ਬਣਾ ਦਿੱਤੀ ਦੁਨੀਆ ਦੀ ਸਭ ਤੋਂ ਹਲਕੀ ਘੜੀ
ਵਿਗਿਆਨਕਾਂ ਨੇ ਘੜੀ ਦੀ ਪੱਟੀ ਵਿਚ ਗ੍ਰੇਫੀਨ ਦੀ ਅੰਦਰਲੀ ਮਾਤਰਾ ਮਿਲਾ ਕੇ ਭਾਰ ਨੂੰ ਘੱਟ ਕਰਨ 'ਚ ਸਫ਼ਲਤਾ ਪਾਈ ਹੈ। ਐਕਸ-ਰੇ ਟੋਮੋਗ੍ਰਾਫੀ (ਅੰਤਰਿਕ ਯੰਤਰਾਂ ਦਾ ਚਿੱਤਰ) ਅਤੇ ਰਮਨ ਸਪੇਕਟ੫ੋਸਕੋਪੀ ਤੋਂ ਇਸ ਦੀ ਗੁਣਵੱਤਾ ਦੀ ਜਾਂਚ ਕੀਤੀ ਗਈ ਹੈ। ਭਾਰ ਘੱਟ ਹੋਣ ਦੇ ਇਲਾਵਾ ਇਹ ਆਮ ਘੜੀਆਂ ਦੀ ਤੁਲਨਾ 'ਚ ਜ਼ਿਆਦਾ ਸਮੇਂ ਤਕ ਚੱਲਣ ਦੇ ਵੀ ਯੋਗ ਹੈ। ਪ੍ਰੋਫੈਸਰ ਰਾਬਰਟ ਯੰਗ ਨੇ ਦੱਸਿਆ ਕਿ ਭਵਿੱਖ 'ਚ 40 ਗ੍ਰਾਮ ਤੋਂ ਵੀ ਘੱਟ ਭਾਰ ਵਾਲੀ ਘੜੀ ਦਾ ਨਿਰਮਾਣ ਸੰਭਵ ਹੋ ਸਕੇਗਾ। ਇਸ ਘੜੀ ਦੇ ਹੋਰ ਯੰਤਰਾਂ 'ਚ ਗ੍ਰੇਫੀਨ ਨੂੰ ਮਿਲਾਉਣ ਨਾਲ ਸੰਭਵ ਹੋਵੇਗਾ।
ਮੈਨਚੇਸਟਰ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਘੜੀ ਨਿਰਮਾਤਾ ਕੰਪਨੀ ਰਿਚਰਡ ਮਿੱਲ ਅਤੇ ਮੈਕਲਰੀਨ ਐੱਫ-1 ਦੇ ਨਾਲ ਮਿਲ ਕੇ ਇਸ ਨੂੰ ਬਣਾਇਆ ਹੈ। ਇਸ ਨੂੰ ਆਰਐੱਮ 50-03 ਦਾ ਨਾਮ ਦਿੱਤਾ ਗਿਆ ਹੈ। ਘੜੀ ਵਿਚ ਇਸਤੇਮਾਲ ਗ੍ਰੇਫੀਨ ਮਿਸ਼ਰਨ ਨੂੰ ਗ੍ਰਾਫ਼ ਟੀਪੀਟੀ ਕਿਹਾ ਜਾਂਦਾ ਹੈ। ਇਹ ਆਮ ਤੌਰ 'ਤੇ ਇਸਤੇਮਾਲ ਕੀਤੇ ਜਾਣ ਵਾਲੇ ਪਦਾਰਥਾਂ ਤੋਂ ਬਹੁਤ ਹਲਕਾ ਹੈ। ਗ੍ਰੇਫੀਨ ਸਿਰਫ਼ ਇਕ ਅਣੂ ਤਕ ਹੀ ਮੋਟਾ ਹੁੰਦਾ ਹੈ। ਪਹਿਲੀ ਵਾਰ 2004 'ਚ ਪਤਾ ਲਗਾਇਆ ਗਿਆ ਸੀ । ਇਸ ਦੀ ਮਦਦ ਨਾਲ ਵਧੀਆ ਗੁਣਵੱਤਾ ਵਾਲੇ ਵਾਹਨ ਅਤੇ ਜਹਾਜ਼ਾਂ ਯੰਤਰਾਂ ਦੇ ਇਲਾਵਾ ਮੁੜਨ ਵਾਲੇ ਮੋਬਾਈਲ ਫੋਨ, ਟੈਬਲੇਟ ਅਤੇ ਬਿਜਲੀ ਸਟੋਰ ਕਰਨ ਵਾਲੇ ਯੰਤਰ ਵੀ ਬਣਾਏ ਜਾ ਸਕਦੇ ਹਨ।
ਬ੍ਰਿਟਿਸ਼ ਵਿਗਿਆਨਕਾਂ ਨੇ ਵੰਡਰ ਮੈਟੀਰੀਅਲ ਦੇ ਨਾਮ ਤੋਂ ਮਸ਼ਹੂਰ ਗ੍ਰੇਫੀਨ ਦੀ ਮਦਦ ਨਾਲ ਹੁਣ ਤਕ ਦੀ ਸਭ ਤੋਂ ਹਲਕੀ ਗੁੱਟ ਘੜੀ ਬਣਾਉਣ 'ਚ ਸਫ਼ਲਤਾ ਹਾਸਿਲ ਕੀਤੀ ਹੈ। ਇਸ ਦਾ ਭਾਰ ਸਿਰਫ਼ 40 ਗ੍ਰਾਮ ਹੈ। ਇਸ ਦੀ ਗੁਣਵੱਤਾ ਆਮ ਘੜੀ ਦੀ ਤੁਲਨਾ ਵਿਚ ਵਧੀਆ ਹੈ।