ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾਵਾਇਰਸ ਦਾ ਖ਼ਤਰਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਸਿਹਤ ਮੰਤਰਾਲੇ ਅਨੁਸਾਰ ਭਾਰਤ ਵਿੱਚ ਕੇਸਾਂ ਦੀ ਕੁਲ ਗਿਣਤੀ 4281 ਹੋ ਗਈ ਹੈ। 3851 ਐਕਟਿਵ ਕੇਸ ਹਨ, ਇਨ੍ਹਾਂ ਵਿਚੋਂ 1,445 ਕੇਸ ਉਨ੍ਹਾਂ ਲੋਕਾਂ ਦੇ ਹਨ ਜੋ ਤਬਲੀਗੀ ਜਮਾਤ ‘ਚ ਸ਼ਾਮਲ ਹੋਏ ਸਨ ਜਾਂ ਸੰਪਰਕ ਵਿਚ ਆਏ ਹਨ। ਹੁਣ ਤੱਕ ਕੋਰੋਨਾਵਾਇਰਸ ਨਾਲ ਸੰਕਰਮਿਤ 76 ਪ੍ਰਤੀਸ਼ਤ ਪੁਰਸ਼ ਅਤੇ 24 ਪ੍ਰਤੀਸ਼ਤ ਔਰਤਾਂ ਹਨ।
ਕੋਵਿਡ -19 ਨਾਲ ਹੁਣ ਤੱਕ ਦੇਸ਼ ਵਿੱਚ 109 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਨੇ ਕੋਰੋਨਾ ਮਰੀਜ਼ਾਂ ਨਾਲ ਸਬੰਧਤ ਕੁਝ ਅੰਕੜੇ ਵੀ ਪੇਸ਼ ਕੀਤੇ। ਉਸ ਅਨੁਸਾਰ ਮੌਤਾਂ ਦਾ 63 ਪ੍ਰਤੀਸ਼ਤ 60 ਸਾਲ ਤੋਂ ਉਪਰ ਦੇ ਵਿਅਕਤੀ ਹਨ।
ਮਰਨ ਵਾਲਿਆਂ ਵਿਚੋਂ 30 ਪ੍ਰਤੀਸ਼ਤ ਦੀ ਉਮਰ 40 ਤੋਂ 60 ਸਾਲ ਦੇ ਵਿਚਕਾਰ ਹੈ ਅਤੇ 7 ਪ੍ਰਤੀਸ਼ਤ ਪੀੜਤਾਂ ਦੀ ਉਮਰ 40 ਸਾਲ ਤੋਂ ਘੱਟ ਹੈ।
ਆਈਸੀਐਮਆਰ ਅਨੁਸਾਰ ਕੋਰੋਨਾਵਾਇਰਸ ਲਈ 5 ਲੱਖ ਟੈਸਟਿੰਗ ਕਿੱਟਾਂ ਆਰਡਰ ਕੀਤੀਆਂ ਗਈਆਂ ਹਨ। 2.5 ਲੱਖ ਕਿੱਟਾਂ 8-9 ਅਪ੍ਰੈਲ ਨੂੰ ਪ੍ਰਦਾਨ ਕੀਤੀਆਂ ਜਾਣਗੀਆਂ।
ਇੱਥੇ ਦੇਖੋ ਸੂਬਿਆਂ ਦੇ ਅੰਕੜੇ:
ਤਬਲੀਗ ਨਾਲ ਜੁੜੇ 25 ਹਜ਼ਾਰ ਕੁਆਰੰਟਾਈਨ:
ਗ੍ਰਹਿ ਮੰਤਰਾਲੇ ਨੇ ਤਬਲੀਗੀ ਜਮਾਤ ਬਾਰੇ ਮਹੱਤਵਪੂਰਣ ਜਾਣਕਾਰੀ ਦਿੱਤੀ ਹੈ। ਮੰਤਰਾਲੇ ਦੇ ਜੁਆਇੰਟ ਸੈਕਟਰੀ ਪੁੰਨਿਆ ਸਲੀਲਾ ਸ੍ਰੀਵਾਸਤਵ ਨੇ ਕਿਹਾ ਕਿ 'ਅਸੀਂ 25,000 ਤੋਂ ਵੱਧ ਤਬਲੀਗਾਮੀ ਜਮਾਤ ਦੇ ਵਰਕਰਾਂ ਅਤੇ ਉਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਨੂੰ ਅਲੱਗ ਕਰ ਦਿੱਤਾ ਹੈ। ਉਨ੍ਹਾਂ 5 ਪਿੰਡਾਂ ਦਾ ਦੌਰਾ ਕਰਕੇ ਸੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ :
ਟਰੰਪ ਪਹਿਲਾਂ ਮੰਗ ਰਹੇ ਸੀ ਭਾਰਤ ਤੋਂ ਮਦਦ, ਹੁਣ ਦੇ ਰਹੇ ਧਮਕੀਆਂ
Coronavirus Full Updates: ਦੇਸ਼ ‘ਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੋਈ 4281, ਹੁਣ ਤੱਕ 111 ਲੋਕਾਂ ਦੀ ਮੌਤ
ਏਬੀਪੀ ਸਾਂਝਾ
Updated at:
07 Apr 2020 09:12 AM (IST)
ਭਾਰਤ ਵਿੱਚ ਕੋਰੋਨਾਵਾਇਰਸ ਦਾ ਖ਼ਤਰਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਸਿਹਤ ਮੰਤਰਾਲੇ ਅਨੁਸਾਰ ਭਾਰਤ ਵਿੱਚ ਕੇਸਾਂ ਦੀ ਕੁਲ ਗਿਣਤੀ 4281 ਹੋ ਗਈ ਹੈ। 3851 ਐਕਟਿਵ ਕੇਸ ਹਨ, ਇਨ੍ਹਾਂ ਵਿਚੋਂ 1,445 ਕੇਸ ਉਨ੍ਹਾਂ ਲੋਕਾਂ ਦੇ ਹਨ ਜੋ ਤਬਲੀਗੀ ਜਮਾਤ ‘ਚ ਸ਼ਾਮਲ ਹੋਏ ਸਨ
- - - - - - - - - Advertisement - - - - - - - - -