ਚੰਡੀਗੜ੍ਹ: ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾਵਾਇਰਸ ਸੰਕਰਮਿਤ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਸਿਹਤ ਮੰਤਰਾਲੇ ਦੇ ਮੁਤਾਬਿਕ ਪਿਛਲੇ 24 ਘੰਟਿਆਂ ਦੌਰਾਨ 704 ਨਵੇਂ ਮਾਮਲੇ ਸਾਹਮਣੇ ਆਏ ਅਤੇ 28 ਲੋਕਾਂ ਦੀ ਮੌਤ ਹੋਈ ਹੈ। ਇਹ ਅੰਕੜਾ ਭਾਰਤੀ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਹੈ। ਸਿਹਤ ਮੰਤਰਾਲੇ ਮੁਤਾਬਕ ਦੇਸ਼ 'ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 4281 ਹੋ ਗਈ ਹੈ। ਜਿਸ 'ਚ 3851 ਮਾਮਲੇ ਕਿਰਿਆਸ਼ੀਲ ਹਨ। ਚੰਗੀ ਖ਼ਬਰ ਇਹ ਹੈ ਕਿ 318 ਲੋਕ ਸਿਹਤਯਾਬ ਹੋ ਗਏ ਹਨ।ਹੁਣ ਤੱਕ 111 ਲੋਕਾਂ ਦੀ ਮੌਤ ਹੋ ਚੁੱਕੀ ਹੈ।ਇਸ ਦੌਰਾਨ ਪੰਜਾਬ ਦੀ ਗੱਲ ਕਰੀਏ ਤਾਂ ਕੁਲ 79 ਮਾਮਲੇ ਸਾਹਮਣੇ ਆ ਚੁੱਕੇ ਹਨ। ਪੰਜਾਬ 'ਚ ਕੋਰੋਨਾਵਾਇਰਸ ਸੰਕਰਮਿਤ ਮਰੀਜ਼ਾਂ ਦੀ ਜ਼ਿਲ੍ਹਾਵਾਰ ਸੂਚੀ ਇਸ ਪ੍ਰਕਾਰ ਹੈ- ਨਵਾਂ ਸ਼ਹਿਰ-19 ਮੁਹਾਲੀ-19 ਅੰਮ੍ਰਿਤਸਰ-9 ਹੁਸ਼ਿਆਰਪੁਰ-7 ਲੁਧਿਆਣਆ-6 ਜਲੰਧਰ-6 ਰੋਪੜ-3 ਮਾਨਸਾ-3 ਫਹਿਤਗੜ੍ਹ ਸਾਹਿਬ-2 ਪਟਿਆਲਾ-1 ਪਠਾਨਕੋਟ-1 ਕਪੂਰਥਲਾ-1 ਫਰੀਦਕੋਟ-1 ਬਰਨਾਲਾ-1