ਜਾਪਾਨ: ਅਸੀਂ ਕਿਸੇ ਫ਼ਿਲਮ ਦੇ ਸੀਨ ਦੀ ਗੱਲ ਨਹੀਂ ਕਰ ਰਹੇ ਜਿਸ 'ਚ ਹੀਰੋ-ਹੀਰੋਇਨ ਕਿਸ ਕਰ ਰਹੇ ਹਨ। ਇਹ ਤਸਵੀਰ ਅਤੇ ਕਿਸ ਦੋਵੇਂ ਬਹੁਤ ਖ਼ਾਸ ਹਨ। ਇਹ ਤਸਵੀਰ 14 ਅਗਸਤ 1945 ਦੀ ਹੈ ਜਦੋਂ ਦੂਜੇ ਸੰਸਾਰਕ ਜੰਗ ਦੇ ਖ਼ਤਮ ਹੋਣ ਦੀ ਖ਼ਬਰ ਆਈ ਸੀ। ਜਾਪਾਨ ਨੇ ਸਰੰਡਰ ਕਰ ਦਿੱਤਾ ਸੀ ਅਤੇ ਇਸ ਦੇ ਨਾਲ ਭਿਆਨਕ ਜੰਗ ਖ਼ਤਮ ਹੋ ਗਈ ਸੀ। ਇਹ ਤਸਵੀਰ ਮਸ਼ਹੂਰ ਫੋਟੋਗ੍ਰਾਫਰ ਅਲਫਰੇਡ ਆਈਜੇਨਸਟੇਡ ਨੇ ਖਿੱਚੀ ਸੀ ਜੋ 'ਲਾਈਫ਼' ਮੈਗਜ਼ੀਨ 'ਚ ਛਪੀ ਸੀ। ਹੁਣ ਇਸ ਪਲ ਨੂੰ ਇੱਕ ਵਾਰ ਫਿਰ ਯਾਦ ਕੀਤਾ ਜਾ ਰਿਹਾ ਹੈ ਕਿਉਂਕਿ ਤਸਵੀਰ 'ਚ ਨਜ਼ਰ ਆ ਰਹੀ ਔਰਤ ਦਾ ਸਤੰਬਰ 2016 'ਚ 92 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਸੀ। ਲੋਕ ਦੂਜੇ ਸੰਸਾਰਕ ਯੁੱਧ ਦੀ ਤਬਾਹੀ ਨਾਲ ਲੜ ਰਹੇ ਸਨ ਅਤੇ ਇਸ ਦੌਰਾਨ ਅਮਰੀਕੀ ਨੇਵੀ 'ਚ ਸੇਲਜ਼ (ਜਹਾਜ਼ ਚਾਲਕ) ਜਾਰਜ ਮੇਂਨਡੋਂਸਾ ਆਪਣੀ ਗਰਲਫਰੈਂਡ ਦੇ ਨਾਲ ਡੇਟ 'ਤੇ ਗਏ ਸਨ। ਡੇਟ ਖ਼ਤਮ ਕਰਕੇ ਜਾਰਜ ਵਾਪਸ ਆ ਰਹੇ ਸਨ ਅਤੇ ਅਚਾਨਕ ਖ਼ਬਰ ਮਿਲੀ ਦੀ ਜਪਾਨ ਨੇ ਸਰੰਡਰ ਕਰ ਦਿੱਤਾ ਹੈ ਯਾਨੀ ਦੂਜੀ ਸੰਸਾਰਿਕ ਜੰਗ ਖ਼ਤਮ ਹੋ ਚੁੱਕੀ ਹੈ। ਇਹ ਖ਼ਬਰ ਚਾਰੇ ਪਾਸੇ ਫੈਲ ਗਈ ਅਤੇ ਲੋਕਾਂ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ। ਜਾਰਜ ਵੀ ਬਹੁਤ ਖ਼ੁਸ਼ ਹੋ ਗਏ ਅਤੇ ਇੰਨੇ ਖ਼ੁਸ਼ ਕਿ ਜਾਰਜ ਨੂੰ ਟਾਈਮ ਸਰਵੇਅਰ ਦੇ ਕੋਲ ਇੱਕ ਨਰਸ ਦਿਸੀ ਅਤੇ ਉਨ੍ਹਾਂ ਨੇ ਉਸ ਨੂੰ ਬਾਂਹਾਂ 'ਚ ਭਰ ਕੇ ਕਿਸ ਕਰ ਲਈ। ਇਸ ਦੇ ਨਾਲ ਹੀ ਇਹ ਇਤਿਹਾਸਿਕ ਪਲ ਫੋਟੋਗ੍ਰਾਫਰ ਦੇ ਕੈਮਰੇ 'ਚ ਕੈਦ ਹੋ ਗਿਆ। ਜਾਰਜ ਨੇ ਜਿਸ ਲੜਕੀ ਨੂੰ ਕਿਸ ਕੀਤੀ ਉਹ ਇੱਕ ਨਰਸ ਸੀ ਅਤੇ ਉਸ ਦਾ ਨਾਂ ਗਰੇਟਾ ਫਰੀਡਮਨ ਸੀ। ਗਰੇਟਾ ਨੂੰ ਇਸ ਕਿਸ ਦੀ ਬਿਲਕੁਲ ਵੀ ਉਮੀਦ ਨਹੀਂ ਸੀ। ਜਾਰਜ ਨੇ ਇੱਕ ਇੰਟਰਵਿਊ 'ਚ ਦੱਸਿਆ ਕਿ ਇੱਕ ਤਾਂ ਉਹ ਜੰਗ ਖ਼ਤਮ ਹੋਣ ਤੋਂ ਬਹੁਤ ਖ਼ੁਸ਼ ਸਨ ਅਤੇ ਉਨ੍ਹਾਂ ਨੇ ਡਰਿੰਕ ਵੀ ਕੀਤੀ ਸੀ। ਇਸ ਲਈ ਗਰੇਟਾ ਨੂੰ ਦੇਖ ਕੇ ਉਹ ਖ਼ੁਦ ਨੂੰ ਰੋਕ ਨਹੀਂ ਪਾਏ। ਗਰੇਟਾ ਤਾਂ ਹੁਣ ਇਸ ਦੁਨੀਆ 'ਚ ਨਹੀਂ ਹੈ ਪਰ ਉਸ ਦੀ ਅਤੇ ਜਾਰਜ ਦੀ ਕਿਸ ਦੀ ਕਹਾਣੀ ਹਮੇਸ਼ਾ ਚਰਚਾ 'ਚ ਰਹੇਗੀ