ਕੋਲਕਾਤਾ: ਪੂਰੀ ਦੁਨੀਆ ਜਾਣਦੀ ਹੈ ਕਿ ਬੰਗਾਲ ਦੇ ਲੋਕਾਂ ਨੂੰ ਮਠਿਆਈਆਂ ਨਾਲ ਖਾਸ ਪਿਆਰ ਹੈ ਪਰ ਇਹ ਖ਼ਬਰ ਪੜ੍ਹਨ ਤੋਂ ਬਾਅਦ, ਜਿਨ੍ਹਾਂ ਨੂੰ ਨਹੀਂ ਪਤਾ, ਉਹ ਯਕੀਨ ਜ਼ਰੂਰ ਕਰ ਲੈਣਗੇ। ਜਦਕਿ ਪੂਰੇ ਦੇਸ਼ ਨੂੰ ਕੋਰੋਨਾਵਾਇਰਸ ਮਹਾਮਾਰੀ ਨਾਲ ਖ਼ਤਰਾ ਹੈ। ਉਸੇ ਸਮੇਂ ਕੋਲਕਾਤਾ ਦਾ ਹਲਵਾਈ ਕੋਰੋਨਾਵਾਇਰਸ ਵਰਗੀ ਦਿਖਾਈ ਦੇਣ ਵਾਲੀ ਮਿਠਾਈ ਵੇਚ ਰਿਹਾ ਹੈ।

ਬੰਗਾਲ ਦੀ ਇੱਕ ਲੜਕੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ, ਉਸ ਨੇ ਕੈਪਸ਼ਨ ਵਿੱਚ ਲਿਖਿਆ ਕਿ ਜਦੋਂ ਕੋਈ ਆਪਣੇ ਬੱਚਿਆਂ ਨੂੰ ਕੋਰੋਨਾ ਤੇ ਕੋਵਿਡ ਦਾ ਨਾਂ ਦੇ ਰਿਹਾ ਹੈ, ਤਾਂ ਬੰਗਾਲ ‘ਚ ਇਹ ਮਿਠਾਈ ਵਾਲਾ ਕੋਰੋਨਾਵਾਇਰਸ ਵਰਗੀ ਦਿੱਖਣ ਵਾਲੀ ਮਿਠਾਈ ਵੇਚ ਰਿਹਾ ਹੈ ਜਿਸ ‘ਤੇ ਲੋਕ ਵੱਖ-ਵੱਖ ਪ੍ਰਤੀਕਿਰੀਆਵਾਂ ਦੇ ਰਹੇ ਹਨ।



ਦੱਸ ਦਈਏ ਕਿ 'ਪੱਛਮੀ ਬੰਗਾਲ ਮਿਸ਼ਠਨ ਵਿਆਪਕ ਸੰਮਤੀ' ਸਣੇ ਕਈ ਸੰਗਠਨਾਂ ਨੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਅਪੀਲ ਕੀਤੀ ਸੀ ਕਿ ਉਹ ਦੁੱਧ ਦੀ ਬਰਬਾਦੀ ਹੋਣ ‘ਤੇ ਕੁਝ ਸਮੇਂ ਲਈ ਮਿਠਾਈ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਮੰਗੀ ਸੀ।

ਰਾਹਤ ਦੇਣ ਤੋਂ ਬਾਅਦ ਸਰਕਾਰ ਨੇ ਕੁਝ ਸ਼ਰਤਾਂ ਨਾਲ ਰੋਜ਼ਾਨਾ 4 ਘੰਟੇ ਲਈ ਮਿਠਾਈ ਦੀਆਂ ਦੁਕਾਨ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ, ਸਰਕਾਰ ਦੁਆਰਾ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ, “ਮਿਠਾਈ ਦੀ ਦੁਕਾਨਾਂ ਰੋਜ਼ਾਨਾ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ।“