ਫਲੋਰੀਡਾ: ਅਮਰੀਕੀ ਸੂਬੇ ਫਲੋਰੀਡਾ ਦੇ ਡਿਵੈਲਪਰਾਂ ਨੇ ਵਿਸ਼ਵ ਦੀ ਪਹਿਲੀ ਮਹਾਂਮਾਰੀ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਉੱਚੀ ਇਮਾਰਤ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਇਸ ਲੀਗੇਸੀ ਟਾਵਰ ਵਿੱਚ ਬੈਕਟੀਰੀਆ ਨੂੰ ਮਾਰਨ ਵਾਲੇ ਰੋਬੋਟ, ਛੋਹ ਰਹਿਤ ਟੈਕਨੋਲੌਜੀ ਤੇ ਆਧੁਨਿਕ ਹਵਾ ਸ਼ੁੱਧਤਾ ਪ੍ਰਣਾਲੀਆਂ ਦੀ ਸੁਵਿਧਾ ਹੋਵੇਗੀ। ਇਸ ਇਮਾਰਤ ਵਿੱਚ ਨਿਵਾਸੀਆਂ ਨੂੰ ਭਵਿੱਖ ਦੀਆਂ ਬੀਮਾਰੀਆਂ ਤੋਂ ਬਚਾਉਣ ਤੇ ਹਵਾ ਨੂੰ ਸਾਫ਼ ਰੱਖਣ ਦੀ ਸਮਰੱਥਾ ਹੋਵੇਗੀ।


ਹਾਸਲ ਜਾਣਕਾਰੀ ਅਨੁਸਾਰ, ਇਹ ਬੇਹੱਦ ਉੱਚੀ ਇਮਾਰਤ ਲੋਕਾਂ ਨੂੰ ਮਹਾਂਮਾਰੀ ਤੋਂ ਸੁਰੱਖਿਅਤ ਰੱਖੇਗੀ। ਇਸ ਵਿੱਚ ਹੋਟਲ ਤੇ ਹਸਪਤਾਲ ਵੀ ਹੋਣਗੇ। ਇਸ 55 ਮੰਜ਼ਲਾ ਇਮਾਰਤ ਦੇ ਨਿਰਮਾਣ 'ਤੇ 500 ਮਿਲੀਅਨ ਡਾਲਰ ਦਾ ਬਜਟ ਲੱਗੇਗਾ। ਇਸ ਵਿੱਚ ਬਣੇ ਹੋਟਲ ਤੇ ਘਰ ਮਹਾਮਾਰੀ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਜਾਣਗੇ।






ਮਹਾਂਮਾਰੀਆਂ ਤੋਂ ਬਚਾਉਣ ਲਈ ਸਾਰੀਆਂ ਸਹੂਲਤਾਂ ਵੀ ਇਸ ਇਮਾਰਤ ਵਿੱਚ ਮੌਜੂਦ ਹੋਣਗੀਆਂ। ਹਵਾਦਾਰੀ ਪ੍ਰਣਾਲੀ ਤੇ ਅਜਿਹੀਆਂ ਬਹੁਤ ਸਾਰੀਆਂ ਸਹੂਲਤਾਂ ਲਈ ਵਿਸ਼ੇਸ਼ ਉਪਕਰਣ ਹੋਣਗੇ। ਸਫਾਈ ਲਈ ਅਜਿਹੇ ਰੋਬੋਟਸ ਦੀ ਵਰਤੋਂ ਕੀਤੀ ਜਾਵੇਗੀ, ਜੋ ਬੈਕਟੀਰੀਆ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਮਾਰ ਦੇਣਗੇ। ਇੰਝ ਇਮਾਰਤ ਬੈਕਟੀਰੀਆ ਮੁਕਤ ਰਹੇਗੀ।


ਲਿਫਟ ਵਿੱਚ ਦਾਖਲ ਹੋਣ ਲਈ ਟੱਚਲੈੱਸ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਏਗੀ। ਇਸ ਇਮਾਰਤ ਵਿੱਚ ਇੱਕ ਹਵਾ ਸ਼ੁੱਧਤਾ ਪ੍ਰਣਾਲੀ ਹੋਵੇਗੀ ਤੇ ਹਸਪਤਾਲ ਹੋਣਗੇ, ਤਾਂ ਜੋ ਲੋੜ ਪੈਣ 'ਤੇ ਲੋਕਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਮਿਲ ਸਕੇ। ਲੋਕਾਂ ਲਈ ਅਜਿਹੀਆਂ ਸਾਰੀਆਂ ਸਹੂਲਤਾਂ ਇਸ ਇਮਾਰਤ ਵਿੱਚ ਹੋਣਗੀਆਂ, ਜਿਸ ਨਾਲ ਉਨ੍ਹਾਂ ਨੂੰ ਕਿਸੇ ਮੁਸ਼ਕਲ ਵਿੱਚ ਬਾਹਰ ਨਹੀਂ ਜਾਣਾ ਪਵੇਗਾ ਤੇ ਨਾ ਹੀ ਲੋਕਾਂ ਦਾ ਸਮਾਂ ਬਰਬਾਦ ਹੋਵੇਗਾ। ਸਾਰੀਆਂ ਸਹੂਲਤਾਂ ਸਮੇਂ ਸਿਰ ਉਪਲਬਧ ਹੋਣਗੀਆਂ। ਇਸ ਇਮਾਰਤ ਨੂੰ 2024 ਤੱਕ ਪੂਰਾ ਕਰਨ ਦਾ ਟੀਚਾ ਮਿਥਿਆ ਗਿਆ ਹੈ।


 


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904