ਰੋਜ਼ ਗਾਰਡਨ ’ਚ ਗੁਲਾਬ ਮੇਲਾ, ਸੈਂਕੜੇ ਕਿਸਮਾਂ ਦੇ ਫੁੱਲ
ਰੰਗ-ਬਿਰੰਗੇ ਫੁੱਲਾਂ ਦੀ ਖੁਸ਼ਬੂ ਨਾਲ ਰੋਜ਼ ਗਾਰਡਨ ਦਾ ਚੌਗਿਰਦਾ ਮਹਿਕ ਉੱਠਿਆ।
ਵੱਡੀ ਗਿਣਤੀ ਵਿੱਚ ਚੰਡੀਗੜ੍ਹ ਵਾਸੀਆਂ ਦੇ ਨਾਲ-ਨਾਲ ਦੂਰ-ਦੁਰੇਡੇ ਤੋਂ ਆਏ ਲੋਕਾਂ ਨੇ ਵੀ ਮੇਲੇ ਵਿੱਚ ਸ਼ਿਰਕਤ ਕੀਤੀ।
ਗੁਲਾਬ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਖ਼ੂਬਸੂਰਤ ਫੁੱਲਾਂ ਦੀਆਂ ਵੰਨਗੀਆਂ ਮੇਲੇ ਵਿੱਚ ਖਿੱਚ ਦਾ ਕਾਰਨ ਬਣੀਆਂ।
ਖ਼ਾਸ ਤੌਰ ’ਤੇ ਵੱਖ-ਵੱਖ ਬੈਂਡਾਂ ਦੀਆਂ ਵਿਰਾਗਮਈ ਧੁਨਾਂ ਰਾਹੀਂ ਸ਼ਹੀਦਾਂ ਨੂੰ ਨਮਨ ਕੀਤਾ ਗਿਆ।
ਮੇਲੇ ਵਿੱਚ ਪੁੱਜੇ ਲੋਕ ਜਿੱਥੇ ਫੁੱਲਾਂ ਦੀ ਖ਼ੂਬਸੂਰਤੀ ਮਾਣ ਰਹੇ ਸਨ ਉੱਥੇ ਹੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਵੀ ਨਜ਼ਰ ਆਏ। ਮੇਲੇ ਵਿੱਚ ਰੰਗੋਲੀ ਦੇ ਮੁਕਾਬਲੇ ਵੀ ਕਰਵਾਏ ਗਏ।
ਇਸ ਵਾਰ ਦਾ ਗੁਲਾਬ ਮੇਲਾ ਪੁਲਵਾਮਾ ਹਮਲੇ ‘ਚ ਹੋਏ ਸ਼ਹੀਦਾਂ ਨੂੰ ਸਮਰਪਿਤ ਹੈ। ਇਸ ਮੌਕੇ ਕਿਰਨ ਖੇਰ ਨੇ ਵੀ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਚੰਡੀਗੜ੍ਹ: ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਰੋਜ਼ ਗਾਰਡਨ ਵਿੱਚ 47ਵਾਂ ਰੋਜ਼ ਫੈਸਟੀਵਲ ਸ਼ੁਰੂ ਹੋਇਆ। ਸੰਸਦ ਮੈਂਬਰ ਕਿਰਨ ਖੇਰ ਨੇ ਤਿੰਨ ਰੋਜ਼ਾ ਗੁਲਾਬ ਮੇਲੇ ਦਾ ਉਦਘਾਟਨ ਕੀਤਾ।