Accident on Railway Crossing Viral Video: ਰੇਲਵੇ ਕ੍ਰਾਸਿੰਗ ਜਾਂ ਟ੍ਰੈਕ (Railway Crossing) ਪਾਰ ਕਰਦੇ ਸਮੇਂ ਹਮੇਸ਼ਾ ਅੱਖਾਂ, ਕੰਨ ਖੁੱਲ੍ਹੇ ਰੱਖਣ ਦੇ ਨਾਲ-ਨਾਲ ਦਿਮਾਗ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਅਜਿਹਾ ਨਾ ਕਰਨ ਕਾਰਨ ਅਕਸਰ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਹਾਲ ਹੀ 'ਚ ਅਜਿਹੇ ਕਈ ਵੀਡੀਓ ਸਾਹਮਣੇ ਆਏ ਹਨ, ਜਿਨ੍ਹਾਂ 'ਚ ਲੋਕ ਜਲਦਬਾਜ਼ੀ 'ਚ ਰੇਲਵੇ ਕਰਾਸਿੰਗ ਪਾਰ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਤੇਜ਼ ਰਫਤਾਰ ਨਾਲ ਆ ਰਹੀ ਟਰੇਨ (Train) ਦਾ ਸ਼ਿਕਾਰ ਹੋ ਜਾਂਦੇ ਹਨ।
ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ 'ਚ ਇੱਕ ਵਿਦੇਸ਼ੀ ਔਰਤ ਨਜ਼ਰ ਆ ਰਹੀ ਹੈ। ਜੋ ਰੇਲਵੇ ਕ੍ਰਾਸਿੰਗ ਨੂੰ ਪਾਰ ਕਰਨ ਵੇਲੇ ਹੈੱਡਫੋਨ ਲਗਾ ਕੇ ਗੀਤ ਸੁਣਨ 'ਚ ਰੁੱਝੀ ਹੋਈ ਹੈ। ਇਸ ਦੌਰਾਨ ਉਹਨੇ ਰੇਲਵੇ ਟਰੈਕ 'ਤੇ ਸਾਹਮਣੇ ਤੋਂ ਆ ਰਹੀ ਫੁਲ ਸਪੀਡ ਟਰੇਨ ਅਤੇ ਉਸ ਦਾ ਹਾਰਨ ਵੀ ਨਹੀਂ ਸੁਣਿਆਸ ਜਿਸ ਕਾਰਨ ਉਹ ਟਰੇਨ ਦੀ ਲਪੇਟ 'ਚ ਆ ਗਈ।
ਵਾਇਰਲ ਹੋ ਰਹੀ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ TRTthaber ਨਾਮ ਦੇ ਇੱਕ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ 'ਚ ਇੱਕ ਔਰਤ ਕੰਨਾਂ 'ਤੇ ਹੈੱਡਫੋਨ ਲਗਾ ਕੇ ਰੇਲਵੇ ਕਰਾਸਿੰਗ ਪਾਰ ਕਰਨ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਰੇਲ ਗੱਡੀ ਪਟੜੀ 'ਤੇ ਤੇਜ਼ੀ ਨਾਲ ਆ ਜਾਂਦੀ ਹੈ। ਫਿਲਹਾਲ ਟਰੇਨ ਦਾ ਡਰਾਈਵਰ ਸਮੇਂ ਸਿਰ ਬ੍ਰੇਕ ਲਗਾ ਦਿੰਦਾ ਹੈ।
ਆਖਰੀ ਸਮੇਂ 'ਤੇ ਟਰੇਨ ਨੂੰ ਵੇਖ ਕੇ ਔਰਤ ਦੂਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਪਰ ਤੇਜ਼ ਰਫਤਾਰ ਕਾਰਨ ਔਰਤ ਟਰੇਨ ਦੀ ਲਪੇਟ 'ਚ ਆ ਗਈ। ਟਰੇਨ ਦੀ ਟੱਕਰ ਨਾਲ ਔਰਤ ਦੂਰ ਡਿੱਗਦੀ ਨਜ਼ਰ ਆ ਰਹੀ ਹੈ। ਫਿਲਹਾਲ ਕਿਸਮਤ ਦੀ ਧੰਨੀ ਔਰਤ ਦੀ ਜਾਨ ਬਚ ਜਾਂਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।