Shopping Fraud Trending News: ਅਜੋਕੇ ਸਮੇਂ ਵਿੱਚ ਆਨਲਾਈਨ ਖਰੀਦਦਾਰੀ ਨੇ ਦੁਨੀਆ ਭਰ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ। ਜਿੱਥੇ ਅੱਜ ਆਨਲਾਈਨ ਸ਼ਾਪਿੰਗ ਰਾਹੀਂ ਲੱਖਾਂ ਲੋਕ ਰੁਜ਼ਗਾਰ ਪ੍ਰਾਪਤ ਕਰ ਰਹੇ ਹਨ। ਇਸ ਦੇ ਨਾਲ ਹੀ ਕਰੋੜਾਂ ਲੋਕ ਘਰਾਂ 'ਚ ਬੈਠੇ ਕੱਪੜੇ ਤੋਂ ਲੈ ਕੇ ਮਹਿੰਗੇ ਗਹਿਣੇ ਅਤੇ ਕਰਿਆਨੇ ਦਾ ਸਮਾਨ ਆਨਲਾਈਨ ਸ਼ਾਪਿੰਗ ਰਾਹੀਂ ਖਰੀਦ ਰਹੇ ਹਨ। ਆਨਲਾਈਨ ਸ਼ਾਪਿੰਗ ਰਾਹੀਂ ਖਰੀਦੇ ਗਏ ਸਾਮਾਨ ਨੂੰ ਗਾਹਕਾਂ ਦੇ ਘਰ-ਘਰ ਤੱਕ ਪਹੁੰਚਾਉਣ ਦੀ ਸਹੂਲਤ ਦਿੱਤੀ ਗਈ ਹੈ।


ਮੌਜੂਦਾ ਸਮੇਂ 'ਚ ਆਨਲਾਈਨ ਸ਼ਾਪਿੰਗ ਤਹਿਤ ਸਾਮਾਨ ਆਰਡਰ ਕਰਨ ਵਾਲੇ ਲੋਕਾਂ ਨਾਲ ਧੋਖਾਧੜੀ ਹੁੰਦੀ ਰਹੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਆਨਲਾਈਨ ਸ਼ਾਪਿੰਗ ਰਾਹੀਂ ਆਰਡਰ ਕੀਤਾ ਗਿਆ ਸਾਮਾਨ ਡਿਲੀਵਰੀ ਦੌਰਾਨ ਬਦਲ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਗਾਹਕਾਂ ਨਾਲ ਧੋਖਾਧੜੀ ਆਮ ਹੁੰਦੀ ਜਾ ਰਹੀ ਹੈ। ਹਾਲ ਹੀ 'ਚ ਇੱਕ ਔਰਤ ਨਾਲ ਅਜਿਹਾ ਹੀ ਕੁਝ ਹੋਇਆ। ਜਿਸ ਦੀ ਜਾਣਕਾਰੀ ਉਸ ਨੇ ਮਾਈਕ੍ਰੋ ਬਲਾਗਿੰਗ ਸਾਈਟ 'ਤੇ ਸਾਂਝੀ ਕੀਤੀ ਹੈ।



ਟੂਥਬਰਸ਼ ਦੀ ਬਜਾਏ ਮਸਾਲੇ ਮਿਲੇ- ਟਵਿੱਟਰ 'ਤੇ @badassflowerbby ਨਾਮ ਦੇ ਇੱਕ ਉਪਭੋਗਤਾ ਦੇ ਅਨੁਸਾਰ, ਉਸਦੀ ਮਾਂ ਨੇ 12,000 ਰੁਪਏ ਦਾ ਇਲੈਕਟ੍ਰਿਕ ਟੂਥਬਰਸ਼ ਆਰਡਰ ਕੀਤਾ ਸੀ। ਜਦੋਂ ਉਸਦਾ ਆਰਡਰ ਉਸਦੇ ਕੋਲ ਪਹੁੰਚਿਆ, ਤਾਂ ਉਹ ਪੈਕੇਜ ਵਿੱਚ MDH ਚਾਟ ਮਸਾਲਾ ਦੇ ਡੱਬੇ ਦੇ ਸਿਰਫ 4 ਪੈਕੇਟ ਵੇਖ ਕੇ ਹੈਰਾਨ ਰਹਿ ਗਈ। ਯੂਜ਼ਰ ਨੇ ਦੱਸਿਆ ਕਿ ਉਸ ਦੀ ਮਾਂ ਨੇ ਅਜਿਹੇ ਵਿਕਰੇਤਾ ਨੂੰ ਚੁਣਿਆ ਸੀ ਜੋ ਉਸ ਨੂੰ ਡਿਸਕਾਊਂਟ ਕੀਮਤ 'ਤੇ ਇਲੈਕਟ੍ਰਿਕ ਟੂਥਬਰਸ਼ ਦੇ ਰਿਹਾ ਸੀ।


ਇਹ ਵੀ ਪੜ੍ਹੋ: Hyundai i20: Hyundai ਨੇ i20 ਲਈ ਬੰਦ ਕੀਤਾ ਡੀਜ਼ਲ ਇੰਜਣ ਵੇਰੀਐਂਟ, ਪੜ੍ਹੋ ਪੂਰੀ ਖ਼ਬਰ


ਵੇਚਣ ਵਾਲੇ ਖਿਲਾਫ਼ ਕਾਰਵਾਈ ਦੀ ਮੰਗ- ਟਵਿੱਟਰ ਯੂਜ਼ਰ ਨੇ ਕਿਹਾ ਕਿ ਜਦੋਂ ਪੈਕੇਜ ਉਸ ਦੀ ਮਾਂ ਨੂੰ ਦਿੱਤਾ ਗਿਆ ਤਾਂ ਉਸ ਨੇ ਪੈਕੇਜ ਨੂੰ ਸ਼ੱਕੀ ਤੌਰ 'ਤੇ ਹਲਕਾ ਪਾਇਆ। ਜਿਸ ਤੋਂ ਬਾਅਦ ਉਸ ਨੇ ਪੈਸੇ ਨਹੀਂ ਦਿੱਤੇ ਅਤੇ ਜਦੋਂ ਉਸ ਨੇ ਪੈਕੇਟ ਖੋਲ੍ਹਿਆ ਤਾਂ ਉਸ ਵਿੱਚ ਐੱਮਡੀਐੱਚ ਚਾਟ ਮਸਾਲਾ ਪਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯੂਜ਼ਰ ਨੇ ਐਮਾਜ਼ਾਨ ਨੂੰ ਵੀ ਟੈਗ ਕੀਤਾ ਅਤੇ ਵੇਚਣ ਵਾਲੇ ਦੇ ਖਿਲਾਫ਼ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ। ਉੱਥੇ ਸ਼ੇਅਰ ਕੀਤੇ ਜਾਣ ਤੋਂ ਬਾਅਦ ਤੋਂ ਇਸ ਪੋਸਟ ਨੂੰ 69 ਹਜ਼ਾਰ ਤੋਂ ਵੱਧ ਵਿਊਜ਼ ਅਤੇ ਕਈ ਯੂਜ਼ਰਸ ਦੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ।


ਇਹ ਵੀ ਪੜ੍ਹੋ: Laptop Market: ਭਾਰਤ 'ਚ ਹੈ ਏਸ਼ੀਆ ਦਾ ਸਭ ਤੋਂ ਸਸਤਾ ਲੈਪਟਾਪ ਬਾਜ਼ਾਰ, ਕਿਲੋ ਕੇ ਭਾਵ 'ਚ ਮਿਲਦੇ ਹਨ ਲੈਪਟਾਪ