Brazil News: ਬ੍ਰਾਜ਼ੀਲ ਵਿੱਚ ਬੈਂਕ ਤੋਂ ਲੋਨ ਲੈਣ ਦੇ ਤਰੀਕੇ ਦਾ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਬ੍ਰਾਜ਼ੀਲ ਵਿਚ ਇਕ ਔਰਤ ਵ੍ਹੀਲਚੇਅਰ 'ਤੇ ਇਕ ਬਜ਼ੁਰਗ ਵਿਅਕਤੀ ਨਾਲ ਬੈਂਕ ਜਾਂਦੀ ਹੈ। ਉੱਥੇ ਜਾ ਕੇ ਉਹ ਬਜ਼ੁਰਗ ਨੂੰ ਕਹਿੰਦੀ ਹੈ ਕਿ ਅੰਕਰ ਪਾਉਲੋਸ, ਕੀ ਤੁਸੀਂ ਸੁਣ ਰਹੇ ਹੋ? ਏਰਿਕਾ ਡੀ ਸੂਜ਼ਾ ਵਿਏਰਾ ਨੂਨਸ ਨਾਮ ਦੀ ਇਹ ਔਰਤ ਬਜ਼ੁਰਗ ਵਿਅਕਤੀ ਨੂੰ ਕਹਿੰਦੀ ਹੈ, 'ਤੁਹਾਨੂੰ ਇਸ 'ਤੇ ਦਸਤਖ਼ਤ ਕਰਨੇ ਪੈਣਗੇ।
ਜੇਕਰ ਤੁਸੀਂ ਇਸ 'ਤੇ ਦਸਤਖਤ ਨਹੀਂ ਕਰਦੇ, ਤਾਂ ਕੋਈ ਰਸਤਾ ਨਹੀਂ ਬਚਿਆ ਹੈ। ਮੈਂ ਤੁਹਾਡੇ ਲਈ ਇਸ 'ਤੇ ਦਸਤਖਤ ਨਹੀਂ ਕਰ ਸਕਦੀ। ਪਰ ਪਾਉਲੋ ਰੌਬਰਟੋ ਬ੍ਰਾਗਾ ਅੱਗੋਂ ਕੋਈ ਜਵਾਬ ਨਹੀਂ ਦਿੰਦੇ। ਦਰਅਸਲ ਵ੍ਹੀਲਚੇਅਰ 'ਤੇ ਬੈਠਾ 68 ਸਾਲਾ ਵਿਅਕਤੀ ਜ਼ਿੰਦਾ ਨਹੀਂ ਸੀ। ਔਰਤ ਲਾਸ਼ ਲੈ ਕੇ ਬੈਂਕ ਪਹੁੰਚੀ ਸੀ। ਇਹ ਪੂਰੀ ਘਟਨਾ ਮੰਗਲਵਾਰ ਨੂੰ ਕੈਮਰੇ ਵਿੱਚ ਕੈਦ ਹੋ ਗਈ। ਇਹ ਵੀਡੀਓ ਹੁਣ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ।
ਵਾਲ ਸਟ੍ਰੀਟ ਜਰਨਲ ਦੀ ਰਿਪੋਰਟ ਅਨੁਸਾਰ ਪੁਲਿਸ ਦਾ ਕਹਿਣਾ ਹੈ ਕਿ 42 ਸਾਲਾ ਨੂਨਸ ਮੰਗਲਵਾਰ ਦੁਪਹਿਰ ਨੂੰ ਲਗਭਗ $3,250 (INR 2,71,588.36) ਦਾ ਕਰਜ਼ਾ ਲੈਣ ਲਈ ਬ੍ਰਾਗਾ ਦੀ ਲਾਸ਼ ਨੂੰ ਰੀਓ ਡੀ ਜਨੇਰੀਓ ਦੇ ਇੱਕ ਬੈਂਕ ਵਿੱਚ ਲੈ ਕੇ ਆਈ ਸੀ।
