ਨਵੀਂ ਦਿੱਲੀ: ਤਿੰਨ ਸਾਲ ਪਹਿਲਾਂ ਵਿਆਹ ਕਰਵਾਉਣ ਵਾਲੇ ਪਤੀ-ਪਤਨੀ ਨੇ ਬੱਚਾ ਲੈਣ ਦੀ ਸੋਚੀ, ਪਰ ਔਰਤ ਨੂੰ ਵੱਖਰੀ ਚਿੰਤਾ ਨੇ ਘੇਰ ਲਿਆ। ਪਤਨੀ ਮੁਤਾਬਕ ਉਸ ਦਾ ਪਤੀ ਇੰਨਾ ਆਕਰਸ਼ਕ ਨਹੀਂ ਪਰ ਉਹ ਉਸਦਾ ਇਹ ਗੁਣ ਆਪਣੇ ਬੱਚਿਆਂ ਵਿੱਚ ਨਹੀਂ ਦੇਖਣਾ ਚਾਹੁੰਦੀ। ਇਸ ਲਈ ਉਸ ਨੇ ਹੋਰ ਵਿਅਕਤੀ ਦੇ ਸ਼ੁਕਰਾਣੂੰਆਂ ਨਾਲ ਗਰਭਵਤੀ ਹੋਣ ਦਾ ਫੈਸਲਾ ਕਰ ਲਿਆ। ਔਰਤ ਦੇ ਪਤੀ ਨੇ Reddit 'ਤੇ ਆਪਣੀ ਹੱਡਬੀਤੀ ਲਿਖਦਿਆਂ ਕਿਹਾ ਕਿ ਉਸ ਦੀ ਪਤਨੀ ਦੀ ਮੰਗ ਹੈ ਕਿ ਉਹ ਸਪਰਮ ਡੋਨਰ ਤੋਂ ਹੀ ਬੱਚਾ ਲਵੇ ਤਾਂ ਜੋ ਅੱਗੇ ਜਾ ਕੇ ਉਸ ਦੀ ਜ਼ਿੰਦਗੀ ਵਧੀਆ ਰਹੇ। ਉਸ ਦੀ ਪਤਨੀ ਦਾ ਤਰਕ ਸੀ ਕਿ ਜੇਕਰ ਆਕਰਸ਼ਕ ਤੇ ਸੂਝਵਾਨ ਵਿਅਕਤੀ ਦੇ ਜੀਨਜ਼ ਨਾਲ ਬੱਚੇ ਪੈਦਾ ਹੁੰਦੇ ਹਨ ਤਾਂ ਉਨ੍ਹਾਂ ਦੀ ਜ਼ਿੰਦਗੀ ਵਧੀਆ ਰਹੇਗੀ। 30 ਸਾਲਾ ਪਤੀ ਨੇ ਆਪਣਾ ਦੁੱਖ ਬਿਆਨ ਕਰਦਿਆਂ ਕਿਹਾ ਕਿ ਉਸ ਦੀ ਪਤਨੀ ਸਮਝਦੀ ਹੈ ਕਿ ਉਹ ਬੱਚੇ ਨਹੀਂ ਪੈਦਾ ਕਰ ਸਕਦਾ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਬਹੁਤੀ ਸੋਹਣੀ ਨਹੀਂ ਪਰ ਸਮਾਰਟ ਹੈ। ਉਸ ਨੇ ਅੱਗੇ ਇਹ ਵੀ ਲਿਖਿਆ ਹੈ ਕਿ ਉਸ ਦੀ ਪਤਨੀ ਉਸ ਨੂੰ ਧੋਖਾ ਦੇ ਰਹੀ ਹੈ, ਕਿਉਂਕਿ ਉਸ ਨੇ ਬੱਚੇ ਲਈ ਇੱਕ ਸੁੰਦਰ ਡਾਕਟਰ ਦੀ ਚੋਣ ਕੀਤੀ ਹੈ। ਉਸ ਨੇ ਕਿਹਾ ਕਿ ਉਹ ਛੇਤੀ ਹੀ ਤਲਾਕ ਲੈ ਲਵੇਗਾ ਅਤੇ ਉਸ ਦੀ ਜ਼ਿੰਦਗੀ ਕੋਰਟ-ਕਚਿਹਰੀਆਂ ਦੇ ਚੱਕਰਾਂ ਵਿੱਚ ਬਰਬਾਦ ਕਰ ਦੇਵੇਗਾ।