ 5 ਹਜ਼ਾਰ ਟਨ ਟੀ. ਸੀ. ਐੱਮ. ਬਣਾਉਂਦਾ ਹੈ।
ਇਨ੍ਹਾਂ ਗਧਿਆਂ ਦੀ ਵਰਤੋਂ ਚੀਨ ਦਵਾਈਆਂ ਬਣਾਉਣ 'ਚ ਕਰਦਾ ਹੈ। ਚੀਨ ਗਧਿਆਂ ਦੀ ਚਮੜੀ ਤੋਂ ਨਿਕਲਣ ਵਾਲੀ ਗਿਲੇਟਿਨ ਦੀ ਵਰਤੋਂ ਕਰਕੇ ਦਵਾਈ ਤਿਆਰ ਕਰਦਾ ਹੈ।
ਜ਼ਿਆਦਾਤਰ ਆਯਾਤ ਅਫ਼ਰੀਕਾ ਦੇ ਨਾਈਜ਼ਰ ਅਤੇ ਬੁਰਕੀਨਾ ਫਾਸੋ ਤੋਂ ਹੁੰਦਾ ਹੈ। ਸੂਤਰਾਂ ਮੁਤਾਬਿਕ ਚੀਨ ਅਫ਼ਰੀਕਾ ਦੇ ਵੱਖ-ਵੱਖ ਇਲਾਕਿਆਂ ਤੋਂ ਗਧੇ ਮੰਗਵਾਉਂਦਾ ਹੈ।
ਦੱਸਣਯੋਗ ਹੈ ਕਿ ਚੀਨ ਨੂੰ ਹਰ ਸਾਲ 40 ਲੱਖ ਗਧਿਆਂ ਦੀ ਜ਼ਰੂਰਤ ਪੈਂਦੀ ਹੈ। ਇੰਨੀ ਵੱਡੀ ਗਿਣਤੀ ਨੂੰ ਇਕੱਲਾ ਪੂਰਾ ਕਰਨ 'ਚ ਅਸਮਰਥ ਹੈ, ਇਸ ਲਈ ਉਸ ਨੂੰ ਗਧਿਆਂ ਨੂੰ ਅਫ਼ਰੀਕਾ ਤੋਂ ਆਯਾਤ ਕਰਨਾ ਪੈਂਦਾ ਹੈ।
ਬੀਜਿੰਗ: ਇਹ ਖ਼ਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਚੀਨ ਅਫ਼ਰੀਕਾ ਤੋਂ ਗਧੇ ਖ਼ਰੀਦ ਰਿਹਾ ਹੈ। ਜਾਣਕਾਰੀ ਮੁਤਾਬਿਕ ਚੀਨ ਹਰ ਸਾਲ ਅਫ਼ਰੀਕਾ ਤੋਂ ਲੱਖਾਂ ਦੀ ਗਿਣਤੀ 'ਚ ਗਧੇ ਆਯਾਤ ਕਰਦਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਚੀਨ ਇਨ੍ਹਾਂ ਗਧਿਆਂ ਨਾਲ ਕੀ ਕਰਦਾ ਹੋਵੇਗਾ?