ਮੰਗਲ 'ਤੇ ਜੀਵਨ, ਵਿਕਸਤ ਹੋਏ ਗੰਡੋਏ
ਹਾਲੈਂਡ ਦੀ ਵੈਜਨਿਨਗੇਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਨਾਸਾ ਵਲੋਂ ਉਪਲੱਬਧ ਕਰਾਈ ਗਈ ਮੰਗਲ ਗ੍ਰਹਿ ਦੀ ਮਿੱਟੀ 'ਚ ਰੁਕੋਲਾ ਨਾਂ ਦੇ ਬੂਟੇ ਨੂੰ ਫੁੱਟਦੇ ਦੇਖਿਆ। ਇਸ ਦੇ ਬਾਅਦ ਮਿੱਟੀ 'ਚ ਖਾਦ ਪਾਈ ਗਈ।
ਲੰਡਨ : ਵਿਗਿਆਨੀਆਂ ਨੇ ਨਵੀਂ ਖੋਜ ਨਾਲ ਮੰਗਲ ਗ੍ਰਹਿ 'ਤੇ ਮਾਨਵ ਜੀਵਨ ਦੇ ਵਿਕਸਤ ਹੋਣ ਦੀ ਆਸ ਜਾਗੀ ਹੈ। ਅਸਲ 'ਚ ਇਨਸਾਨਾਂ ਨਾਲ ਰਹਿਣ ਵਾਲੇ ਜੀਵ ਮੰਗਲ ਦੀ ਮਿੱਟੀ 'ਚ ਜ਼ਿੰਦਾ ਰਹਿਣ 'ਚ ਕਾਮਯਾਬ ਰਹੇ।
ਖੇਤੀ ਕਰਨ ਲਈ ਗੰਡੋਇਆਂ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਇਹ ਜੈਵਿਕ ਰਹਿੰਦ ਖੂੰਹਦ ਨੂੰ ਖਾਦ ਵਿਚ ਬਦਲਦੇ ਹਨ। ਉਹ ਮਿੱਟੀ ਦੇ ਅੰਦਰ ਟੋਏ ਬਣਾ ਕੇ ਇਸ ਨੂੰ ਉਪਜਾਊ ਬਣਾਉਂਦੇ ਹਨ। ਇਸ ਨਾਲ ਦਰੱਖਤ-ਬੂਟਿਆਂ ਤਕ ਪਾਣੀ ਵੀ ਪਹੁੰਚ ਜਾਂਦਾ ਹੈ। ਵਿ
ਹੁਣ ਮੰਗਲ ਗ੍ਰਹਿ 'ਤੇ ਕਾਇਮ ਗੁਰੁਤੀ ਆਕਰਸ਼ਣ ਵਾਲੀ ਸਥਿਤੀ 'ਚ ਗੰਡੋਏ ਸਮੇਤ ਹੋਰ ਜੀਵਾਂ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਗਿਆਨੀਆਂ ਮੁਤਾਬਿਕ, ਉਨ੍ਹਾਂ ਨੇ ਪੁਰਾਣੀ ਖੋਜ ਵਿਚ ਪਾਇਆ ਸੀ ਕਿ ਮੰਗਲ ਗ੍ਰਹਿ ਦੀ ਮਿੱਟੀ ਪਾਣੀ ਨੂੰ ਸੁਕਾਉਣ 'ਤੇ ਉਨੀ ਸਮਰੱਥ ਨਹੀਂ ਹੈ। ਗੰਡੋਏ ਦੇ ਵਿਕਾਸ ਨਾਲ ਇਸ ਸਮੱਸਿਆ ਦਾ ਨਿਪਟਾਰਾ ਹੋ ਗਿਆ ਹੈ।
ਤਜਰਬੇ ਦੇ ਅਖੀਰ 'ਚ ਵਿਗਿਆਨੀਆਂ ਨੇ ਪਾਇਆ ਕਿ ਮਿੱਟੀ 'ਚ ਦੋ ਹੋਰ ਗੰਡੋਏ ਪੈਦਾ ਹੋਏ। ਇਸ ਤੋਂ ਸਾਫ਼ ਹੋ ਗਿਆ ਕਿ ਲਾਲ ਗ੍ਰਹਿ 'ਤੇ ਵੀ ਮਾਨਵ ਜੀਵਨ ਲਈ ਸਭ ਤੋਂ ਜ਼ਰੂਰੀ ਅਨਾਜ ਉਗਾਇਆ ਜਾ ਸਕਦਾ ਹੈ।