ਚਿਹਰੇ ’ਤੇ ਝੁਰੜੀਆਂ ਕਰਕੇ ਪਤੀ ਨੇ ਕਹੀ ਅਜਿਹੀ ਗੱਲ ਕਿ ਪਤਨੀ ਨੇ ਲੈ ਲਿਆ ਤਲਾਕ
ਪਤਨੀ ਮੁਤਾਬਕ ਉਹ ਇੱਕ-ਦੂਜੇ ਨੂੰ ਬੇਹੱਦ ਪਿਆਰ ਕਰਦੇ ਹਨ ਪਰ ਹੁਣ ਉਸ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਸ ਦੇ ਪਤੀ ਨੂੰ ਕੀ ਹੋ ਗਿਆ ਹੈ। ਗੱਲ ਵਧਦੀ ਵੇਖ ਕੇ ਹੁਣ ਪਤਨੀ ਨੇ ਤਲਾਕ ਲੈਣ ਦਾ ਫੈਸਲਾ ਕੀਤਾ ਹੈ।
ਪਤੀ ਨੇ ਜਦੋਂ ਵਾਰ-ਵਾਰ ਉਸ ਨੂੰ ਬੋਟਾਕਸ ਕਰਾਉਣ ਬਾਰੇ ਕਿਹਾ ਤਾਂ ਉਸ ਨੰ ਕਾਫੀ ਦੁੱਖ ਪੁੱਜਾ।
ਪਤਨੀ ਨੇ ਇਸ ਸਬੰਧੀ ਆਪਣੇ ਪਤੀ ਨਾਲ ਕਾਫੀ ਵਾਰ ਇਸ ਬਾਰੇ ਗੱਲਬਾਤ ਵੀ ਕੀਤੀ ਸੀ।
ਵਿਆਹ ਤੋਂ ਪਹਿਲਾਂ ਉਹ 5 ਸਾਲਾਂ ਤਕ ਇੱਕ-ਦੂਜੇ ਨੂੰ ਡੇਟ ਕਰਦੇ ਰਹੇ ਸਨ।
ਪਤਨੀ ਮੁਤਾਬਕ ਉਨ੍ਹਾਂ ਦੇ ਵਿਆਹ ਨੂੰ ਸਿਰਫ 6 ਮਹੀਨੇ ਹੋਏ ਹਨ। ਹਾਲੇ ਉਹ 31 ਸਾਲ ਦੀ ਹੈ। ਹੁਣੇ ਉਹ ਆਪਣੇ ਪਤੀ ਨੂੰ ਬੁਢੜੀ ਲੱਗਣ ਲੱਗ ਗਈ ਹੈ।
ਪਤੀ ਨੇ ਪਤਨੀ ਨੂੰ ਕਿਹਾ ਕਿ ਉਸ ਨੂੰ ਆਪਣੀ ਲੁਕ ਵੱਲ ਧਿਆਨ ਦੇਣਾ ਚਾਹੀਦਾ ਹੈ। ਇੰਨਾ ਹੀ ਨਹੀਂ, ਉਸ ਨੇ ਆਪਣੀ ਪਤਨੀ ਨੂੰ ਬੋਟਾਕਸ ਕਰਵਾਉਣ ਦੀ ਵੀ ਸਲਾਹ ਦਿੱਤੀ।
31 ਸਾਲਾ ਮਹਿਲਾ ਨੇ ਦੱਸਿਆ ਕਿ ਉਸ ਦੇ 27 ਸਾਲਾ ਪਤੀ ਨੇ ਹਾਲ ਹੀ ਵਿੱਚ ਉਸ ਨੂੰ ਬਹੁਤ ਰਵਾਇਆ।
ਇਸੇ ਮਾਮਲੇ ਵਿੱਚ ਇੱਕ ਪਤੀ ਨੇ ਆਪਣੀ ਪਤਨੀ ਨੂੰ ਉਸ ਦੇ ਮੂੰਹ ’ਤੇ ਆ ਰਹੀਆਂ ਝੁਰੜੀਆਂ ਬਾਰੇ ਕੁਝ ਕਹਿ ਦਿੱਤਾ ਜਿਸ ਮਗਰੋਂ ਦੋਵਾਂ ਵਿਚਾਲੇ ਤਲਾਕ ਲੈਣ ਦੀ ਨੌਬਤ ਆ ਗਈ।
ਵਧਦੀ ਉਮਰ ਵਿੱਚ ਅਕਸਰ ਮਹਿਲਾਵਾਂ ਦੇ ਮੂੰਹ ’ਤੇ ਝੁਰੜੀਆਂ ਆਉਣ ਲੱਗ ਜਾਂਦੀਆਂ ਹਨ। ਅਜਿਹੇ ਵਿੱਚ ਕੁਝ ਮਹਿਲਾਵਾਂ ਤਾਂ ਇਸ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਤੇ ਕੁਝ ਇਸ ਨੂੰ ਅਪਣਾ ਲੈਂਦੀਆਂ ਹਨ।