ਟਾਈਟਲ ਦੇਖ ਕੇ ਤੁਸੀਂ ਵੀ ਹੈਰਾਨ ਹੋ ਰਹੇ ਹੋਵੇਗਾ ਕਿ ਕੋਈ ਮਹਿਲਾ ਚੋਰੀ ਕਰ-ਕਰ ਇੰਨੀ ਮੋਟੀ ਰਕਮ ਜੋੜ ਸਕਦੀ ਹੈ? ਜੀ ਹਾਂ ਇਹ ਗੱਲ ਸੱਚ ਹੈ, ਇਸ ਔਰਤ ਨੇ ਦੁਕਾਨਾਂ ਤੋਂ ਸਮਾਨ ਚੁੱਕ ਕੇ 315 ਕਰੋੜ ਰੁਪਏ ਬਣਾਏ। ਜੇਕਰ ਕੋਈ ਨੌਕਰੀ ਕਰੇ ਤਾਂ ਉਹ ਵੀ ਇੰਨੇ ਪੈਸੇ ਇਕੱਠੇ ਨਹੀਂ ਕਰ ਸਕਦਾ ਜਿਨ੍ਹਾਂ ਇਸ ਚੋਰਣੀ ਨੇ ਕਰ ਲਏ। ਆਓ ਜਾਣਦੇ ਹਾਂ ਇਹ ਪੂਰਾ ਮਾਮਲਾ ਹੈ ਕੀ...

ਇਹ ਕਹਾਣੀ ਬ੍ਰਿਟੇਨ ਦੀ 42 ਸਾਲਾ ਕੀਲੀ ਨੋਲਸ ਦੀ ਹੈ, ਜੋ ਹੈਰਾਨ ਕਰਨ ਵਾਲੀ ਹੈ। ਹੈਰੋਇਨ ਦੀ ਲਤ ਵਿਚ ਫਸ ਕੇ ਉਸ ਨੇ ਦੁਕਾਨਾਂ ਤੋਂ ਸਮਾਨ ਚੋਰੀ ਕਰ-ਕਰ ਲਗਭਗ 315 ਕਰੋੜ ਰੁਪਏ ਦੀ 'ਅਜੀਬੋ-ਗ਼ਰੀਬ' ਕਮਾਈ ਕਰ ਲਈ। ਇਸ ਚੋਰੀ ਕਾਰਨ ਉਸਨੂੰ ਬ੍ਰਿਟੇਨ ਵਿੱਚ 28 ਵਾਰੀ ਜੇਲ੍ਹ ਜਾਣਾ ਪਿਆ।

ਚੋਰੀ ਕੀਤਾ ਸਾਮਾਨ ਇੰਝ ਕਰਦੀ ਸੀ ਸੇਲ

ਕੀਲੀ ਹਰ ਰੋਜ਼ ਸਵੇਰੇ ਉੱਠ ਕੇ ਦੁਕਾਨਾਂ ਦੀ ਸੁਰੱਖਿਆ ਚੈੱਕ ਕਰਦੀ ਸੀ, ਫਿਰ ਦਿਨ ਵਿੱਚ ਲਗਭਗ 7 ਤੋਂ 8 ਲੱਖ ਰੁਪਏ ਦਾ ਮਹਿੰਗਾ ਸਮਾਨ ਚੋਰੀ ਕਰ ਲੈਂਦੀ ਸੀ। ਇਸ ਸਾਮਾਨ ਨੂੰ ਵੇਚਣ ਲਈ ਉਹ ਵਾਟਸਐਪ ਐਪ ਦੀ ਵਰਤੋਂ ਕਰਦੀ ਸੀ। ਇਸ ਐਪ ਦੇ ਰਾਹੀਂ ਉਹ ਆਪਣਾ ਇਹ ਸਮਾਨ ਆਪਣੇ 150 ਗਾਹਕਾਂ ਨੂੰ ਵੇਚ ਦਿੰਦੀ ਸੀ। ਉਹ ਖੁਦ ਕਹਿੰਦੀ ਹੈ ਕਿ ਸਿਰਫ਼ ਦੋ ਦਿਨ, ਜਦੋਂ ਦੁਕਾਨਾਂ ਬੰਦ ਹੁੰਦੇ ਸਨ, ਤਦ ਉਸ ਨੇ ਚੋਰੀ ਨਹੀਂ ਕੀਤੀ, ਨਹੀਂ ਤਾਂ ਪੂਰੇ ਸਾਲ ਚੋਰੀ ਕਰਦੀ ਰਹੀ।

ਇੱਕ ਵਾਰ ਸਮਾਂ ਅਜਿਹਾ ਸੀ ਜਦੋਂ ਕੀਲੀ ਹਰ ਰੋਜ਼ 1 ਲੱਖ ਰੁਪਏ ਦਾ ਨਸ਼ਾ ਕਰਦੀ ਸੀ। ਫਿਰ ਇੱਕ ਸੁਰੱਖਿਆ ਗਾਰਡ ਦੀ ਮਦਦ ਨਾਲ ਉਸਨੇ ਆਪਣੀ ਇਹ ਲਤ ਛੱਡ ਦਿੱਤੀ। ਹੁਣ ਕੀਲੀ ਪਿਛਲੇ 18 ਮਹੀਨੇ ਤੋਂ ਨਸ਼ੇ ਤੋਂ ਦੂਰ ਹੈ ਅਤੇ ਅਪਰਾਧ ਦੀ ਦੁਨੀਆਂ ਨੂੰ ਛੱਡ ਕੇ, ਹੋਰ ਨਸ਼ੇ ਦੀ ਲਤ ਵਾਲੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰ ਰਹੀ ਹੈ। ਉਸਨੂੰ ਨੈਸ਼ਨਲ ਬਿਜ਼ਨਸ ਕਰਾਈਮ ਸੌਲਿਊਸ਼ਨ ਅਵਾਰਡ ਵੀ ਮਿਲ ਚੁੱਕਾ ਹੈ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।