ਇਹ ਵੀ ਪੜ੍ਹੋ: Lok Sabha: ਰਾਜਾਸਾਂਸੀ 'ਚ BJP ਨੇ ਲਾਈ ਕਾਂਗਰਸ 'ਚ ਸੰਨ੍ਹ, ਵੱਡੀ ਗਿਣਤੀ 'ਚ ਕਾਂਗਰਸੀਆਂ ਨੇ ਛੱਡੀ ਪਾਰਟੀ; ਭਾਜਪਾ ਦਾ ਫੜਿਆ ਫੁੱਲ
ਮੁੱਖ ਪੁਲਿਸ ਜਾਂਚਕਰਤਾ ਫੈਬੀਓ ਸੂਜ਼ਾ ਨੇ ਟੈਲੀਵਿਜ਼ਨ ਨੈਟਵਰਕ ਗਲੋਬੋ ਨਿਉਜ਼ ਨੂੰ ਦੱਸਿਆ, "ਵੀਡੀਓ ਨੂੰ ਵੇਖਣ ਵਾਲਾ ਕੋਈ ਵੀ ਵਿਅਕਤੀ ਦੱਸ ਸਕਦਾ ਹੈ ਕਿ ਉਹ ਮਰ ਗਿਆ ਹੈ।" ਕੀ ਤੁਸੀਂ ਇਸ ਦੀ ਕਲਪਨਾ ਕਰ ਸਕਦੇ ਹੋ? ਉਹ ਉਸਨੂੰ ਛੂਹ ਰਹੀ ਸੀ, ਜਦ ਕਿ ਉਸ ਨੂੰ ਪਤਾ ਸੀ ਉਹ ਮਰ ਗਿਆ ਹੈ। ਨੂਨਸ 'ਤੇ ਧੋਖਾਧੜੀ ਅਤੇ ਇੱਕ ਲਾਸ਼ ਨਾਲ ਦੁਰਵਿਵਹਾਰ ਦਾ ਦੋਸ਼ ਲਗਾਇਆ ਗਿਆ ਹੈ।
ਸੂਜ਼ਾ ਮੁਤਾਬਕ ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬਜ਼ੁਰਗ ਅਤੇ ਔਰਤ ਵਿਚਾਲੇ ਕੀ ਸਬੰਧ ਸਨ ਅਤੇ ਬ੍ਰਾਗਾ ਦੀ ਮੌਤ ਕਿਵੇਂ ਹੋਈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਘਟਨਾ ਵਾਲੀ ਥਾਂ 'ਤੇ ਲਿਆਉਣ ਵਾਲੇ ਵਿਅਕਤੀ ਦੀ ਵੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਨੂਨਸ ਨੇ ਜਾਂਚਕਾਰਾਂ ਨੂੰ ਦੱਸਿਆ ਕਿ ਜਦੋਂ ਉਹ ਬੈਂਕ ਵਿੱਚ ਦਾਖਲ ਹੋਏ ਤਾਂ ਬ੍ਰਾਗਾ ਜ਼ਿੰਦਾ ਸੀ। ਉਸਨੇ ਆਪਣੇ ਆਪ ਨੂੰ ਉਸਦੀ ਭਤੀਜੀ ਅਤੇ ਕੇਅਰਟੇਕਰ ਦੱਸਿਆ।
ਬੈਂਕ ਵਿੱਚ ਕੀ-ਕੀ ਹੋਇਆ?
