ਦੁਨੀਆ 'ਚ ਪਹਿਲੀ ਵਾਰ ਮਿਲਿਆ ਹਨੇਰੇ 'ਚ ਚਮਕਣ ਵਾਲਾ ਡੱਡੂ
ਥਲੀ ਜੀਵਾਂ ਦੀ ਗੱਲ ਕਰੀਏ ਤਾਂ ਹਾਲੇ ਤਕ ਇਕ ਤੋਤੇ ਦੀ ਪ੍ਰਜਾਤੀ ਅਤੇ ਕੁਝ ਮੱਕੜੀਆਂ 'ਚ ਇਹ ਪ੍ਰਤੀਬਿੰਬਤ ਵਾਲਾ ਗੁਣ ਪਾਇਆ ਜਾਂਦਾ ਹੈ।
ਸਮੁੰਦਰ 'ਚ ਪਾਏ ਜਾਣ ਵਾਲੇ ਕਈ ਪਾਣੀ ਵਾਲੇ ਜੀਵਾਂ 'ਚ ਇਹ ਗੁਣ ਪਾਇਆ ਜਾਂਦਾ ਹੈ। ਕੋਰਲਸ, ਮੱਛੀਆਂ, ਸ਼ਾਰਕ ਤੇ ਇੱਥੋਂ ਤਕ ਕਿ ਕੱਛੂ ਦੀ ਇਕ ਪ੍ਰਜਾਤੀ 'ਚ ਵੀ ਇਹੀ ਗੁਣ ਪਾਇਆ ਜਾਂਦਾ ਹੈ।
ਜਲ-ਥਲੀ ਜੀਵਾਂ ਦੇ ਅੰਦਰ ਹਾਲੇ ਤਕ ਇਹ ਗੁਣ ਨਹੀਂ ਪਾਇਆ ਗਿਆ ਸੀ। ਖੋਜੀਆਂ ਨੇ ਪਾਇਆ ਕਿ ਦੱਖਣੀ ਅਮਰੀਕਾ ਦੇ ਇਹ ਪੋਲਕਾ ਨਿਸ਼ਾਨ ਵਾਲੇ ਡੱਡੂ ਬਾਕੀ ਕਿਸੇ ਵੀ ਜਾਨਵਰ ਦੇ ਮੁਕਾਬਲੇ ਬਿਲਕੁਲ ਵੱਖਰੇ ਤਰੀਕੇ ਨਾਲ ਪ੍ਰਤੀਬਿੰਬਤ ਪ੍ਰਕਿਰਿਆ ਦੀ ਵਰਤੋਂ ਕਰਦੇ ਹਨ।
ਛੋਟੀਆਂ ਤਰੰਗਾਂ ਦੇ ਪ੍ਰਕਾਸ਼ ਨੂੰ ਸੋਖਣ ਤੇ ਲੰਬੀਆਂ ਤਰੰਗਾਂ 'ਤੇ ਉਸ ਨੂੰ ਪ੍ਰਤੀਬਿੰਬਤ ਕਰਨ ਦੀ ਇਹ ਪ੍ਰਕਿਰਿਆ ਪਦਾਰਥਾਂ 'ਚ ਤਾਂ ਆਮ ਹੈ ਪਰ ਜੀਵਾਂ ਦੇ ਅੰਦਰ ਇਹ ਦੁਰਲਭ ਮੰਨੀ ਜਾਂਦੀ ਹੈ।
ਜਦੋਂ ਖੋਜੀਆਂ ਨੇ ਪਰਾਬੈਂਗਨੀ ਕਿਰਨਾਂ ਨਾਲ ਲੈਸ ਇਕ ਫਲੈਸ਼ ਲਾਈਟ ਰਾਹੀਂ ਇਸ ਡੱਡੂ 'ਤੇ ਰੋਸ਼ਨੀ ਪਾਈ ਤਾਂ ਲਾਲ ਦੀ ਥਾਂ ਉਨ੍ਹਾਂ ਦੇ ਅੰਦਰੋਂ ਗੂੜ੍ਹੇ ਹਰੇ ਤੇ ਨੀਲੇ ਰਗ ਦਾ ਪ੍ਰਕਾਸ਼ ਨਿਕਲਣ ਲੱਗਦਾ ਹੈ। ਇਹ ਡੱਡੂ ਜ਼ਿਆਦਾਤਰ ਦਰੱਖ਼ਤਾਂ 'ਤੇ ਰਹਿੰਦੇ ਹਨ।
ਆਮ ਰੋਸ਼ਨੀ 'ਚ ਇਹ ਰੰਗ ਪੋਲਕਾ ਡਾਟਸ ਵਾਂਗ ਨਜ਼ਰ ਆਉਂਦੇ ਹਨ ਪਰ ਹਨੇਰੇ 'ਚ ਇਹ ਗੂੜ੍ਹੇ ਨੀਲੇ ਤੇ ਹਰੇ ਰੰਗ ਦੀ ਰੋਸ਼ਨੀ 'ਚ ਬਦਲ ਜਾਂਦੇ ਹਨ।
ਬਵੇਨਜ਼ ਆਇਰੀਜ਼ : ਵਿਗਿਆਨੀਆਂ ਨੇ ਹਨੇਰੇ 'ਚ ਚਮਕਣ ਵਾਲੇ ਡੱਡੂਆਂ ਦੀ ਨਵੀਂ ਪ੍ਰਜਾਤੀ ਲੱਭੀ ਹੈ। ਇਨ੍ਹਾਂ ਡੱਡੂਆਂ ਨੂੰ ਦੱਖਣੀ ਅਮਰੀਕਾ ਦੇ ਅਰਜਨਟੀਨਾ 'ਚ ਲੱਭਿਆ ਗਿਆ ਹੈ। ਇਸ ਦੇ ਉੱਪਰ ਹਰੇ, ਪੀਲੇ ਅਤੇ ਲਾਲ ਰੰਗ ਦੇ ਧੱਬੇ ਹਨ।