ਅਹਿਮਦਾਬਾਦ: ਭਾਰਤੀ ਪੁਲਾੜ ਖੋਜ ਸੰਸਥਾਨ (ISRO) ਦੇ ਸੀਨੀਅਰ ਸਲਾਹਕਾਰ ਤੇ ਚੋਟੀ ਦੇ ਵਿਗਿਆਨੀ ਡਾ. ਤਪਨ ਮਿਸ਼ਰਾ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਤਿੰਨ ਸਾਲਾਂ ਵਿੱਚ ਤਿੰਨ ਵਾਰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੱਸ ਦੇਈਏ ਕਿ ਮਿਸ਼ਰਾ 31 ਜਨਵਰੀ ਨੂੰ ਰਿਟਾਇਰ ਹੋ ਰਹੇ ਹਨ। 5 ਜਨਵਰੀ ਨੂੰ ਮਿਸ਼ਰਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਪਾ ਕੇ ਖੁਲਾਸਾ ਕੀਤਾ ਕਿ ਕੁਝ ਬਾਹਰੀ ਲੋਕ ਨਹੀਂ ਚਾਹੁੰਦੇ ਕਿ ISRO ਦੇ ਵਿਗਿਆਨੀ ਅੱਗੇ ਵੱਧਣ ਤੇ ਘੱਟ ਲਾਗਤ 'ਚ ਵਧੀਆ ਸਿਸਟਮ ਤਿਆਰ ਕਰਨ।

ਡਾ. ਮਿਸ਼ਰਾ ਨੇ ਡਾ. ਵਿਕਰਮ ਸਾਰਾਭਾਈ ਦੀ ਰਹੱਸਮਈ ਮੌਤ ਦਾ ਹਵਾਲਾ ਦਿੰਦਿਆਂ ਕੇਂਦਰ ਸਰਕਾਰ ਤੋਂ ਜਾਂਚ ਦੀ ਵੀ ਮੰਗ ਕੀਤੀ ਹੈ।ਮਿਸ਼ਰਾ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਉਸ ਨੂੰ 23 ਮਈ 2017 ਨੂੰ ਬੰਗਲੁਰੂ ਮੁੱਖ ਦਫਤਰ ਵਿਖੇ ਪ੍ਰਮੋਸ਼ਨ ਇੰਟਰਵਿਯੂ ਦੌਰਾਨ ਓਰਸੈਨਿਕ ਟ੍ਰਾਈਆਕਸਾਈਡ ਦਿੱਤੀ ਗਈ ਸੀ। ਇਸ ਨੂੰ ਡੋਸੇ ਦੀ ਚੱਟਨੀ 'ਚ ਮਿਲਾ ਕੇ ਦਿੱਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਇਸ ਲਈ ਕੀਤਾ ਗਿਆ ਤਾਂ ਜੋ ਲੰਚ ਬਾਅਦ ਭਰੇ ਢਿੱਡ 'ਚ ਜ਼ਹਿਰ ਮੌਜੂਦ ਰਹੇ।ਫਿਰ ਹੌਲੀ-ਹੌਲੀ ਸਰੀਰ 'ਚ ਫੈਲ ਕੇ ਬਲਡ ਕਲੌਟਿੰਗ ਕਰੇ ਜਿਸ ਨਾਲ ਦਿਲ ਦਾ ਦੌਰਾ ਪਵੇ ਤੇ ਮੌਤ ਹੋ ਜਾਏ।ਮਿਸ਼ਰਾ ਨੇ ਕਿਹਾ ਪਰ ਮੈਂਨੂੰ ਖਾਣਾ ਪਸੰਦ ਨਹੀਂ ਆਇਆ। ਇਸ ਲਈ ਚੱਟਨੀ ਨਾਲ ਥੋੜਾ ਜਿਹਾ ਹੀ ਡੋਸਾ ਖਾਧਾ ਜਿਸ ਕਾਰਨ ਕੈਮੀਕਲ ਅੰਦਰ ਨਹੀਂ ਟਿਕਿਆ ਪਰ ਇਸ ਨਾਲ ਦੋ ਸਾਲ ਬਹੁਤ ਬਲੀਡਿੰਗ ਹੋਈ।
 

ਇਸ ਤਰ੍ਹਾਂ ਦੂਜਾ ਹਮਲਾ ਚੰਦਰਯਾਨ -2 ਦੇ ਉਦਘਾਟਨ ਤੋਂ ਦੋ ਦਿਨ ਪਹਿਲਾਂ ਹੋਇਆ।12 ਜੁਲਾਈ 2019 ਨੂੰ, ਹਾਈਡ੍ਰੋਜਨ ਸਾਇਨਾਈਡ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ।ਮਿਸ਼ਰਾ ਨੇ ਖੁਲਾਸਾ ਕੀਤਾ ਇਸੇ ਤਰ੍ਹਾਂ ਘਰ ਅੰਦਰ ਸੁਰੰਗ ਬਣਾ ਕੇ ਜ਼ਹਿਰੀਲੇ ਸੱਪ ਵੀ ਛੱਡੇ ਗਏ। ਉਨ੍ਹਾਂ ਦੱਸਿਆ ਕਿ ਤੀਜਾ ਹਮਲਾ ਸਤੰਬਰ 2020 ਨੂੰ ਹੋਇਆ ਤੇ ਉਸ ਨੂੰ ਆਰਸੈਨਿਕ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ।



ਮਿਸ਼ਰਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਹਮਲਿਆਂ ਦਾ ਉਦੇਸ਼ ਵਪਾਰਕ ਮਹੱਤਵ ਤੋਂ ਸਿੰਥੈਟਿਕ ਐਪਰਚਰ ਰਡਾਰ ਬਣਾਉਣ ਵਾਲੇ ਵਿਗਿਆਨੀਆਂ ਨੂੰ ਨਿਸ਼ਾਨਾ ਬਣਾਉਣਾ ਜਾਂ ਉਨ੍ਹਾਂ ਨੂੰ ਰਸਤੇ ਵਿੱਚੋਂ ਹਟਾਉਣਾ ਹੈ।