ਰੇਵਾੜੀ: ਅੱਜ ਦੇਸ਼ ਭਰ ਅੰਦਰ ਫਰੰਟ ਲਾਇਨ ਵਰਕਰਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਰਹੀ ਹੈ।ਪਰ ਇਸ ਦੌਰਾਨ ਜਿੱਥੇ ਲੋਕ ਵੈਕਸੀਨ ਲਗਵਾ ਰਹੇ ਹਨ ਉਥੇ ਹੀ ਇਸ ਵੈਕਸੀਨ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ।ਹਰਿਆਣਾ ਦੇ ਰੇਵਾੜੀ ਵਿੱਚ ਕਈ ਫਰੰਟ ਲਾਇਨ ਵਰਕਰਾਂ ਨੇ ਕੋਰੋਨਾ ਟੀਕਾ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਹੈ।

ਇਨ੍ਹਾਂ ਫਰੰਟ ਲਾਇਨ ਵਰਕਰਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਕੌਣ ਹੋਏਗਾ ਜ਼ਿੰਮੇਦਾਰ।ਇਸ ਮਗਰੋਂ ਸਹਿਤ ਅਧਿਕਾਰੀ ਇਨ੍ਹਾਂ ਫਰੰਟ ਲਾਇਨ ਵਰਕਰਾਂ ਨੂੰ ਸਮਝਾਉਣ ਵਿੱਚ ਲੱਗੇ ਹਨ।ਇਨ੍ਹਾਂ ਫਰੰਟ ਲਾਇਨ ਵਰਕਰਾਂ ਦੇ ਸ਼ੰਕੇ ਦੂਰ ਕਰਨ ਲਈ ਸਹਿਤ ਅਧਿਕਾਰੀਆਂ ਨੇ ਇਹ ਕਿਹਾ ਹੈ ਕਿ ਪਹਿਲਾਂ ਅਸੀਂ ਲਗਾ ਲੈਂਦੇ ਹਾਂ ਕੋਰੋਨਾ ਵੈਕਸੀਨ ਉਸ ਮਗਰੋਂ ਤੁਸੀਂ ਲਗਵਾ ਲੈਣਾ।ਦੱਸ ਦੇਈਏ ਕਿ ਪਹਿਲੇ ਦਿਨ 100 ਫਰੰਟ ਲਾਇਨ ਵਰਕਰਾਂ ਨੇ ਲਵਾਉਣਾ ਸੀ ਕੋਰੋਨਾ ਟੀਕਾ ਪਰ ਇਸ ਦੌਰਾਨ ਸਿਰਫ 47 ਵਰਕਰ ਹੀ ਪਹੁੰਚੇ ਜਿਨ੍ਹਾਂ ਵਿਚੋਂ 18ਨੇ ਮਨ੍ਹਾ ਕਰ ਦਿਤਾ।