ਸ਼ਾਮ ਚਾਰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਇਹ ਜਾਣਕਾਰੀ ਦਿੱਤੀ। ਦੱਸਿਆ ਗਿਆ ਕਿ ਭਾਰਤ ਵਿੱਚ ਹੁਣ ਤੱਕ ਕੋਵਿਡ-19 ਦੇ ਕੁੱਲ 4067 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 1445 ਕੇਸ ਤਬਲੀਗੀ ਜਮਾਤ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਦੇ ਜੁਆਇੰਟ ਸੈਕਟਰੀ ਪੁਣਿਆ ਸਲੀਲਾ ਸ੍ਰੀਵਾਸਤਵ ਨੇ ਕਿਹਾ ਕਿ ਅਸੀਂ 25000 ਤੋਂ ਵੱਧ ਤਬਲੀਗੀ ਜਮਾਤ ਅਤੇ ਉਨ੍ਹਾਂ ਦੇ ਸੰਪਰਕਾਂ ਨੂੰ ਅਲੱਗ ਕਰ ਦਿੱਤਾ ਹੈ। ਹਰਿਆਣਾ ਦੇ ਪੰਜ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਲਵ ਅਗਰਵਾਲ ਨੇ ਕਿਹਾ ਕਿ
76 ਫੀਸਦ ਕੇਸ ਪੁਰਸ਼ਾਂ ਦੇ ਹਨ ਅਤੇ 24 ਫੀਸਦ ਔਰਤਾਂ ਦੇ ਹਨ। ਉਨ੍ਹਾਂ ਕਿਹਾ ਕਿ ਤਾਲਾਬੰਦੀ ਦੌਰਾਨ ਪਿਛਲੇ 13 ਦਿਨਾਂ ਵਿੱਚ, ਭਾਰਤੀ ਰੇਲਵੇ ਨੇ 1340 ਵੈਗਨਾਂ ਰਾਹੀਂ ਖੰਡ, 958 ਵੈਗਨਾਂ ਰਾਹੀਂ ਨਮਕ, 316 ਵੈਗਨਾਂ ਜਾਂ ਟੈਂਕੀਆਂ ਰਾਹੀਂ ਤੇਲ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਭੇਜਿਆ ਗਿਆ ਹੈ। ਤਾਲਾਬੰਦੀ ਦੌਰਾਨ ਹੁਣ ਤੱਕ 16.94 ਲੱਖ ਮੀਟ੍ਰਿਕ ਟਨ ਅਨਾਜ ਭਾਰਤ ਭਰ ਵਿੱਚ ਲਿਜਾਇਆ ਜਾ ਚੁੱਕਾ ਹੈ। 13 ਰਾਜਾਂ ਵਿੱਚ 1.3 ਲੱਖ ਮੀਟ੍ਰਿਕ ਟਨ ਕਣਕ ਤੇ 8 ਰਾਜਾਂ ਵਿੱਚ 1.32 ਲੱਖ ਮੀਟ੍ਰਿਕ ਟਨ ਝੋਨਾ ਅਲਾਟ ਕੀਤਾ ਗਿਆ ਹੈ।-
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰੀ ਸਿਹਤ ਮਿਸ਼ਨ ਫੰਡ ਵਿਚੋਂ 1100 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਅੱਜ 3000 ਕਰੋੜ ਰੁਪਏ ਦੀ ਵਾਧੂ ਰਕਮ ਜਾਰੀ ਕੀਤੀ ਗਈ ਹੈ। ਲਵ ਅਗਰਵਾਲ ਨੇ ਕਿਹਾ ਕਿ ਅਸੀਂ ਕੋਵਿਡ-19 ਦੇ ਮਰੀਜ਼ਾਂ ਜਾਂ ਮਰੀਜ਼ਾਂ ਦੇ ਉੱਚ-ਜੋਖਮ ਵਾਲੇ ਸੰਪਰਕਾਂ ਨਾਲ ਸੰਬੰਧਤ ਸਿਹਤ ਕਰਮਚਾਰੀਆਂ ਲਈ ਹਾਈਡ੍ਰੋਕਸਾਈਕਲੋਰੋਕਿਨ ਦੀ ਵਰਤੋਂ ਦੀ ਆਗਿਆ ਦਿੱਤੀ ਹੈ, ਹਾਲਾਂਕਿ ਇਸਦੇ ਪ੍ਰਭਾਵ ਦੇ ਸੀਮਤ ਪ੍ਰਮਾਣ ਹਨ। ਕਮਿਊਨਿਟੀ ਪੱਧਰ 'ਤੇ ਇਸ ਦੇ ਵਰਤੋਂ ਦੇ ਪੁਖਤਾ ਸਬੂਤ ਨਹੀਂ ਹਨ।
ਇਸ ਦੇ ਨਾਲ ਹੀ ਆਈਸੀਐਮਆਰ ਦੇ ਪ੍ਰਧਾਨ ਆਰ ਗੰਗਾਖੇਡਕਰ ਨੇ ਕਿਹਾ ਕਿ ਪੰਜ ਲੱਖ ਕੋਵਿਡ-19 ਟੈਸਟਿੰਗ ਕਿੱਟਾਂ ਦੇ ਆਦੇਸ਼ ਦਿੱਤੇ ਗਏ ਹਨ। 8-9 ਅਪ੍ਰੈਲ ਦੇ ਵਿਚਕਾਰ, 2.5 ਲੱਖ ਟੈਸਟਿੰਗ ਕਿੱਟਾਂ ਉਪਲਬਧ ਹੋਣਗੀਆਂ।