ਫਗਵਾੜਾ ’ਚ ਦਿੱਲੀ-ਲਾਹੌਰ ਬੱਸ ਨੂੰ ਸ਼ਿਵ ਸੈਨਿਕਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ
ਏਬੀਪੀ ਸਾਂਝਾ | 20 Feb 2019 01:05 PM (IST)
1
ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਬਾਅਦ ਪੂਰੇ ਭਾਰਤ ਵਿੱਚ ਪਾਕਿਸਤਾਨ ਪ੍ਰਤੀ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ। ਭਾਰਤ-ਪਾਕਿਸਤਾਨ ਵਿਚਾਲੇ ਸਥਿਤੀ ਤਣਾਅਪੂਰਨ ਚੱਲ ਰਹੀ ਹੈ।
2
ਫਗਵਾੜਾ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਕੁਝ ਮੈਂਬਰ ਕਾਲੀਆਂ ਝੰਡੀਆਂ ਲੈ ਕੇ ਬੱਸ ਰੋਕਣ ਜਾ ਰਹੇ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਹਾਲਾਂਕਿ ਟ੍ਰੈਫਿਕ ਕਾਰਨ ਬੱਸ ਦੀ ਰਫ਼ਤਾਰ ਘੱਟ ਸੀ ਪਰ ਪੁਲਿਸ ਨੇ ਸ਼ਿਵ ਸੈਨਾ ਵਾਲਿਆਂ ਨੂੰ ਅੱਗੇ ਨਹੀਂ ਜਾਣ ਦਿੱਤਾ।
3
ਨੈਸ਼ਨਲ ਹਾਈਵੇ ’ਤੇ ਫਗਵਾੜਾ ਵਿੱਚ ਸ਼ਿਵ ਸੈਨਾ ਦੇ ਵਰਕਰ ਇਕੱਠੇ ਹੋਏ ਸੀ। ਇਸ ਦੌਰਾਨ ਕਪੂਰਥਲਾ ਤੇ ਫਗਵਾੜਾ ਇਲਾਕੇ ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਚੱਲਣ ਵਾਲੀ ਸੱਦਾ-ਏ-ਸਰਹੱਦ ਬੱਸ ਨੂੰ ਕਾਲੇ ਝੰਡੇ ਵਿਖਾਏ ਗਏ।
4
ਫਗਵਾੜਾ ਵਿੱਚ ਸ਼ਿਵ ਸੈਨਿਕਾਂ ਨੇ ਅੱਜ ਦਿੱਲੀ-ਲਾਹੌਰ ਵਿਚਾਲੇ ਚੱਲਣ ਵਾਲੀ ਭਾਰਤ-ਪਾਕਿਸਤਾਨ ਬੱਸ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਪ੍ਰਤੀ ਰੋਸ ਜ਼ਾਹਰ ਕੀਤਾ।