ਬ੍ਰਾਊਨੀ ਲਿਆਉਣ 'ਤੇ ਮਹਿਲਾ ਨੂੰ ਨੌਕਰੀ ਤੋਂ ਕੱਢਿਆ
ਏਬੀਪੀ ਸਾਂਝਾ | 16 May 2018 05:13 PM (IST)
ਮਿਸ਼ਿਗਨ: ਅਮਰੀਕਾ 'ਚ ਵਿਦਾਇਗੀ ਪਾਰਟੀ 'ਚ ਲਕਸੈਟਿਵ ਭਰਪੂਰ ਬ੍ਰਾਊਨੀ ਲਿਆਉਣ ਦੀ ਵਜ੍ਹਾ ਨਾਲ ਮਹਿਲਾ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਹ ਮਹਿਲਾ ਅਮਰੀਕਾ ਦੇ ਮਿਸ਼ੀਗਨ 'ਚ "ਐਮਐਮਆਈ ਇੰਜਨੀਅਰਡ ਸਾਲਿਊਸ਼ਨ" ਨਾਂ ਦੀ ਕੰਪਨੀ 'ਚ ਕੰਮ ਕਰਦੀ ਸੀ। ਇਸ ਤੋਂ ਪਹਿਲਾਂ ਕਿ ਬ੍ਰਾਊਨੀ ਖਾ ਪਾਉਂਦੀ ਉਸ ਤੋਂ ਪਹਿਲਾਂ ਹੀ ਦਫਤਰ 'ਚ ਪਤਾ ਲੱਗ ਗਿਆ। ਇਸ ਤੋਂ ਬਾਅਦ ਕੰਪਨੀ ਨੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ। ਹਾਲਾਂਕਿ ਮਹਿਲਾ ਖਿਲਾਫ ਕੋਈ ਅਪਰਾਧਕ ਮਾਮਲਾ ਦਰਜ ਨਹੀਂ ਕੀਤਾ ਗਿਆ ਪਰ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲਕਸੈਟਿਵ ਅਜਿਹਾ ਪਦਾਰਥ ਹੈ ਜੋ ਕਬਜ਼ ਦੂਰ ਕਰਨ 'ਚ ਰਾਹਤ ਦਿੰਦਾ ਹੈ ਪਰ ਜ਼ਿਆਦਾ ਮਾਤਰਾ 'ਚ ਇਸ ਦਾ ਪ੍ਰਭਾਵ ਸਿਹਤ ਲਈ ਖਤਰਨਾਕ ਹੋ ਸਕਦਾ ਹੈ।