ਐਸਿਡ ਅਟੈਕ ਸਰਵਾਈਵਰਾਂ ਲਈ ਮਹਿਕਮੇ ਵੱਲੋਂ 11 ਜਨਵਰੀ ਯਾਨੀ ਸ਼ਨੀਵਾਰ ਨੂੰ ਸਵੇਰੇ 11 ਵਜੇ 'ਛਪਾਕ' ਦੀ ਖਾਸ ਸਕਰੀਨਿੰਗ ਕਰਵਾਈ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਕਿਹਾ ਕਿ ਇਸ ਦਾ ਮਕਸਦ ਔਰਤਾਂ ਲਈ ਜਨਤਕ ਥਾਂਵਾਂ ਨੂੰ ਸੁਰੱਖਿਅਤ ਬਣਾਉਨਾ ਅਤੇ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।
ਇਸ ਦੇ ਨਾਲ ਹੀ ਬੁਲਾਰੇ ਨੇ ਦੱਸਿਆ ਕਿ ਵਿਭਾਗ ਵੱਲੋਂ ਐਸਿਡ ਅਟੈਕ ਸਰਵਾਈਵਰਜ਼ ਲਈ 8000 ਰੁਪਏ ਪ੍ਰਤੀ ਮਹੀਨਾਂ ਵਿੱਤੀ ਮਦਦ ਮੁਹਇਆ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਡਿਪਟੀ ਕਮੀਸ਼ਨਰ ਮੰਦੀਪ ਸਿੰਘ ਬਰਾੜ ਨੇ ਵੀਰਵਾਰ ਨੂੰ ਸਬ ਡਿਵੀਜਨਲ ਮੈਜੀਸਟ੍ਰੈਟ, ਪੁਲਿਸ ਵਿਭਾਗ ਅਤੇ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਿਸ 'ਚ ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਬਗੈਰ ਫੋਟੋ ਆਈਡੀ ਤੋਂ ਐਸਿਡ ਨਹੀਂ ਖਰੀਦ ਸਕੇ ਅਤੇ ਨਾਲ ਹੀ ਦੁਕਾਨਦਾਰਾਂ ਨੂੰ ਵੀ ਐਸਿਡ ਵੇਚਣ ਲਈ ਲਾਈਸੇਂਸ ਜ਼ਰੂਰੀ ਹੈ।