ਇਹ ਸਾਰੀ ਘਟਨਾ ਮੰਗਲਵਾਰ ਦੁਪਹਿਰ 2 ਵਜੇ ਤੋਂ ਪਹਿਲਾਂ ਸ਼ੁਰੂ ਹੋਈ ਜਦੋਂ ਨੂਨੇਸ ਬੈਂਕੋ ਇਟਾਉ ਬ੍ਰਾਂਚ 'ਤੇ ਪਹੁੰਚੀ। ਜਦੋਂ ਮੁਲਾਜ਼ਮਾਂ ਨੇ ਬ੍ਰਾਗਾ ਦਾ ਰੂਪ ਦੇਖਿਆ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਵੀਡੀਓ ਰਿਕਾਰਡਿੰਗ ਸ਼ੁਰੂ ਕਰ ਦਿੱਤੀ। "ਮੈਨੂੰ ਨਹੀਂ ਲੱਗਦਾ ਕਿ ਉਹ ਠੀਕ ਹੈ," ਵੀਡੀਓ ਵਿੱਚ ਇੱਕ ਕਰਮਚਾਰੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ। ਉਸ ਦੇ ਚਿਹਰੇ 'ਤੇ ਕੋਈ ਰੰਗ ਨਹੀਂ ਹੈ। ਇਸ ਦੇ ਜਵਾਬ 'ਚ ਨੂਨਸ ਕਹਿੰਦੀ ਹੈ, 'ਉਹ (ਬ੍ਰਾਗਾ) ਅਜਿਹਾ ਹੀ ਹੈ।' ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਨੂਨਸ ਬ੍ਰਾਗਾ ਦੀਆਂ ਉਂਗਲਾਂ ਦੇ ਵਿਚਕਾਰ ਇੱਕ ਪੈੱਨ ਫਿੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਕਈ ਘੰਟਿਆਂ ਪਹਿਲਾਂ ਹੋ ਚੁੱਕੀ ਸੀ ਮੌਤ
ਰਿਪੋਰਟ ਮੁਤਾਬਕ ਬੈਂਕ ਨੇ ਐਂਬੂਲੈਂਸ ਬੁਲਾਈ। ਜਦੋਂ ਪੈਰਾਮੈਡਿਕਸ ਪਹੁੰਚੇ, ਉਨ੍ਹਾਂ ਨੇ ਕਿਹਾ ਕਿ ਬ੍ਰਾਗਾ ਕਈ ਘੰਟੇ ਪਹਿਲਾਂ ਮਰ ਗਿਆ ਸੀ। ਸੂਜ਼ਾ ਨੇ ਕਿਹਾ ਕਿ ਜਾਂਚਕਰਤਾਵਾਂ ਨੇ ਲਿਵਰ ਮੋਰਟਿਸ ਦੀ ਪਛਾਣ ਕੀਤੀ ਸੀ। ਉਨ੍ਹਾਂ ਨੇ ਕਿਹਾ ਇੱਕ ਸੰਕੇਤ ਹੈ ਕਿ ਉਨ੍ਹਾਂ ਦੀ ਮੌਤ ਵ੍ਹੀਲਚੇਅਰ 'ਤੇ ਬੈਠਿਆਂ-ਬੈਠਿਆਂ ਨਹੀਂ, ਲੇਟੇ ਹੋਏ ਹੋਈ। ਨੂਨਸ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਬ੍ਰਾਗਾ ਨੂੰ ਪਿਛਲੇ ਹਫਤੇ ਨਿਮੋਨੀਆ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰ ਸੋਮਵਾਰ ਨੂੰ ਛੁੱਟੀ ਦੇ ਦਿੱਤੀ ਗਈ ਸੀ।
ਇਹ ਵੀ ਪੜ੍ਹੋ: Punjab Weather: ਪੰਜਾਬ 'ਚ ਵੈਸਟਰਨ ਡਿਸਟਰਬੈਂਸ ਮੁੜ ਐਕਟਿਵ, ਦੋ ਦਿਨਾਂ ਲਈ ਬਾਰਸ਼ ਅਤੇ ਤੇਜ਼ ਹਵਾਵਾਂ ਦਾ ਅਲਰਟ, ਜਾਣੋ ਤਾਜ਼ਾ ਅਪਡੇਟ