ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ਦੀ ਦੇਸ਼ 'ਚ ਬਹੁਤ ਜ਼ਿਆਦਾ ਮੰਗ ਹੈ। ਹਰ ਸਾਲ ਕੰਪਨੀ ਹਜ਼ਾਰਾਂ ਕਾਰਾਂ ਵੇਚਦੀ ਹੈ। ਗਾਹਕ ਜਾਂ ਤਾਂ ਕਾਰ ਨੂੰ ਨਕਦ 'ਚ ਖਰੀਦਦੇ ਹਨ ਜਾਂ ਕਈ ਵਾਰ ਫਾਇਨੈਂਸ ਕਰਵਾਉਂਦੇ ਹਨ। ਗ੍ਰਾਹਕਾਂ ਨੂੰ ਫਾਇਨੈਂਸ ਵਿੱਚ ਕੋਈ ਮੁਸ਼ਕਲ ਨਾ ਆਵੇ, ਇਸ ਲਈ ਕੰਪਨੀ ਸਮਾਰਟ ਫਾਇਨੈਂਸ ਸਰਵਿਸ ਲੈ ​​ਕੇ ਆਈ ਹੈ। ਇਹ ਸਰਵਿਸ Arena ਕਸਟਮਰਸ ਲਈ ਅਰੰਭ ਕੀਤੀ ਗਈ ਇੱਕ ਸਿੰਗਲ ਸਟਾਪ ਆਨਲਾਈਨ ਫਾਇਨੈਂਸ ਸਰਵਿਸ ਹੈ। ਜੇ ਤੁਸੀਂ ਵੀ ਇਸ ਸੇਵਾ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਕੰਪਨੀ ਦੀ ਵੈਬਸਾਈਟ 'ਤੇ ਜਾ ਸਕਦੇ ਹੋ।


ਮਾਰੂਤੀ ਸੁਜ਼ੂਕੀ ਵਲੋਂ ਸ਼ੁਰੂ ਕੀਤੀ ਗਈ ਇਸ ਡਿਜੀਟਲ ਸੇਵਾ ਵਿੱਚ ਕਾਰਾਂ ਖਰੀਦਣ ਵਾਲੇ ਗਾਹਕ ਆਪਣੀ ਜ਼ਰੂਰਤ ਦੇ ਅਨੁਸਾਰ ਫਾਇਨੈਂਸ ਆਪਸ਼ਨਸ ਦੀ ਚੋਣ ਕਰ ਸਕਦੇ ਹਨ। ਇਸ ਦੇ ਲਈ ਕੰਪਨੀ ਨੇ 12 ਫਾਇਨੈਂਸਰਸ ਨਾਲ ਕਾਂਟਰੈਕਟ ਕੀਤਾ ਹੈ, ਜਿਨ੍ਹਾਂ ਵਿੱਚ ਸਟੇਟ ਬੈਂਕ ਆਫ਼ ਇੰਡੀਆ, ਐਚਡੀਐਫਸੀ, ਆਈਸੀਆਈਸੀਆਈ, ਮਹਿੰਦਰਾ ਫਾਇਨੈਂਸ, ਇੰਡਸਇੰਡ ਬੈਂਕ, ਬੈਂਕ ਆਫ ਬੜੌਦਾ, ਚੋਲਾਮੰਡਲਮ ਫਾਇਨਾਂਸ, ਕੋਟਕ ਮਹਿੰਦਰਾ ਪ੍ਰਾਈਮ, ਐਕਸਿਸ ਬੈਂਕ, ਏਯੂ ਸਮਾਲ ਫਾਇਨਾਂਸ ਬੈਂਕ, ਯੈਸ ਬੈਂਕ ਅਤੇ ਐਚਡੀਬੀ ਵਿੱਤੀ ਸੇਵਾਵਾਂ ਸ਼ਾਮਲ ਹਨ। ਭਵਿੱਖ ਵਿੱਚ ਮਾਰੂਤੀ ਸੂਬਿਆਂ ਵਿੱਚ ਇਸ ਸੂਚੀ ਨੂੰ ਹੋਰ ਵੀ ਵਧਾ ਸਕਦੀ ਹੈ।

ਹੁਣ ਬੇਹੱਦ ਸਪੋਰਟੀ ਲੁੱਕ 'ਚ ਆਏਗੀ ਸਵਿਫ਼ਟ, ਮਿਲਣਗੇ ਕਈ ਅਪਡੇਟਡ ਫ਼ੀਚਰਜ਼

ਇਹ ਸੇਵਾ ਹੁਣੇ ਹੀ 30 ਸ਼ਹਿਰਾਂ ਵਿੱਚ ਸ਼ੁਰੂ ਹੋਈ ਹੈ। ਇਨ੍ਹਾਂ ਵਿੱਚ ਦਿੱਲੀ ਐਨਸੀਆਰ, ਜੈਪੁਰ, ਅਹਿਮਦਾਬਾਦ, ਚੇਨਈ, ਹੈਦਰਾਬਾਦ, ਪੁਣੇ, ਮੁੰਬਈ, ਬੰਗਲੁਰੂ, ਲਖਨਊ, ਕੋਚਿਨ ਅਤੇ ਕੋਲਕਾਤਾ ਸ਼ਾਮਲ ਹਨ। ਕੋਰੋਨਾ ਯੁੱਗ 'ਚ ਕਾਰਾਂ ਦਾ ਫਾਇਨੈਂਸ ਕਰਨਾ ਆਸਾਨ ਨਹੀਂ ਹੈ। ਹੁਣ ਫਾਇਨੈਂਸ ਦੀ ਇਹ ਪ੍ਰਕਿਰਿਆ ਪਹਿਲਾਂ ਨਾਲੋਂ ਬਹੁਤ ਸੌਖੀ ਹੋ ਗਈ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