ਦੁਨੀਆ ਦੀ ਸਭ ਤੋਂ ਛੋਟੀ ਬੱਚੀ ਦੀ ਲੰਬਾਈ ਸੁਣ ਕੇ ਰਹਿ ਜਾਵੋਗੇ ਹੈਰਾਨ
ਰਿਪੋਰਟਾਂ ਦੀ ਮੰਨੀਏ ਤਾਂ ਇੰਨੇ ਘੱਟ ਭਾਰ ਦੇ ਬਾਵਜੂਦ ਜ਼ਿੰਦਾ ਬਚਣ ਵਾਲੀ ਐਮੀਲੀਆ ਪਹਿਲੀ ਬੱਚੀ ਬਣ ਗਈ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਸ਼ਿਕਾਗੋ ਦੀ ਰਹਿਣ ਵਾਲੀ ਇੱਕ ਕੁੜੀ ਦੇ ਨਾਂ 'ਤੇ ਸੀ, ਜਿਸ ਦਾ ਭਾਰ 243 ਗਰਾਮ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਜਨਮ ਦੇ ਸਮੇਂ ਜਿਨ੍ਹਾਂ ਬੱਚਿਆਂ ਦਾ ਭਾਰ 400 ਗਰਾਮ ਤੱਕ ਹੁੰਦਾ ਹੈ, ਉਹ ਵੀ ਬੇਹੱਦ ਮੁਸ਼ਕਿਲ ਨਾਲ ਬਚ ਪਾਉਂਦੇ ਹਨ। ਅਜਿਹੇ ਵਿਚ ਐਮੀਲੀਆ ਦਾ ਬਚ ਜਾਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।
ਬਰਲਿਨ— ਵੈਸੇ ਤਾਂ ਜਨਮ ਵੇਲੇ ਕਿਸੇ ਵੀ ਬੱਚੇ ਦਾ ਭਾਰ ਢਾਈ ਕਿੱਲੋ ਤੋਂ ਲੈ ਕੇ ਸਾਢੇ ਚਾਰ ਕਿੱਲੋ ਦੇ ਦਰਮਿਆਨ ਹੋਣਾ ਚਾਹੀਦਾ ਹੈ ਪਰ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਵਿਚ ਬੱਚੇ ਦਾ ਭਾਰ ਇਸ ਤੋਂ ਜ਼ਿਆਦਾ ਹੁੰਦਾ ਜਾਂ ਫਿਰ ਘੱਟ ਹੋ ਸਕਦਾ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਜਰਮਨੀ ਵਿਚ ਸਾਹਮਣੇ ਆਇਆ ਹੈ। ਜਿੱਥੇ ਇੱਕ ਅਜਿਹੀ ਬੱਚੀ ਪੈਦਾ ਹੋਈ, ਜਿਸ ਦਾ ਭਾਰ ਜਨਮ ਸਮੇਂ ਸਿਰਫ਼ 227 ਗਰਾਮ ਸੀ। ਇਸ ਬੱਚੀ ਦੀ ਲੰਬਾਈ ਸਿਰਫ਼ 8.6 ਇੰਚ ਸੀ। ਜਨਮ ਦੇ ਸਮੇਂ ਇਸ ਬੱਚੀ ਦੇ ਬਚਣ ਦੀ ਉਮੀਦ ਨਹੀਂ ਸੀ ਪਰ ਹੁਣ ਉਸ ਦੀ ਹਾਲਤ ਵਿਚ ਸੁਧਾਰ ਆ ਰਿਹਾ ਹੈ।
ਇਹ ਮਾਮਲਾ ਜਰਮਨੀ ਦੇ ਵਿਟਨ ਦਾ ਹੈ ਅਤੇ ਬੱਚੀ ਦਾ ਨਾਂ ਐਮੀਲੀਆ ਗ੍ਰੈਬਰਜਿਕ ਹੈ। ਐਮੀਲੀਆ ਦਾ ਜਨਮ 25 ਗਰਭ ਧਾਰਨ ਦੇ 25 ਹਫ਼ਤਿਆਂ ਦੇ ਅੰਦਰ ਹੋਇਆ ਸੀ। ਲਗਾਤਾਰ ਹਸਪਤਾਲ ਵਿਚ ਐਮੀਲੀਆ ਦੀ ਦੇਖ-ਰੇਖ ਕੀਤੀ ਜਾ ਰਹੀ ਹੈ ਤੇ ਉਸ ਦਾ ਭਾਰ ਤੇਜ਼ੀ ਨਾਲ ਵਧ ਰਿਹਾ ਹੈ। ਹੁਣ ਐਮੀਲੀਆ ਦਾ ਭਾਰ 3 ਕਿੱਲੋ ਹੋ ਚੁੱਕਾ ਹੈ।