Funny Viral Video: ਸੋਸ਼ਲ ਮੀਡੀਆ 'ਤੇ ਆਏ ਦਿਨ ਜੁਗਾੜ ਦੇ ਇੱਕ ਤੋਂ ਵੱਧ ਕੇ ਇੱਕ ਵੀਡੀਓ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਦੀ ਕਲਪਨਾ ਸ਼ਾਇਦ ਕੋਈ ਵੀ ਨਹੀਂ ਕਰ ਸਕਦਾ। ਗਾਂ ਦਾ ਦੁੱਧ ਕੱਢਣ ਲਈ ਮਹਿਲਾ ਨੇ ਜੋ ਤਰੀਕਾ ਅਪਣਾਇਆ ਉਸ ਦੇ ਹਰ ਪਾਸੇ ਚਰਚੇ ਹੋ ਰਹੇ ਹਨ ਇਹ ਤਾਂ ਤੁਸੀਂ ਜਾਣਦੇ ਹੀ ਹੋ ਕਿ ਜੇਕਰ ਗਾਂ-ਮੱਝ ਦੇ ਬੱਚੇ ਨੂੰ ਕੁਝ ਹੋ ਜਾਵੇ ਤਾਂ ਉਹ ਦੁੱਧ ਦੇਣਾ ਬੰਦ ਕਰ ਦਿੰਦੀ ਹੈ। ਅਜਿਹੀ ਸਥਿਤੀ 'ਚ ਮਹਿਲਾ ਨੇ ਜੋ ਜੁਗਾੜ ਦੁੱਧ ਕੱਢਣ ਲਈ ਕੀਤਾ, ਉਹ ਸ਼ਾਇਦ ਤੁਸੀਂ ਪਹਿਲਾਂ ਦੇਖਿਆ ਜਾਂ ਸੁਣਿਆ ਨਹੀਂ ਹੋਵੇਗਾ।
ਵਾਇਰਲ ਹੋ ਰਹੇ ਵੀਡੀਓ 'ਚ ਤੁਸੀਂ ਦਖ ਸਕਦੇ ਹੋ ਕਿ ਮਹਿਲਾ ਗਾਂ ਦਾ ਦੁੱਧ ਕੱਢ ਰਹੀ ਹੈ ਤੇ ਉਹ ਆਪਣੇ ਬੱਚੇ ਨੂੰ ਗਾਂ ਦੇ ਬਛੜੇ ਦੀ ਤਰ੍ਹਾਂ ਬਿਠਾ ਦਿੰਦੀ ਹੈ ਅਤੇ ਗਾਂ ਉਸ ਬਛੜੇ ਨੂੰ ਆਪਣਾ ਬੱਚਾ ਸਮਝ ਕੇ ਚੱਟਣ ਲੱਗਦੀ ਹੈ। ਇਸ ਦੌਰਾਨ ਮਹਿਲਾ ਆਰਾਮ ਨਾਲ ਦੁੱਧ ਕੱਢ ਲੈਂਦੀ ਹੈ। ਗਾਂ ਦੇ ਦੁੱਧ ਕੱਢਣ ਦਾ ਇਹ ਨੁਸਖਾ ਕਾਫੀ ਵਾਇਰਲ ਹੋ ਰਿਹਾ ਹੈ ਤੇ ਲੋਕ ਕਾਫੀ ਫਨੀ ਕਮੈਂਟਸ ਵੀ ਕਰ ਰਹੇ ਹਨ।
ਇਹ ਵੀ ਪੜ੍ਹੋ: Breaking News LIVE: ਅੱਜ ਆਏਗੀ ਕਾਂਗਰਸ ਦੇ ਉਮੀਦਵਾਰਾਂ ਦੀ ਪਹਿਲੀ ਲਿਸਟ, 70 ਉਮੀਦਵਾਰਾਂ ਦਾ ਹੋਏਗਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904