ਸ਼ੰਘਾਈ ‘ਚ ਦੂਜੇ ਚਾਈਨਾ ਇੰਟਰਨੈਸ਼ਨਲ ਇੰਪੋਰਟ ਐਕਸਪੋ ‘ਚ ਇਸ ਟੌਇਲਟ ਸੀਟ ਨੂੰ ਜਾਰੀ ਕੀਤਾ ਗਿਆ। ਹੌਂਗਕੌਂਗ ਦੀ ਜੂਲਰੀ ਫਰਮ ਆਰੋਨ ਸ਼ੁਮ ਦੇ ਮਾਲਕਾਨਾ ਹੱਕ ਵਾਲੇ ਇੱਕ ਬ੍ਰਾਂਡ ਵੱਲੋਂ ਇਸ ਸੀਟ ਨੂੰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਇਸ ਫਰਮ ਨੇ ਹੋਰ ਵੀ ਕਈ ਅਜਿਹੀਆਂ ਚੀਜ਼ਾਂ ਇਵੈਂਟ ‘ਚ ਪੇਸ਼ ਕੀਤੀਆਂ ਜਿਨ੍ਹਾਂ ‘ਤੇ ਹੀਰੇ ਜੜੇ ਸੀ। ਇੱਥੇ ਇੱਕ ਹੀਰੇ ਜੜਿਆ ਗਿਟਾਰ ਵੀ ਸੀ ਜਿਸ ਦੀ ਕੀਮਤ 2 ਮਿਲੀਅਨ ਦੱਸੀ ਗਈ।
ਕਾਰੀਗਰ ਨੇ ਇਸ ਸੀਟ ‘ਚ ਸਭ ਤੋਂ ਜ਼ਿਆਦਾ ਹੀਰੇ ਲਾ ਕੇ ਗਿਨੀਜ਼ ਬੁੱਕ ਰਿਕਾਰਡ ‘ਚ ਆਪਣਾ ਨਾਂ ਦਰਜ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੋਰੋਨੇਟ ਪਹਿਲਾਾਂ ਤੋਂ ਇੱਕ ਸਨਗਲਾਨ, ਘੜੀ, ਮੋਬਾਈਲ ਕੇਸ ਤੇ ਕੋਕਾ ਕੋਲਾ ਦੀ ਬੋਤਲ ਦੇ ਆਕਾਰ ਦੇ ਹੈਂਡਬੈਂਗ ‘ਚ ਸਭ ਤੋਂ ਜ਼ਿਆਦਾ ਹੀਰੇ ਲਾ ਕੇ ਆਪਣਾ ਨਾਂ ਰਿਕਾਰਡ ਕਾਇਮ ਕਰ ਚੁੱਕੇ ਹਨ।