ਮਾਂ ਬਣਦਿਆਂ ਮੁਟਿਆਰ ਨੂੰ ਹੋਈ ਅਜੀਬ ਬਿਮਾਰੀ ਜਿਸ ਤੋਂ ਦੁਨੀਆ 'ਚ ਸਿਰਫ 40 ਲੋਕ ਨੇ ਪੀੜਤ
ਹੁਣ ਚੇਰੇਲ ਇਸ ਸਮੱਸਿਆ ‘ਤੇ ਕਿਤਾਬ ਲਿਖਣ ਦੀ ਟ੍ਰੇਨਿੰਗ ਲੈ ਰਹੀ ਹੈ ਅਤੇ ਸਲਾਹਕਾਰ ਬਣਨ ਦੀ ਕੋਸ਼ਿਸ਼ ਕਰ ਰਹੀ ਹੈ।
Download ABP Live App and Watch All Latest Videos
View In Appਅਜਿਹੀ ਹਾਲਤ ‘ਚ ਚੇਰੇਲ ਨਾ ਆਪਣੀ ਧੀ ਨੂੰ ਨੁਹਾ ਸਕਦੀ ਹੈ ਤੇ ਨਾ ਤੈਰਨਾ ਸਿਖਾ ਸਕਦੀ ਹੈ। ਇਸ ਸਭ ਦੇ ਲਈ ਚੇਰੇਲ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਦੀ ਮਦਦ ਲਈ ਹੈ।
ਉਸ ਨੇ ਕਈ ਡਾਕਟਰਾਂ ਨੂੰ ਦਿਖਾਇਆ ਜਿਨ੍ਹਾਂ ਨੇ ਉਸ ਨੂੰ ਸਾਬਣ ਤੇ ਤੌਲੀਆ ਬਦਲਣ ਦੀ ਸਲਾਹ ਦਿੱਤੀ ਨਾਲ ਹੀ ਵੱਖ-ਵੱਖ ਤਾਪਮਾਨ ਦੇ ਪਾਣੀ ‘ਚ ਨਹਾਉਣ ਨੂੰ ਕਿਹਾ। ਆਖਰ ਇੱਕ ਪ੍ਰਾਈਵੇਟ ਡਾਕਟਰ ਨੇ ਚੇਰੇਲ ਨੂੰ ਦੱਸਿਆ ਕਿ ਉਸ ਨੂੰ ਐਕਵਾਜੇਨੀਕ ਅਰਟੀਕੇਰੀਆ ਹੈ।
ਇਸ ਕਾਰਨ ਚੇਰੇਲ ਬਾਰਸ਼ ‘ਚ ਭਿੱਜ ਜਾਣ ਦੇ ਡਰ ਤੋਂ ਘਰੋਂ ਬਾਹਰ ਵੀ ਨਹੀਂ ਨਿੱਕਲਦੀ ਸੀ। ਇਸ ਦਿੱਕਤ ਕਾਰਨ ਚੇਰੇਲ ਘਬਰਾ ਗਈ ਸੀ ਅਤੇ ਉਹ ਡਿਪ੍ਰੈਸ਼ਨ ‘ਚ ਆ ਗਈ ਸੀ।
ਚੇਰੇਲ ਦੇ ਟੀਢ, ਮੋਢੇ ਤੇ ਪਿੱਠ ਦੇ ਨਾਲ ਇਹ ਐਲਰਜੀ ਕਦੇ-ਕਦੇ ਉਸ ਦੇ ਚਿਹਰੇ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਚੇਰੇਲ ਨੇ ਬਾਰਕਰਾਫਟ ਟੀਵੀ ਨੂੰ ਇੰਟਰਵਿਊ ਦੌਰਾਨ ਦੱਸਿਆ ਕਿ ਬੇਟੀ ਨੂੰ ਜਨਮ ਦੇਣ ਤੋਂ ਬਾਅਦ ਉਸ ਨੂੰ ਇਹ ਦਰਦਨਾਕ ਸਮੱਸਿਆ ਹੋ ਗਈ ਹੈ। ਇਹ ਐਲਰਜੀ ਕੰਡੇ ਵਾਂਗ ਚੁਭਦੀ ਹੈ। ਇਸ ਤੋਂ ਬਾਅਦ ਚੇਰੇਲ ਦੇ ਸਰੀਰ ‘ਤੇ ਦਾਣੇ ਹੋਣੇ ਸ਼ੁਰੂ ਹੋਣ ਲੱਗੇ ਹਨ।
ਚੇਰੇਲ ਨੂੰ ਹੋਣ ਵਾਲੀ ਐਲਰਜੀ ਨੂੰ ਐਕਵਾਜੈਨਿਕ ਆਰਟੀਕੇਰੀਆ ਕਿਹਾ ਜਾਂਦਾ ਹੈ। ਇਸ ‘ਚ ਕਿਸੇ ਵੀ ਤਰ੍ਹਾਂ ਪਾਣੀ ਦੇ ਸੰਪਰਕ ‘ਚ ਆਉਣ ਨਾਲ ਚਮੜੀ ‘ਤੇ ਖੁਜਲੀ ਹੋਣ ਲੱਗ ਜਾਂਦੀ ਹੈ ਅਤੇ ਸਕਿੱਨ ਲਾਲ ਪੈ ਜਾਂਦੀ ਹੈ।
ਚੇਰੇਲ ਜਦੋਂ ਦੇ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਉਸ ਨੂੰ ਅਜਿਹੀ ਕੋਈ ਬਿਮਾਰੀ ਨਹੀਂ ਸੀ ਜਦੋਂ ਉਸ ਨੇ ਆਪਣੀ ਧੀ ਨੂੰ ਜਨਮ ਦਿੱਤਾ ਉਸ ਤੋਂ ਬਾਅਦ ਉਸ ਨੂੰ ਇਹ ਐਲਰਜੀ ਸ਼ੁਰੂ ਹੋਈ।
ਕਾਰਡੀਫ਼ ਵੇਸਲ ਦੀ ਰਹਿਣ ਵਾਲੀ 29 ਸਾਕਾ ਚੇਰੇਲ ਫ਼ਾਰੂਗਿਆ ਜਦੋਂ ਵੀ ਪਾਣੀ 'ਚ ਹੱਥ ਪਾਉਂਦੀ ਹੈ ਤਾਂ ਉਸ ਨੂੰ ਭਿਆਨਕ ਖੁਰਕ ਸ਼ੁਰੂ ਹੋ ਜਾਂਦੀ ਹੈ ਅਤੇ ਉਸ ਦੇ ਸਰੀਰ ‘ਤੇ ਲਾਲ ਰੰਗ ਦੇ ਨਿਸ਼ਾਨ ਪੈ ਜਾਂਦੇ ਹਨ। ਚੇਰੇਲ ਦੇ ਸਰੀਰ ‘ਤੇ ਇਹ ਐਲਰਜੀ ਸਭ ਤੋਂ ਜ਼ਿਆਦਾ ਪਿੱਠ, ਛਾਤੀ ਤੇ ਹੱਥਾਂ ਦੇ ਉੱਪਰੇ ਹਿੱਸੇ ‘ਚ ਹੁੰਦੀ ਹੈ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਐਕਵਾਜੇਨੀਕ ਅਰਟੀਕੇਰਿਆ ਸਮੱਸਿਆ ਦੁਨੀਆ ‘ਚ ਸਿਰਫ 40 ਲੋਕਾਂ ਨੂੰ ਹੀ ਹੈ।
- - - - - - - - - Advertisement - - - - - - - - -