ਦੁਨੀਆ ਦੀ ਸਭ ਤੋਂ ਮਹਿੰਗੀ ਕਾਰ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼
ਦੁਨੀਆ ਦੀ ਇਸ ਸਭ ਤੋਂ ਮਹਿੰਗੀ ਦੋ ਸੀਟਾਂ ਵਾਲੀ ਕਾਰ ਵਿੱਚ 7.3 ਲੀਟਰ ਵਾਲਾ ਦਮਦਾਰ ਇੰਜਣ ਹੈ, ਜਿਸ ਦੀ ਜੋੜੀ ਛੇ ਸਪੀਡ ਵਾਲੇ ਮੈਨੂਅਲ ਗਿਅਰਬੌਕਸ ਨਾਲ ਬਣਾਈ ਗਈ ਹੈ। ਇੰਜਣ ਇੰਨਾ ਦਮਦਾਰ ਹੈ ਕਿ ਇਹ 789 ਬੀਐਚਪੀ ਦੀ ਤਾਕਤ ਪੈਦਾ ਕਰਦਾ ਹੈ, ਜਦਕਿ ਇਸ ਦਾ ਭਾਰ ਸਿਰਫ 1250 ਕਿੱਲੋ ਹੈ। ਬਰਸ਼ੇਟਾ 338 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜ ਸਕਦੀ ਹੈ।
ਇਸ ਕੰਪਨੀ ਦੀ ਖ਼ਾਸੀਅਤ ਇਹ ਹੈ ਕਿ ਇਹ ਬਹੁਤ ਘੱਟ ਗਿਣਤੀ ਵਿੱਚ ਕਾਰਾਂ ਬਣਾਉਂਦੀ ਹੈ। ਤਾਜ਼ਾ ਜ਼ੋਂਡਾ ਐਚਪੀ ਬਾਰਸ਼ੇਟਾ ਦੀਆਂ ਵੀ ਤਿੰਨ ਹੀ ਕਾਰਾਂ ਬਣਾਈਆਂ ਸਨ, ਜਿਨ੍ਹਾਂ ਵਿੱਚੋਂ ਦੋ ਵੇਚ ਦਿੱਤੀਆਂ ਤੇ ਇੱਕ ਹੋਰੈਸਿਓ ਨੇ ਆਪ ਰੱਖੀ ਹੈ।
ਜ਼ਿਕਰਯੋਗ ਹੈ ਕਿ ਹੋਰੈਸਿਓ ਪਹਿਲਾਂ ਲੈਂਬੋਰਗ਼ਿਨੀ ਲਈ ਕੰਮ ਕਰਦੇ ਸੀ। 1992 ਵਿੱਚ ਇਨ੍ਹਾਂ ਪਗ਼ਾਨੀ ਆਟੋਮੋਬਾਈਲ ਨਾਂਅ ਦੀ ਕੰਪਨੀ ਬਣਾਈ।
ਰੌਚਕ ਗੱਲ ਇਹ ਹੈ ਕਿ ਕੰਪਨੀ ਨੇ ਅਜਿਹੀਆਂ ਸਿਰਫ਼ ਤਿੰਨ ਹੀ ਕਾਰਾਂ ਬਣਾਈਆਂ ਸਨ ਤੇ ਤਿੰਨੇ ਆਪਣੇ ਮਾਲਕਾਂ ਕੋਲ ਪਹੁੰਚ ਗਈਆਂ ਹਨ।
ਹਵਾ ਨਾਲ ਗੱਲਾਂ ਕਰਦੀ ਇਸ ਕਾਰ ਵਿੱਚ ਵਿਸ਼ਬੋਨ ਸਸਪੈਂਸ਼ਨ, ਕੌਇਲ ਸਪਰਿੰਗ ਤੇ ਐਂਟੀ ਰੌਲ ਬਾਰ ਸਮੇਤ ਸੁਵਿਧਾ ਮੁਤਾਬਕ ਸੈੱਟ ਕੀਤੇ ਜਾ ਸਕਣ ਵਾਲੇ ਓਹਲਿੰਜ਼ ਸ਼ੌਕਸ ਸਵਾਰਾਂ ਨੂੰ ਆਰਾਮਦਾਇਕ ਸਫ਼ਰ ਦਿੰਦੇ ਹਨ।
ਇਸ ਕਾਰ ਨੂੰ ਇੰਗਲੈਂਡ ਦੇ ਪੱਛਮੀ ਸੁਸੈਕਸ ਸ਼ਹਿਰ ਵਿੱਚ ਚੱਲ ਰਹੇ ਗੁਡਵੁੱਡ ਫੈਸਟੀਵਲ ਆਫ ਸਪੀਡ, 2018 ਵਿੱਚ ਪ੍ਰਦਰਸ਼ਿਤ ਕੀਤਾ ਗਿਆ। ਇਸ ਕਾਰ ਦੀ ਕੀਮਤ ਹੋਸ਼ ਉਡਾਉਣ ਵਾਲੀ ਹੈ। ਬਾਸ਼ੇਰਟਾ ਦੀ ਕੀਮਤ 13.5 ਮਿਲੀਅਨ ਪਾਊਂਡ ਯਾਨੀ ਕਿ ਤਕਰੀਬਨ 122 ਕਰੋੜ ਰੁਪਏ। ਇੰਨੀ ਮਹਿੰਗੀ ਕਾਰ ਵਿੱਚ ਆਖ਼ਰ ਕੀ ਖ਼ਾਸ ਹੈ।
ਇਸ ਕਾਰ ਦਾ ਨਾਂ ਪਗ਼ਾਨੀ ਜੋਂਡਾ ਐਚਪੀ ਬਰਸ਼ੇਟਾ ਹੈ।
ਨਵੀਂ ਦਿੱਲੀ: ਇਟਲੀ ਦੀ ਸਪੋਰਟਸ ਕਾਰ ਨਿਰਮਾਤਾ ਕੰਪਨੀ ਹੋਰੈਸਿਓ ਪਗ਼ਾਨੀ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਲਾਂਚ ਕਰ ਦਿੱਤੀ ਹੈ।