ਇਸ ਮਾਮਲੇ 'ਚ ਥਾਣਾ ਪੀਏਯੂ 'ਚ ਸਾਲ 2012 'ਚ ਚਾਰਾਂ ਮੁਲਜ਼ਮਾਂ ਖਿਲਾਫ ਪਰਚਾ ਦਾਇਰ ਕੀਤਾ ਗਿਆ ਸੀ। ਜਿਸ ਮੁਤਾਬਕ ਇੰਦਰਜੀਤ ਆਨੰਦ ਨੇ ਪੰਜਾਬ ਨੈਸ਼ਨਲ ਬੈਂਕ ਦੀ ਦਿੱਲੀ ਬ੍ਰਾਂਚ ਦਾ ਇੱਕ ਕਰੋੜ ਸੱਤ ਲੱਖ 12 ਹਜ਼ਾਰ 500 ਦਾ ਚੈਕ ਲੁਧਿਆਣਾ ਦੇ ਬਾੜੇਵਾਲ ਰੋੜ ਦੀ ਬ੍ਰਾਂਚ 'ਚ ਆਪਣੇ ਖਾਤੇ 'ਚ ਲਾਇਆ ਸੀ। ਜਿਸ 'ਤੇ ਨਿਰਮਲ ਦਰਬਾਰ ਦੀ ਮੁਹਰ ਲੱਗੀ ਸੀ ਅਤੇ ੲਸਿ ਚੈਕ 14 ਫਰਵਰੀ ਨੂੰ ਕੈਸ਼ ਵੀ ਹੋਇਆ।
ਮੁਲਜ਼ਮ ਨੇ ਇਹ ਰਕਮ ਚੈਕਾਂ ਅਤੇ ਆਰਜੀਟੀਐਸ ਰਾਹੀਂ ਕੱਢਵਾਈ। ਇਸ 'ਚ ਕੁਝ ਰਕਮ ਸਾਥੀ ਉਪੇਸ਼ ਕੁਮਾਰ, ਕ੍ਰਿਸ਼ਨ ਨੁੰ ਵੀ ਦਿੱਤੇ। ਇਸ ਦੇ ਨਾਲ ਹੀ ਕੁਝ ਪੈਸਾਂ ਕਮੀਸ਼ਨ ਵੱਜੋਂ ਸੁਧੀਰ ਨੂੰ ਦਿੱਤਾ ਗਿਆ। ਚੈੱਕ ਕੈਸ਼ ਹੋਣ ਤੋਂ ਬਾਅਦ ਦਿੱਲੀ ਬ੍ਰਾਂਚ ਤੋਂ ਆਏ ਫੋਨ ਤੋਂ ਪਤਾ ਲੱਗਿਆ ਕਿ ਚੈੱਕ ਜਾਲੀ ਹੂ। ਜਿਸ 'ਤੇ ਸਥਾਨਿਕ ਬ੍ਰਾਂਚ ਮੈਨੇਜਰ ਨੇ 24 ਫਰਵਰੀ ਨੂੰ ਧੋਖਾਧੜੀ ਦਾ ਸ਼ਿਕਾਇਤ ਕੀਤੀ ਸੀ।