Female Thief Caught: ਸੋਸ਼ਲ ਮੀਡੀਆ ਉੱਪਰ ਇੱਕ ਹੈਰਾਨ ਕਰਨ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਇਸ ਵੀਡੀਓ ਵਿੱਚ ਦੋ ਔਰਤਾਂ ਨੂੰ ਇੱਕ ਲੜਕੀ ਦੀ ਪੈਂਟ ਉਤਾਰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਉਸ ਉੱਪਰ ਥੱਪੜਾਂ ਦੀ ਬਰਸਾਤ ਕੀਤੀ ਗਈ। ਆਖਿਰ ਅਜਿਹਾ ਕੀ ਹੋਇਆ ਜੋ ਉਸ ਲੜਕੀ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ। ਜਾਣਨ ਲਈ ਪੜ੍ਹੋ ਪੂਰੀ ਖਬਰ...


ਅਸਲ ਵਿੱਚ ਇਕ ਲੜਕੀ ਕੱਪੜੇ ਦੀ ਦੁਕਾਨ 'ਚ ਚੋਰੀ ਕਰਦੀ ਫੜੀ ਗਈ ਹੈ। ਵਾਇਰਲ ਵੀਡੀਓ ਵਿੱਚ ਦੋ ਔਰਤਾਂ ਇੱਕ ਦੁਕਾਨ ਵਿੱਚ ਇੱਕ ਲੜਕੀ ਨੂੰ ਫੜ ਕੇ ਥੱਪੜ ਮਾਰਦੀਆਂ ਨਜ਼ਰ ਆ ਰਹੀਆਂ ਹਨ। ਹਰ ਕੋਈ ਹੈਰਾਨ ਰਹਿ ਗਿਆ ਜਦੋਂ ਇੱਕ ਔਰਤ ਨੇ ਕੁੜੀ ਦੀ ਪੈਂਟ ਹੇਠਾਂ ਉਤਾਰ ਦਿੱਤੀ। ਦਰਅਸਲ ਕੁੜੀ ਨੇ ਪੈਂਟ ਦੇ ਉੱਪਰ ਪੈਂਟ ਪਾਈ ਹੋਈ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਲੜਕੀ ਨੇ ਇੱਕ-ਦੋ ਨਹੀਂ ਸਗੋਂ ਕਈ ਪੈਂਟਾਂ ਪਾਈਆਂ ਹੋਈਆਂ ਸਨ, ਇੱਕ ਦੇ ਉੱਪਰ ਦੂਜੀ। ਲੜਕੀ ਨੇ ਅਜਿਹਾ ਇਸ ਲਈ ਕੀਤਾ ਤਾਂ ਕਿ ਉਹ ਬਿਨਾਂ ਪੈਸੇ ਦਿੱਤੇ ਪੈਂਟ ਚੋਰੀ ਕਰ ਸਕੇ।



ਕੁੜੀ ਚੋਰੀ ਕਰਦੀ ਫੜੀ ਗਈ


ਹਾਲਾਂਕਿ ਲੜਕੀ ਦੀ ਹੁਸ਼ਿਆਰੀ ਕੰਮ ਨਾ ਆਈ ਅਤੇ ਉਹ ਫੜੀ ਗਈ। ਇਸ ਤੋਂ ਬਾਅਦ ਦੁਕਾਨ ਦੀਆਂ ਦੋ ਔਰਤਾਂ ਨੇ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੀ ਪੈਂਟ ਲਾਹ ਦਿੱਤੀ। ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵਾਇਰਲ ਹੋ ਰਿਹਾ ਹੈ।






 


ਵਾਇਰਲ ਵੀਡੀਓ 'ਤੇ ਲੋਕਾਂ ਨੇ ਕੀਤੇ ਕਮੈਂਟ


ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਇਸ ਤਰ੍ਹਾਂ ਚੋਰੀ ਕਰਨ ਦਾ ਕੀ ਫਾਇਦਾ? ਉਸ ਨੂੰ ਫੜਿਆ ਗਿਆ, ਕੁੱਟਿਆ ਗਿਆ ਅਤੇ ਹੁਣ ਉਸ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਜੇਕਰ ਉਸ ਨੇ ਚੋਰੀ ਕਰਨੀ ਹੁੰਦੀ ਤਾਂ ਉਹ ਇੱਕ ਜਾਂ ਦੋ ਪੈਂਟਾਂ ਚੋਰੀ ਕਰ ਲੈਂਦੀ, ਇਸ ਕੁੜੀ ਨੇ ਇੱਕ ਵਾਰ ਵਿੱਚ ਕਈ ਪੈਂਟਾਂ ਚੋਰੀ ਕੀਤੀਆਂ। ਚੋਰੀ ਕਰਨ ਦਾ ਤਰੀਕਾ ਵੀ ਬੜਾ ਅਜੀਬ ਹੈ। ਇੱਕ ਨੇ ਲਿਖਿਆ ਕਿ ਇਹ ਕੁੜੀ ਇੱਕ ਪੇਸ਼ੇਵਰ ਚੋਰ ਲੱਗਦੀ ਹੈ। ਤੁਸੀ ਵੀ ਵੇਖੋ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਇਹ ਵੀਡੀਓ...