ਨਵੀਂ ਦਿੱਲੀ:"ਅਸੀਂ ਕਿਸੇ ਜਵਾਨ ਨੂੰ ਮਜਬੂਰ ਨਹੀਂ ਕੀਤਾ ਸੀ ਕਿ ਫੌਜ 'ਚ ਜਾਓ।" ਕਸ਼ਮੀਰ 'ਚ ਅੱਤਵਾਦੀ ਹਮਲਿਆਂ ਦੌਰਾਨ ਜਵਾਨਾਂ ਦੀ ਸ਼ਹਾਦਤ ਤੋਂ ਇਹ ਵਿਵਾਦਤ ਬਿਆਨ ਅਦਾਕਾਰ ਓਮ ਪੁਰੀ ਨੇ ਦਿੱਤਾ ਹੈ। ਪੁਰੀ ਨੇ ਇੱਕ ਨਿਊਜ਼ ਚੈਨਲ ਦੀ ਡਿਬੇਟ ਦੌਰਾਨ ਇਹ ਗੱਲ ਕਹੀ ਹੈ। ਬਹਿਸ ਦੌਰਾਨ ਉਹ ਪਾਕਿਸਤਾਨੀ ਕਲਾਕਾਰਾਂ ਦਾ ਖੁੱਲ੍ਹ ਕੇ ਸਮਰਥਨ ਕਰਦੇ ਵੀ ਨਜ਼ਰ ਆਏ। ਬਾਅਦ 'ਚ ਉਹ ਉੱਠ ਕੇ ਚਲੇ ਵੀ ਗਏ। ਜ਼ਿਕਰਯੋਗ ਹੈ ਕਿ ਉੜੀ ਹਮਲੇ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ ਨੂੰ ਬਾਲੀਵੁੱਡ 'ਚ ਬੈਨ ਕੀਤੇ ਜਾਣ ਦੀ ਮੰਗ ਹੋ ਰਹੀ ਹੈ।
ਓਮ ਪੁਰੀ ਨੇ ਕਿਹਾ, "ਉਨ੍ਹਾਂ (ਫੌਜ) ਨੂੰ ਸਾਡੀ ਲੋੜ ਨਹੀਂ। ਪਹਿਲੀ ਵਾਰ ਅਸੀਂ ਪਾਕਿਸਤਾਨ ਨੂੰ ਦਿਖਾਇਆ ਹੈ ਕਿ ਅਸੀਂ ਸਿਰਫ ਭੌਂਕਦੇ ਹੀ ਨਹੀਂ, ਵੱਢ ਵੀ ਸਕਦੇ ਹਾਂ। ਪਹਿਲਾਂ ਵਾਲੇ ਲੀਡਰਾਂ ਨੇ ਕਿਉਂ ਅਜਿਹਾ ਨਹੀਂ ਕੀਤਾ। ਮੋਦੀ ਸਰਕਾਰ ਨੇ ਕਿਉਂ ਬਦਲਾ ਲੈਣ ਦੀ ਸੋਚੀ, ਕੀ ਨਾਨਾ ਜੀ (ਨਾਨਾ ਪਾਟੇਕਰ) ਨੇ ਸੋਚੀ? ਅਸੀਂ ਇਹ ਗਲਤਫਹਿਮੀ ਕੱਢ ਦਿੱਤੀ ਕਿ ਅਸੀਂ ਨਿਪੁੰਸਕ ਹਾਂ।"
ਉਨ੍ਹਾਂ ਕਿਹਾ,"ਸਾਡੇ ਦੰਦ ਹਨ, ਸਾਨੂੰ ਕੱਟਣਾ ਵੀ ਆਉਂਦਾ ਹੈ। ਅਸੀਂ ਵੱਢਦੇ ਨਹੀਂ ਕਿਉਂਕਿ ਅਸੀਂ ਵੱਢਣ 'ਚ ਵਿਸ਼ਵਾਸ ਨਹੀਂ ਰੱਖਦੇ। ਹੁਣ ਅਸੀਂ ਵੱਢਾਂਗੇ ਤੇ ਵਾਰ-ਵਾਰ ਵੱਢਾਂਗੇ। ਸਾਨੂੰ ਫਕਰ ਹੈ ਫੌਜ 'ਤੇ।" "ਉਨ੍ਹਾਂ (ਨਾਨ ਪਾਟੇਕਰ) ਦੇ ਰਿਸ਼ਤੇਦਾਰ ਵੀ ਭਾਰਤ 'ਚ ਰਹਿੰਦੇ ਹਨ। ਇਹ ਕੀ ਸਲਮਾਨ ਖਾਨ-ਸਲਮਾਨ ਖਾਨ ਲਾ ਰੱਖਿਆ ਹੈ। ਮੈਂ ਆਮ ਆਦਮੀ ਹਾਂ, ਮੈਂ ਤਾਂ ਕੰਮ ਕਰਾਂਗਾ। ਸਰਕਾਰ ਕਿਉਂ ਨਹੀਂ ਉਨ੍ਹਾਂ ਦੇ ਵੀਜ਼ਾ ਕੈਂਸਲ ਕਰਦੀ। ਬਣਾ ਲਓ ਅਫਗਾਨਿਸਤਾਨ ਤੇ ਇਜ਼ਰਾਈਲ। ਤੁਸੀਂ ਕਿਉਂ ਫਿਲਮਾਂ ਬਣਾ ਕੇ ਪਾਕਿਸਤਾਨੀਆਂ 'ਤੇ ਥੁੱਕਦੇ ਰਹਿੰਦੇ ਹੋ।"