ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਵਧ ਰਹੇ ਕਹਿਰ 'ਚ ਦੇਸ਼ ਦੇ ਲੋਕਾਂ ਦੇ ਮਨਾਂ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਸਰਕਾਰ 14 ਅਪ੍ਰੈਲ ਤੋਂ ਬਾਅਦ ਵੀ ਲੌਕਡਾਊਨ ਜਾਰੀ ਰੱਖੇਗੀ ਜਾਂ ਇਸ ਨੂੰ ਖਤਮ ਕਰ ਦਿੱਤਾ ਜਾਵੇਗਾ। ਦੇਸ਼ ਕੋਰੋਨਾ ਦੇ ਸਟੇਜ 3 'ਤੇ ਨਹੀਂ ਪਹੁੰਚਿਆ, ਪਰ ਮਾਮਲੇ ਲਗਾਤਾਰ ਵਧ ਰਹੇ ਹਨ।
ਸਰਕਾਰ ਵੱਲੋਂ ਲੌਕਡਾਊਨ ਦਾ ਉਦੇਸ਼ ਕੋਰੋਨਾਵਾਇਰਸ ਨੂੰ ਕਮਿਊਨਿਟੀ ਵਿੱਚ ਫੈਲਣ ਤੋਂ ਰੋਕਣਾ ਸੀ। ਇਹ ਹੀ ਤੀਜੀ ਸਟੇਜ਼ ਹੁੰਦੀ ਹੈ। ਕੱਲ੍ਹ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਹ ਲੰਬੀ ਲੜਾਈ ਹੈ, ਨਾ ਥੱਕਣਾ ਤੇ ਨਾ ਹੀ ਹਾਰਨਾ ਹੈ। ਲੰਬੀ ਲੜਾਈ ਤੋਂ ਬਾਅਦ ਵੀ ਜਿੱਤਣਾ ਪਏਗਾ। ਅੱਜ ਦੇਸ਼ ਦਾ ਟੀਚਾ ਇੱਕ ਹੈ, ਮਿਸ਼ਨ ਇੱਕ ਹੈ ਤੇ ਮਤਾ ਇੱਕ ਹੈ।”
ਇਸ ਤੋਂ ਤੈਅ ਹੈ ਕਿ ਲੌਕਡਾਊਨ ਲੰਬਾ ਚੱਲੇਗਾ ਪਰ ਉਨ੍ਹਾਂ ਹੌਲੀ-ਹੌਲੀ ਉਨ੍ਹਾਂ ਇਲਾਕਿਆਂ ਨੂੰ ਰਾਹਤ ਮਿਲ ਸਕਦੀ ਹੈ ਜਿੱਥੇ ਕੋਰੋਨਾ ਦੇ ਕੇਸ ਨਹੀਂ ਮਿਲੇ ਜਾਂ ਫਿਰ ਬਹੁਤ ਘੱਟ ਮਿਲੇ ਹਨ। ਇਸ ਲਈ ਸਰਕਾਰ ਇੱਕਦਮ ਲੌਕਡਾਊਨ ਦੀ ਥਾਂ ਪੜਾਅਵਾਰ ਇਸ ਨੂੰ ਹਟਾਏਗੀ ਤੇ ਲੋੜ ਪੈਣ 'ਤੇ ਮੁੜ ਲੌਕਡਾਉਨ ਲਾਉਣ ਦੀ ਵੀ ਤਿਆਰੀ ਰੱਖੇਗੀ।
ਦੇਸ਼ ਦੇ 284 ਜ਼ਿਲ੍ਹੇ ਕੋਰੋਨਾ ਦੀ ਚਪੇਟ ‘ਚ
ਪ੍ਰਧਾਨ ਮੰਤਰੀ ਇੱਕ ਲੰਬੀ ਲੜਾਈ ਦੀ ਗੱਲ ਕਰ ਰਹੇ ਹਨ ਕਿਉਂਕਿ ਦੇਸ਼ ਦੇ 718 ਜ਼ਿਲ੍ਹਿਆਂ ਵਿੱਚੋਂ 284 ਕੋਰੋਨਾ ਨਾਲ ਪ੍ਰਭਾਵਿਤ ਹੋਏ ਹਨ। ਇੱਕ ਦਰਜਨ ਸ਼ਹਿਰਾਂ ਵਿੱਚ, ਮਰੀਜ਼ਾਂ ਦੀ ਗਿਣਤੀ 50 ਤੋਂ ਵੱਧ ਪਹੁੰਚ ਗਈ ਹੈ। ਦਿੱਲੀ, ਮੁੰਬਈ, ਹੈਦਰਾਬਾਦ, ਇੰਦੌਰ ਵਿੱਚ 100 ਤੋਂ ਵੱਧ ਲੋਕ ਸੰਕਰਮਿਤ ਹਨ। ਚੇਨਈ, ਪੁਣੇ, ਨੋਇਡਾ, ਅਹਿਮਦਾਬਾਦ, ਜੈਪੁਰ ਦੀ ਸਥਿਤੀ ਵੀ ਚਿੰਤਾਜਨਕ ਹੈ।
