ਆਪਣੀ ਪ੍ਰੈਗਨੇਂਸੀ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਉਸ ਦਾ ਹੋਣ ਵਾਲਾ ਬੱਚਾ ਬੌਣਾ ਹੋਵੇਗਾ। ਰਿਪੋਰਟ ‘ਚ ਪਤਾ ਚੱਲਿਆ ਕਿ ਉਸ ਦੇ ਬੱਚੇ ਨੂੰ ‘ਐਕਾਡ੍ਰੋਪਲਾਸੀਆ’ ਨਾਂ ਦੀ ਬਿਮਾਰੀ ਹੈ। ਇਸ ਨਾਲ ਬੱਚੇ ਦੀਆਂ ਹੱਡੀਆਂ ਦੀ ਗ੍ਰੋਥ ਰੁੱਕ ਜਾਂਦੀ ਹੈ। ਇਸ ਬਿਮਾਰੀ ‘ਚ ਦਿਮਾਗ ਦਾ ਸਾਈਜ਼ ਵੱਡਾ ਤੇ ਉਂਗਲੀਆਂ ਛੋਟੀਆਂ ਹੁੰਦੀਆਂ ਹਨ।
ਬੱਚਾ ਪੈਦਾ ਹੋਣ ਤੋਂ ਬਾਅਦ ਡਾਕਟਰਾਂ ਨੇ ਮਹਿਲਾ ਨੂੰ ਦੱਸਿਆ ਕਿ ਬੱਚ ਚਾਰ ਫੁੱਟ ਤੋਂ ਜ਼ਿਆਦਾ ਗ੍ਰੋਅ ਨਹੀਂ ਕਰ ਪਾਵੇਗਾ। ਇਸ ਦੇ ਨਾਲ ਹੀ ਉਸ ਦੇ ਹੱਥਾਂ-ਪੈਰਾਂ ਤੇ ਚਿਹਰੇ ਦਾ ਸਾਈਜ਼ ਵੀ ਛੋਟਾ ਹੀ ਰਹੇਗਾ। ਇਸ ਗੱਲ ‘ਤੇ ਮਹਿਲਾ ਗੁੱਸਾ ਹੋ ਗਈ ਤੇ ਉਸ ਨੇ ਸਪਰਮ ਬੈਂਕ ਖਿਲਾਫ ਕੇਸ ਕਰ ਦਿੱਤਾ। ਇਸ ਤੋਂ ਬਾਅਦ ਕੋਰਟ ਨੇ ਇਸ ਸਪਰਮ ਬੈਂਕ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ।