25 ਸਾਲ ਤੋਂ ਬੈੱਡ ਤੋਂ ਨਹੀਂ ਉੱਠੀ ਇਹ ਦੁਨੀਆ ਦੀ ਸਭ ਤੋਂ ਮੋਟੀ ਔਰਤ
ਰਿਪੋਰਟ ਮੁਤਾਬਿਕ ਉਹ ਆਪਣੇ ਅਦਭੁਤ ਆਕਾਰ ਕਾਰਨ ਬਿਸਤਰੇ ਤੋਂ ਉੱਠਣ ਜਾਂ ਹਿੱਲਣ 'ਚ ਹੀ ਅਸਮਰਥ ਹੈ। ਭੋਜਨ ਕਰਨ, ਕੱਪੜੇ ਬਦਲਣ ਅਤੇ ਸਾਫ-ਸਫਾਈ ਸਮੇਤ ਹੋਰ ਦੈਨਿਕ ਕਾਰਜਾਂ ਲਈ ਉਹ ਆਪਣੀ ਮਾਂ ਅਤੇ ਭੈਣ ਚਾਇਮਾ ਅਬਦੁੱਲਾਤੀ 'ਤੇ ਨਿਰਭਰ ਹੈ।
ਮੋਟਾਪੇ ਕਾਰਨ ਨਾ ਇਹ ਹਿੱਲ ਸਕਦੀ ਹੈ ਅਤੇ ਨਾ ਹੀ ਆਪਣਾ ਕੋਈ ਕੰਮ ਕਰ ਸਕਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਗ੍ਰੰਥੀਆਂ ਦੇ ਨਸ਼ਟ ਹੋਣ ਕਾਰਨ ਉਸ ਦੇ ਸਰੀਰ 'ਚ ਜ਼ਿਆਦਾ ਪਾਣੀ ਜਮ੍ਹਾ ਹੋ ਜਾਂਦਾ ਹੈ।
ਅਲ ਅਰਬੀਆ ਮੁਤਾਬਿਕ ਜਨਮ ਦੇ ਸਮੇਂ ਹੀ ਉਸ ਦਾ ਭਾਰ ਆਮ ਰੂਪ ਨਾਲ 5 ਕਿੱਲੋਗਰਾਮ ਸੀ। ਡਾਕਟਰਾਂ ਨੇ ਉਸ ਨੂੰ ਏਲਿਫੇਂਟਾਈਸਿਸ ਤੋਂ ਪੀੜਤ ਪਾਇਆ। ਇਹ ਇੱਕ ਪਰਜੀਵੀ ਇਨਫੈਕਸ਼ਨ ਹੈ, ਜਿਸ ਕਾਰਨ ਉਸ ਦੀਆਂ ਲੱਤਾਂ ਦੀਆਂ ਪਿੰਨੀਆਂ 'ਚ ਸੋਜ ਪੈ ਗਈ।
ਤੁਸੀਂ ਯਕੀਨ ਕਰੋ ਜਾਂ ਨਾ ਕਰੋ, ਮਿਸਰ ਦੀ ਇਸ ਔਰਤ ਦਾ ਭਾਰ 500 ਕਿੱਲੋਗਰਾਮ ਹੈ। ਮੀਡੀਆ ਰਿਪੋਰਟ ਮੁਤਾਬਿਕ ਇਸ ਨੂੰ ਦੁਨੀਆ ਦੀ ਸਭ ਤੋਂ ਮੋਟੀ ਔਰਤ ਮੰਨਿਆ ਜਾ ਰਿਹਾ ਹੈ। 36 ਸਾਲ ਦੀ ਇਮਾਮ ਅਹਿਮਦ ਅਬਦੁੱਲਤੀ 25 ਸਾਲ ਤੋਂ ਅਲੈਗਜੈਂਡਰੀਆ ਸਥਿਤ ਆਪਣੇ ਘਰ ਤੋਂ ਬਾਹਰ ਨਹੀਂ ਨਿਕਲੀ ਹੈ।