ਹੌਟਸਪੋਟ ‘ਚ ਸਭ ਤੋਂ ਉੱਪਰ ਮਹਾਰਾਸ਼ਟਰ
ਕੋਰੋਨਾ ਦੇ ਹੌਟ ਸਪੋਟ ਵਿੱਚ ਮਹਾਰਾਸ਼ਟਰ ਸਭ ਤੋਂ ਉੱਪਰ ਹੈ। ਮਹਾਰਾਸ਼ਟਰ ਵਿੱਚ ਹੁਣ ਤੱਕ 45 ਵਿਅਕਤੀਆਂ ਦੀ ਮੌਤ ਕੋਰੋਨਾਵਾਇਰਸ ਕਾਰਨ ਹੋਈ ਹੈ। ਕੋਰੋਨਾ ਯੂਪੀ ਤੇ ਤੇਲੰਗਾਨਾ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਕਈ ਰਾਜ ਤਾਲਾਬੰਦੀ ਵਧਾਉਣ ਦਾ ਸਮਰਥਨ ਕਰਦੇ ਹਨ।
12 ਜਾਂ 13 ਨੂੰ ਸਮੀਖਿਆ ਬੈਠਕ ਕਰ ਸਕਦੀ ਸਰਕਾਰ
ਏਬੀਪੀ ਨਿਊਜ਼ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਲੌਕਡਾਊਨ ਬਾਰੇ ਕੋਈ ਫੈਸਲਾ 14 ਅਪ੍ਰੈਲ ਤੋਂ ਇੱਕ ਦਿਨ ਪਹਿਲਾਂ ਲਿਆ ਜਾ ਸਕਦਾ ਹੈ। 12 ਜਾਂ 13 ਅਪ੍ਰੈਲ ਨੂੰ ਸਰਕਾਰ ਸਮੀਖਿਆ ਬੈਠਕ ਕਰ ਸਕਦੀ ਹੈ ਤੇ ਇਨ੍ਹਾਂ ਦਿਨਾਂ 'ਚੋਂ ਕਿਸੇ ਵੀ ਦਿਨ ਪ੍ਰਧਾਨ ਮੰਤਰੀ ਮੋਦੀ ਦੇਸ਼ ਨੂੰ ਸੰਬੋਧਨ ਕਰ ਸਕਦੇ ਹਨ।
ਇਹ ਵੀ ਪੜ੍ਹੋ :
ਜਾਣੋਂ ਪ੍ਰਧਾਨ ਮੰਤਰੀ ਦੀ ਕਿੰਨੀ ਹੈ ਤਨਖਾਹ, 30 ਫਸਿਦ ਕੱਟ ਕੇ ਕਿੰਨੀ ਮਿਲੇਗੀ?
Coronavirus Full Updates: ਦੇਸ਼ ‘ਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੋਈ 4281, ਹੁਣ ਤੱਕ 111 ਲੋਕਾਂ ਦੀ ਮੌਤ
ਦੇਸ਼ ‘ਚ ਵਧ ਸਕਦਾ ਲੌਕਡਾਊਨ, 12 ਜਾਂ 13 ਅਪ੍ਰੈਲ ਨੂੰ ਹੋਵੇਗਾ ਐਲਾਨ
ਏਬੀਪੀ ਸਾਂਝਾ
Updated at:
07 Apr 2020 12:08 PM (IST)
ਕੋਰੋਨਾਵਾਇਰਸ ਦੇ ਵਧ ਰਹੇ ਕਹਿਰ 'ਚ ਦੇਸ਼ ਦੇ ਲੋਕਾਂ ਦੇ ਮਨਾਂ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਸਰਕਾਰ 14 ਅਪ੍ਰੈਲ ਤੋਂ ਬਾਅਦ ਵੀ ਲੌਕਡਾਊਨ ਜਾਰੀ ਰੱਖੇਗੀ ਜਾਂ ਇਸ ਨੂੰ ਖਤਮ ਕਰ ਦਿੱਤਾ ਜਾਵੇਗਾ। ਦੇਸ਼ ਕੋਰੋਨਾ ਦੇ ਸਟੇਜ 3 'ਤੇ ਨਹੀਂ ਪਹੁੰਚਿਆ, ਪਰ ਮਾਮਲੇ ਲਗਾਤਾਰ ਵਧ ਰਹੇ ਹਨ।
- - - - - - - - - Advertisement - - - - - - - - -