ਦਿੱਲੀ-ਐਨਸੀਆਰ 'ਚ ਕੜਾਕੇ ਦੀ ਠੰਡ ਦੇ ਨਾਲ ਅੱਜ ਸੰਘਣੀ ਧੁੰਦ ਛਾਈ ਹੋਈ ਹੈ। ਠੰਡ ਦੇ ਨਾਲ ਪੈ ਰਹੀ ਧੁੰਦ ਨੇ ਲੋਕਾਂ ਦੀਆਂ ਪਰੇਸ਼ਾਨੀਆਂ ਹੋਰ ਵਧਾ ਦਿੱਤੀਆਂ ਹਨ। ਦਿੱਲੀ-ਐਨਸੀਆਰ 'ਚ ਏਨਾ ਕੋਰਾ ਹੈ ਕਿ ਕੁਝ ਦਿਖਾਈ ਨਹੀਂ ਦੇ ਰਿਹਾ ਹੈ। ਵਿਜ਼ੀਬਿਲਿਟੀ ਕਾਫੀ ਘੱਟ ਹੈ। ਸੜਕ 'ਤੇ ਵਾਹਨ ਹੌਲੀ ਹੌਲੀ ਚੱਲ ਰਹੇ ਹਨ। ਉੱਥੇ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਤੋਂ ਸੀਤ ਲਹਿਰ ਦਾ ਪ੍ਰਕੋਪ ਹੋਰ ਵਧ ਜਾਵੇਗਾ।


ਰਾਜਧਾਨੀ ਦਿੱਲੀ ਦੇ ਦੁਆਰਕਾ ਤੇ ਧੌਲਾ ਕੂੰਆਂ 'ਚ ਵਿਜ਼ੀਬਿਲਿਟੀ ਕਾਫੀ ਘੱਟ ਹੈ। ਵਿਜ਼ੀਬਿਲਿਟੀ ਬੇਹੱਦ ਘੱਟ ਹੋਣ ਦੇ ਚੱਲਦਿਆਂ ਸੜਕਾਂ ਤੇ ਗੱਡੀਆਂ ਦੀ ਲਾਈਟ ਚਲਾਉਣ ਤੇ ਵੀ ਕੁਝ ਦਿਖਾਈ ਨਹੀਂ ਦੇਲ ਰਿਹਾ। ਅਜਿਹੇ 'ਚ ਵਾਹਨ ਚਾਲਕਾਂ ਨੂੰ ਗੱਡੀ ਚਲਾਉਣ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਧੁੰਦ ਦਾ ਅਸਰ ਰੇਲ ਆਵਾਜਾਈ ਤੇ ਫਲਾਇਟਸ 'ਤੇ ਵੀ ਪਿਆ ਹੈ। ਕਈ ਫਲਾਇਟਸ ਰੱਦ ਹੋ ਗਈਆਂ। ਦਿੱਲੀ ਹਵਾਈ ਅੱਡੇ ਤੋਂ ਘੱਟੋ-ਘੱਟ ਚਾਰ ਉਡਾਣਾਂ 'ਚ ਦੇਰੀ ਹੋ ਰਹੀ ਹੈ। ਇਸ ਤੋਂ ਇਲਾਵਾ ਕੋਰੇ ਕਾਰਨ ਘੱਟ ਤੋਂ ਘੱਟ ਇਕ ਉਡਾਣ ਰੱਦ ਕਰ ਹੈ। ਉੱਥੇ ਰੇਲ ਸੰਚਾਲਨ ਵੀ ਪ੍ਰਭਾਵਿਤ ਹੋ ਗਿਆ ਹੈ।

ਭਾਰਤੀ ਮੌਸਮ ਵਿਭਾਗ ਦੇ ਮੁਤਾਬਕ, ਦਿੱਲੀ ਦੇ ਪਾਲਮ 'ਚ ਅੱਜ ਸਵੇਰੇ ਸਾਢੇ ਪੰਜ ਵਜੇ 9.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਜੋ ਅਗਲੇ 24 ਘੰਟੇ ਦੌਰਾਨ 0.2 ਡਿਗਰੀ ਤਕ ਡਿੱਗਣ ਦੀ ਸੰਭਾਵਨਾ ਹੈ। ਦਿੱਲੀ 'ਚ ਧੁੰਦ ਦੇ ਨਾਲ ਪ੍ਰਦੂਸ਼ਣ ਦੀ ਵੀ ਮਾਰ ਪੈ ਰਹੀ ਹੈ।

ਮੌਸਮ ਵਿਭਾਗ ਦੇ ਮੁਤਾਬਕ ਦਿੱਲੀ, ਲਖਨਊ ਤੇ ਅੰਮ੍ਰਿਤਸਰ ਚ ਕੋਰਾ ਛਾਇਆ ਹੋਇਆ ਹੈ। ਇਨ੍ਹਾਂ ਥਾਵਾਂ 'ਤੇ ਜ਼ੀਰੋ ਵਿਜ਼ੀਬਿਲਿਟੀ ਰਿਕਾਰਡ ਕੀਤੀ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਕੋਰੇ ਦੀ ਸਥਿਤੀ 17 ਜਨਵਰੀ ਦੀ ਸਵੇਰ ਵੀ ਹੋਣ ਦੀ ਸੰਭਾਵਨਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