ਗੋਰਖਪੁਰ: ਇੱਕ ਔਰਤ (woman) ਜਿਸ ਨੂੰ ਆਪਣੇ ਪਤੀ ਦਾ ਕਾਤਲ (accused of murder) ਮੰਨਦੀ ਹੈ ਤੇ ਉਸ ਖਿਲਾਫ ਕਾਰਵਾਈ ਲਈ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਰਹੀ ਸੀ, ਹੁਣ ਸਮਾਜ ਦੇ ਦਬਾਅ ਹੇਠ ਉਹ ਆਪਣੇ ਪਤੀ ਦੇ ਕਾਤਲ ਨਾਲ ਵਿਆਹ (married to the killer) ਕਰਾਏਗੀ। ਜਦੋਂ ਤੋਂ ਪੀਪੀਗੰਜ ਖੇਤਰ ਦਾ ਇਹ ਮਾਮਲਾ ਸਾਹਮਣੇ ਆਇਆ ਹੈ, ਉਦੋਂ ਤੋਂ ਸਾਰੇ ਖੇਤਰ ਵਿੱਚ ਇਸ ਦੀ ਚਰਚਾ ਹੈ।
ਦੱਸਿਆ ਜਾ ਰਿਹਾ ਹੈ ਕਿ ਔਰਤ ਦੀ ਸ਼ਿਕਾਇਤ ਤੋਂ ਡਰਦੇ ਨੌਜਵਾਨ ਨੇ ਆਪਣੀ ਰੱਖਿਆ ਲਈ ਵਿਆਹ ਦਾ ਪ੍ਰਸਤਾਵ ਰੱਖਿਆ, ਔਰਤ ਨੇ ਆਪਣੇ ਜੀਵਨ ਸਾਥੀ ਤੇ ਬੱਚਿਆਂ ਲਈ ਪਿਤਾ ਦਾ ਸਹਾਰਾ ਮਿਲਣ ਦੀ ਉਮੀਦ 'ਚ ਇਸ ਪੇਸ਼ਕਸ਼ ਨੂੰ ਮੰਨ ਲਿਆ। ਫਿਲਹਾਲ ਪੁਲਿਸ ਜਾਂਚ ਵਿੱਚ ਅਜੇ ਇਹ ਸਾਬਤ ਨਹੀਂ ਹੋਇਆ ਕਿ ਇਹ ਨੌਜਵਾਨ ਕਾਤਲ ਹੈ। ਪੁਲਿਸ ਨੂੰ ਸ਼ੁਰੂ ਤੋਂ ਹੀ ਕਹਿਣਾ ਪਿਆ ਸੀ ਕਿ ਔਰਤ ਦੇ ਪਤੀ ਦੀ ਟ੍ਰੇਨ ਤੋਂ ਡਿੱਗ ਕੇ ਮੌਤ ਹੋ ਗਈ ਸੀ।
ਹਾਸਲ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਲਾਸ਼ 30 ਦਸੰਬਰ ਨੂੰ ਸਵੇਰੇ 5 ਵਜੇ ਪੀਪੀਗੰਜ ਦੇ ਗੋਲੀਗੰਜ ਨੇੜੇ ਰੇਲਵੇ ਟ੍ਰੈਕ 'ਤੇ ਮਿਲੀ ਸੀ। ਜੌਰਦਾਨ ਦੀ ਪਤਨੀ ਨੇ ਪੀਪੀਗੰਜ ਖੇਤਰ ਦੇ ਨੌਜਵਾਨ 'ਤੇ ਆਪਣੇ ਪਤੀ ਦੀ ਹੱਤਿਆ ਦਾ ਦੋਸ਼ ਲਾਇਆ। ਉਸ ਨੇ ਦੋਸ਼ ਲਾਇਆ ਕਿ ਇਹ ਨੌਜਵਾਨ ਉਸ ਦੇ ਪਤੀ ਨੂੰ ਦਾਅਵਤ ਲਈ ਲੈ ਕੇ ਗਿਆ ਸੀ। ਨੌਜਵਾਨ ਨੂੰ ਪੀਪੀਗੰਜ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ ਪਰ ਜਦੋਂ ਪੋਸਟ ਮਾਰਟਮ ਦੀ ਰਿਪੋਰਟ ਵਿੱਚ ਟ੍ਰੇਨ ਦੇ ਕੱਟੇ ਜਾਣ ਕਾਰਨ ਮੌਤ ਹੋਣ ਦਾ ਖੁਲਾਸਾ ਹੋਇਆ ਤਾਂ ਪੁਲਿਸ ਨੇ ਉਸ ਨੂੰ ਛੱਡ ਦਿੱਤਾ।
