ਕੈਥਲ: ਅੱਜ ਕੈਥਲ ਦੇ ਜਾਟ ਸ਼ਾਈਨਿੰਗ ਸਟਾਰ ਪਬਲਿਕ ਸਕੂਲ 'ਚ ਕੋਰੋਨਾ ਟੀਕਾਕਰਣ ਦੀ ਸ਼ੁਰੂਆਤ ਹੋਣੀ ਸੀ। ਕੈਥਲ ਦੇ ਵਿਧਾਇਕ ਲਿਲਰਾਮ ਨੇ ਇਸ ਦੀ ਸ਼ੁਰੂਆਤ ਕਰਨੀ ਸੀ, ਪਰ ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਲੋਕ ਪਹੁੰਚੇ ਗਏ ਅਤੇ ਉਨ੍ਹਾਂ ਵੈਕਸੀਨ ਅਤੇ ਵਿਧਾਇਕ ਦੋਨਾਂ ਦਾ ਜ਼ੋਰਦਾਰ ਵਿਰੋਧ ਕੀਤਾ।ਉਨ੍ਹਾਂ ਦਾ ਕਹਿਣਾ ਹੈ ਕਿ ਇਹ ਟੀਕਾ ਵਿਧਾਇਕ ਪਹਿਲਾਂ ਆਪਣੇ ਆਪ ਨੂੰ ਲਵਾਉਣ।
ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਕੋਵਿਡ-19 ਟੀਕਾ ਰਾਜ ਮੰਤਰੀ ਕਮਲੇਸ਼ ਟਾਂਡਾ ਨੂੰ ਲਗਵਾਇਆ ਜਾਵੇ ਅਤੇ ਉਨਾਂ ਦੇ ਪਰਿਵਾਰ ਨੂੰ ਵੀ ਦਿੱਤਾ ਜਾਏ।ਇਸ ਤੋਂ ਬਆਦ ਟੀਕੇ ਦੇ ਨਤੀਜੇ ਵੇਖ ਕੇ ਹੀ ਬਾਕੀ ਲੋਕਾਂ ਨੂੰ ਇਹ ਟੀਕਾ ਦਿੱਤਾ ਜਾਏ।ਕਿਸਾਨਾਂ ਨੇ ਕਿਹਾ ਕਿ ਉਹ ਇਸ ਵੈਕਸੀਨ ਦਾ ਵਿਰੋਧ ਕਰਦੇ ਹਨ ਅਤੇ ਮੰਤਰੀ ਅਨਿਲ ਵਿੱਜ ਨੇ ਵੀ ਟੀਕਾ ਲਵਾਇਆ ਸੀ ਜਿਸ ਮਗਰੋਂ ਉਹ ਕਈ ਦਿਨ ਜ਼ੇਰੇ ਇਲਾਜ ਰਹੇ ਸੀ।
ਉਨ੍ਹਾਂ ਕਿਹਾ ਕਿ ਹੁਣ ਇਹ ਟੀਕਾ ਆਮ ਲੋਕਾਂ ਨੂੰ ਵੀ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਕੋਲ ਬਹੁਤੇ ਪ੍ਰਬੰਧ ਨਹੀਂ ਹਨ।ਉਨ੍ਹਾਂ ਸਵਾਲ ਚੁੱਕਦੇ ਹੋਏ ਕਿਹਾ ਕਿ ਜੇ ਕਿਸੇ ਨੂੰ ਕੁਝ ਵੀ ਹੁੰਦਾ ਹੈ ਤਾਂ ਉਸਦਾ ਜ਼ਿੰਮੇਵਾਰ ਕੌਣ ਹੈ।
ਵੈਕਸੀਨੇਸ਼ਨ ਸੈਂਟਰ ਬਾਹਰ ਕਿਸਾਨਾਂ ਕੀਤਾ ਹੰਗਾਮਾ, ਵਿਧਾਇਕ ਦਾ ਜ਼ੋਰਦਾਰ ਵਿਰੋਧ
ਏਬੀਪੀ ਸਾਂਝਾ
Updated at:
16 Jan 2021 03:42 PM (IST)
ਅੱਜ ਕੈਥਲ ਦੇ ਜਾਟ ਸ਼ਾਈਨਿੰਗ ਸਟਾਰ ਪਬਲਿਕ ਸਕੂਲ 'ਚ ਕੋਰੋਨਾ ਟੀਕਾਕਰਣ ਦੀ ਸ਼ੁਰੂਆਤ ਹੋਣੀ ਸੀ। ਕੈਥਲ ਦੇ ਵਿਧਾਇਕ ਲਿਲਰਾਮ ਨੇ ਇਸ ਦੀ ਸ਼ੁਰੂਆਤ ਕਰਨੀ ਸੀ, ਪਰ ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਲੋਕ ਪਹੁੰਚੇ ਗਏ ਅਤੇ ਉਨ੍ਹਾਂ ਵੈਕਸੀਨ ਅਤੇ ਵਿਧਾਇਕ ਦੋਨਾਂ ਦਾ ਜ਼ੋਰਦਾਰ ਵਿਰੋਧ ਕੀਤਾ।
- - - - - - - - - Advertisement - - - - - - - - -