ਚੰਡੀਗੜ੍ਹ: ਸਾਊਥ ਹੈਂਪਟਨ ਵਿੱਚ ਰਹਿਣ ਵਾਲੀ 29 ਸਾਲਾ ਵਿਕਿਲ ਦੀਆਂ ਲੱਤਾਂ 'ਤੇ ਸਰੀਰ ਦੇ ਹੇਠਲੇ ਹਿੱਸ ਦਾ ਵਜ਼ਨ 11 ਸਾਲ ਦੀ ਉਮਰ ਤੋਂ ਹੀ ਵਧਣਾ ਸ਼ੁਰੂ ਹੋ ਗਿਆ ਪਰ ਡਾਕਟਰਾਂ ਨੂੰ ਦਿਖਾਉਣ ਉੱਤੇ ਉਹ ਹਰ ਵਾਰ ਇਹੀ ਕਹਿੰਦੇ ਕਿ ਵਜ਼ਨ ਘੱਟ ਕਰਨਾ ਹੋਵੇਗਾ।

ਇਸ ਵਜ਼ਨ ਤੋਂ ਤੰਗ ਆ ਕੇ ਉਸ ਨੇ 22 ਸਾਲ ਦੀ ਉਮਰ ਵਿੱਚ ਵਿਕਿਲ ਨੇ ਖ਼ੁਦਕੁਸ਼ੀ ਕਰਨ ਦੀ ਨਾਕਾਮ ਕੋਸ਼ਿਸ਼ ਵੀ ਕੀਤੀ। ਉਸੇ ਸਾਲ ਉਸ ਨੂੰ ਪਤਾ ਲੱਗਾ ਕਿ ਉਹ ਲਿਪੋਡੀਮਾ ਡਿਸਆਰਡਰ ਦੀ ਸ਼ਿਕਾਰ ਹੈ। ਇਸ ਦੀ ਵਜ੍ਹਾ ਕਰਕੇ ਵਿਅਕਤੀ ਜਾ ਵਜ਼ਨ ਸਿਰਫ਼ ਸਰੀਰ ਦੇ ਹੇਠਲੇ ਹਿੱਸੇ ਤੇ ਲੱਤਾਂ ਦੇ ਆਲੇ-ਦੁਆਲੇ ਹੀ ਵਧਦਾ ਹੈ।



ਵਿਕਿਲ ਦੀਆਂ ਲੱਤਾਂ ਤੇ ਪੱਟਾਂ ਦਾ ਵਜ਼ਨ ਹੀ 51 ਕਿੱਲੋ ਹੈ ਤੇ ਇਕੱਲੇ ਪੱਟ ਹੀ 30 ਇੰਚ ਦੇ ਹਨ। ਇਸ ਬਿਮਾਰੀ ਦੇ ਕਾਰਨ ਵਿਕਿਲ ਨੇ ਮਾਂ ਨਾ ਬਣਨ ਦਾ ਫ਼ੈਸਲਾ ਕੀਤਾ ਤੇ ਇੱਕ ਬੱਚੇ ਨੂੰ ਗੋਦ ਲਿਆ ਹੈ।