Viral Video: ਕਈ ਵਾਰ ਸੋਸ਼ਲ ਮੀਡੀਆ 'ਤੇ ਕੁਝ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਹਾਸੇ 'ਤੇ ਕਾਬੂ ਰੱਖਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਕਈ ਵਾਰ ਤਾਂ ਕੋਈ ਹੈਰਾਨ ਵੀ ਹੁੰਦੀ ਹੈ। ਹਾਲ ਹੀ 'ਚ ਇੱਕ ਬਜ਼ੁਰਗ ਔਰਤ ਦਾ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਔਰਤ ਦੁਕਾਨ ਦੇ ਕੋਲ ਖੜ੍ਹੀ ਹੈ ਅਤੇ ਫਿਰ ਕੁਝ ਹੀ ਮਿੰਟਾਂ 'ਚ ਹਵਾ 'ਚ ਲਟਕਦੀ ਨਜ਼ਰ ਆ ਰਹੀ ਹੈ।


ਵੀਡੀਓ ਵਿੱਚ, 71 ਸਾਲਾ ਕਲੀਨਰ ਐਨੀ ਹਿਊਜ਼ ਨੂੰ ਸਾਊਥ ਵੇਲਜ਼ ਦੇ ਪੌਂਟੀਪ੍ਰਿਡ ਵਿੱਚ ਇੱਕ ਸ਼ਟਰ ਵਿੱਚ ਫਸਦੇ ਅਤੇ ਹਵਾ ਵਿੱਚ ਕਈ ਫੁੱਟ ਉੱਚਾ ਹੁੰਦਾ ਦੇਖਿਆ ਜਾ ਸਕਦਾ ਹੈ। ਔਰਤ ਨਾਲ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਸੋਮਵਾਰ ਸਵੇਰੇ 8 ਵਜੇ ਤੋਂ ਪਹਿਲਾਂ ਸ਼ਟਰ ਖੁੱਲ੍ਹਣ ਦੀ ਉਡੀਕ ਵਿੱਚ ਟਰਾਲੀ ਲੈ ਕੇ ਖੜ੍ਹੀ ਸੀ।



ਦੇਖਿਆ ਜਾ ਸਕਦਾ ਹੈ ਕਿ ਐਨੀ ਹਿਊਜ਼ ਦਾ ਕੋਟ ਸ਼ਟਰ 'ਚ ਫਸ ਗਿਆ, ਜਿਸ ਕਾਰਨ ਉਹ ਜ਼ਮੀਨ ਤੋਂ ਉੱਪਰ ਉੱਠ ਗਿਆ। ਜਦੋਂ ਔਰਤ ਜ਼ਮੀਨ ਤੋਂ ਉੱਪਰ ਉੱਠਣ ਲੱਗੀ ਤਾਂ ਆਸਰੇ ਲਈ ਆਸ-ਪਾਸ ਦੇਖਣ ਲੱਗੀ। ਉਸ ਨੇ ਆਪਣੇ ਸ਼ਾਪਿੰਗ ਕਾਰਟ ਅਤੇ ਨੇੜੇ ਪਏ ਇੱਕ ਡੱਬੇ ਨੂੰ ਫੜਣ ਦੀ ਕੋਸ਼ਿਸ਼ ਕੀਤੀ। ਔਰਤ ਸ਼ਟਰ ਵਿੱਚ ਫਸ ਗਈ ਅਤੇ ਪੂਰੀ ਤਰ੍ਹਾਂ ਉੱਠ ਕੇ ਉਲਟਾ ਲਟਕ ਗਈ। ਉਸਦਾ ਸਿਰ ਨੀਵਾਂ ਹੋ ਗਿਆ ਅਤੇ ਉਸਦੇ ਪੈਰ ਉੱਪਰ ਵੱਲ ਮੁੜ ਗਏ। ਹਾਲਾਂਕਿ ਦੁਕਾਨਦਾਰ ਨੇ ਮੁਸਤੈਦੀ ਦਿਖਾਉਂਦੇ ਹੋਏ ਔਰਤ ਨੂੰ ਸੁਰੱਖਿਅਤ ਹੇਠਾਂ ਉਤਾਰਿਆ।


ਉਸਨੇ ਨੇ ਦੱਸਿਆ, " ਸ਼ਟਰ ਪੂਰੀ ਤਰ੍ਹਾਂ ਖੁੱਲਾ ਸੀ ਉਦੋਂ ਮੈਂ ਜੋਰ ਨਾਲ ਉਸਦਾ ਨਾਮ ਲੈ ਕੇ ਬੁਲਾਇਆ । ਰੱਬ ਦਾ ਸ਼ੁਕਰ ਹੈ ਕਿ ਉਸਨੇ ਬਾਹਰ ਆ ਕੇ ਸ਼ਟਰ ਥੋੜਾ ਨੀਵਾਂ ਕੀਤਾ ਅਤੇ ਮੈਨੂੰ ਸੁਰੱਖਿਅਤ ਹੇਠਾਂ ਲਿਆਂਦਾ।" ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਹੋਣ ਤੋਂ ਬਾਅਦ ਵਾਇਰਲ ਹੋ ਰਹੀ ਹੈ।


ਇਹ ਵੀ ਪੜ੍ਹੋ: Scam: ਤੁਹਾਨੂੰ ਕੰਗਾਲ ਨਾ ਕਰ ਦੇਣ UPI ਭੁਗਤਾਨ, ਸੁਰੱਖਿਅਤ ਰਹਿਣ ਲਈ ਇਨ੍ਹਾਂ 10 ਗੱਲਾਂ ਦਾ ਰੱਖੋ ਧਿਆਨ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Viral News: ਬਜ਼ੁਰਗ ਔਰਤ ਨੇ ਤੋੜਿਆ ਆਪਣਾ ਹੀ ਰਿਕਾਰਡ, ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਨੇ ਦਿੱਤੀ ਵਧਾਈ