ਬਦਾਯੂ ਕਾਂਡ: ਗੈਂਪਰੇਪ ਮਗਰੋਂ ਦਰਿੰਦਿਆਂ ਨੇ ਟੱਪੀਆਂ ਸਾਰੀਆਂ ਹੱਦਾਂ, ਪੋਸਟ ਮਾਰਟਮ ਰਿਪੋਰਟ 'ਚ ਰੌਂਗਟੇ ਖੜ੍ਹੇ ਕਰਨ ਵਾਲੇ ਖੁਲਾਸੇ
ਦੂਜੇ ਪਾਸੇ ਜਦੋਂ ਥਾਣਾ ਸਦਰ ਦੀ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਤਾਂ ਜਨਾਰਦਨ ਦੀ ਪਤਨੀ ਨੇ 4 ਜਨਵਰੀ ਨੂੰ ਐਸਐਸਪੀ ਨੂੰ ਬਿਨੈ ਪੱਤਰ ਦੇ ਦਿੱਤਾ ਤੇ ਕਾਰਵਾਈ ਦੀ ਮੰਗ ਕੀਤੀ ਸੀ। ਉਸ ਨੇ ਦੋਸ਼ ਲਾਇਆ ਕਿ ਮੇਰੇ ਪਤੀ ਨੂੰ ਮੇਰੇ ਵਾਰਡ ਵਿੱਚ ਇੱਕ ਰਾਜਨੀਤਕ ਪਾਰਟੀ ਦੇ ਇੱਕ ਨੇਤਾ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਮੈਨੂੰ ਧਮਕੀ ਵੀ ਦਿੱਤੀ ਜਾ ਰਹੀ ਹੈ।
ਐਸਐਸਪੀ ਨੇ ਪੀਪੀਗੰਜ ਪੁਲਿਸ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਪੀਪੀਗੰਜ ਪੁਲਿਸ ਇਸ ਨੌਜਵਾਨ ਦੀ ਭਾਲ ਕਰ ਰਹੀ ਸੀ, ਇਸੇ ਦੌਰਾਨ ਮੰਗਲਵਾਰ ਨੂੰ ਦੋਵੇਂ ਧਿਰਾਂ ਆਪਣੇ ਸੁਸਾਇਟੀ ਦੇ ਲੋਕਾਂ ਦੀ ਹਾਜ਼ਰੀ ਵਿੱਚ ਸਮਝੌਤੇ 'ਤੇ ਮੰਨ ਗਈਆਂ। ਔਰਤ ਨੇ ਵੀ ਦੋਸ਼ੀ ਨੂੰ ਮਾਫ ਕਰ ਕੇ ਕੇਸ ਵਾਪਸ ਲੈ ਲਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਜਿਸ ਬੰਦੇ 'ਤੇ ਲਾਇਆ ਪਤੀ ਦੇ ਕਤਲ ਦਾ ਇਲਜ਼ਾਮ, ਹੁਣ ਔਰਤ ਉਸੇ ਨਾਲ ਲਵੇਗੀ ਸੱਤ ਫੇਰੇ, ਜਾਣੋ ਕਿਉਂ
ਏਬੀਪੀ ਸਾਂਝਾ
Updated at:
06 Jan 2021 02:41 PM (IST)
ਔਰਤ ਦੀ ਸ਼ਿਕਾਇਤ ਤੋਂ ਡਰਦੇ ਨੌਜਵਾਨ ਨੇ ਆਪਣੀ ਰੱਖਿਆ ਲਈ ਵਿਆਹ ਦਾ ਪ੍ਰਸਤਾਵ ਰੱਖਿਆ, ਔਰਤ ਨੇ ਆਪਣੇ ਜੀਵਨ ਸਾਥੀ ਤੇ ਬੱਚਿਆਂ ਲਈ ਪਿਤਾ ਦਾ ਸਹਾਰਾ ਮਿਲਣ ਦੀ ਉਮੀਦ 'ਚ ਇਸ ਪੇਸ਼ਕਸ਼ ਨੂੰ ਮੰਨ ਲਿਆ।
ਸੰਕੇਤਕ ਤਸਵੀਰ
- - - - - - - - - Advertisement - - - - - - - - -